ਪੜਚੋਲ ਕਰੋ
Cheapest Sports Bikes in India: ਭਾਰਤ 'ਚ ਸਭ ਤੋਂ ਸਸਤੀਆਂ ਸਪੋਰਟਸ ਬਾਈਕ, ਜਾਣੋ ਕੀਮਤ ਤੇ ਫੀਚਰ

cheapest_sports_bikes_in_India_1
1/4

TVS Apache RTR 200 4V-ਇਹ ਟੀਵੀਐਸ ਬਾਈਕ ਦੇਸ਼ 'ਚ ਬਹੁਤ ਮਸ਼ਹੂਰ ਹੈ। ਇਹ ਬਹੁਤ ਸਾਰੇ ਐਡਵਾਂਸ ਫੀਚਰਜ਼ ਨਾਲ ਲੈਸ ਹੈ। ਇੰਜਣ ਦੀ ਗੱਲ ਕਰੀਏ ਤਾਂ ਇਸ ਦਾ ਸਿੰਗਲ ਸਿਲੰਡਰ ਇੰਜਣ 197.75 ਸੀਸੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਬਾਈਕ 3.9 ਸੈਕਿੰਡ 'ਚ 0 ਤੋਂ 60 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਫੜ ਸਕਦੀ ਹੈ। ਇਸ ਦਾ ਡਿਜ਼ਾਈਨ ਕਾਫ਼ੀ ਆਕਰਸ਼ਕ ਹੈ ਅਤੇ ਇਸ ਦੀ ਯਾਤਰਾ ਕਾਫ਼ੀ ਆਰਾਮਦਾਇਕ ਹੈ। ਇਸ ਬਾਈਕ ਦੀ ਐਕਸ ਸ਼ੋਅਰੂਮ ਕੀਮਤ ਕਰੀਬ 1 ਲੱਖ ਰੁਪਏ ਹੈ।
2/4

Bajaj Pulsar 220F-ਬਜਾਜ ਪਲਸਰ ਬਾਈਕ ਬਾਜ਼ਾਰ 'ਚ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਸਪੋਰਟਸ ਬਾਈਕ ਹੈ। ਇਸ ਨੂੰ ਵਧੀਆ ਡਿਜ਼ਾਇਨ ਤੋਂ ਇਲਾਵਾ ਇਕ ਮਜ਼ਬੂਤ ਇੰਜਨ ਦੇ ਨਾਲ ਬਾਜ਼ਾਰ 'ਚ ਲਾਂਚ ਕੀਤਾ ਗਿਆ ਹੈ। ਪਲਸਰ 220 ਐਫ ਦਾ ਡਿਜ਼ਾਈਨ ਆਕਰਸ਼ਕ ਹੈ। ਇਸ 'ਚ 220 ਸੀਸੀ ਇੰਜਨ ਹੈ। ਇਸ ਦੇ ਦੂਜੇ ਮਾਡਲ NS 200 ਦਾ ਇੰਜਨ ਪਹਿਲਾਂ ਨਾਲੋਂ ਛੋਟਾ ਹੈ, ਪਰ ਬਹੁਤ ਮਜ਼ਬੂਤ ਹੈ। ਇਸ ਦੀ ਐਕਸ ਸ਼ੋਅਰੂਮ ਕੀਮਤ 1 ਲੱਖ ਰੁਪਏ ਹੈ।
3/4

Yamaha FZS V3 ABS-ਯਾਮਾਹਾ ਨੇ ਇਸ ਸਪੋਰਟਸ ਬਾਈਕ ਨੂੰ ਪਿਛਲੇ ਸਾਲ ਲਾਂਚ ਕੀਤਾ ਸੀ। ਯਾਮਾਹਾ ਐਫਜ਼ੈਡ ਵੀ3 ਏਬੀਐਸ ਬਾਈਕ ਹਲਕੇ ਅਤੇ ਵਧੀਆ ਡਿਜ਼ਾਈਨ ਨਾਲ ਆਉਂਦੀ ਹੈ। ਇਸ 'ਚ 149 ਸੀਸੀ ਸਿੰਗਲ ਸਿਲੰਡਰ ਇੰਜਣ ਹੈ, ਜੋ ਇਸ ਨੂੰ ਇੱਕ ਸ਼ਾਨਦਾਰ ਸਪੋਰਟਸ ਬਾਈਕ ਬਣਾਉਂਦਾ ਹੈ। ਇਹ ਇੰਜਨ ਫਾਈਵ ਸਪੀਡ ਟਰਾਂਸਮਿਸ਼ਨ 'ਚ ਵੀ ਸਮਰੱਥ ਹੈ। ਇਸ ਦੀ ਐਕਸ ਸ਼ੋਅਰੂਮ ਕੀਮਤ 1 ਲੱਖ ਰੁਪਏ ਹੈ। ਯਾਮਾਹਾ ਦੀ ਇਹ ਬਾਈਕ ਦੇਸ਼ 'ਚ ਕਾਫ਼ੀ ਪਸੰਦ ਕੀਤੀ ਜਾਣ ਵਾਲੀ ਬਾਈਕ ਹੈ।
4/4

Suzuki Gixxer-ਸਪੋਰਟਸ ਬਾਈਕ ਦੇ ਮਾਮਲੇ 'ਚ ਸੁਜ਼ੂਕੀ ਕੰਪਨੀ ਵੀ ਜ਼ਬਰਦਸਤ ਹੈ। ਇਸ ਲਾਈਟਵੇਟ ਸਪੋਰਟਸ ਬਾਈਕ Gixxer ਦਾ ਨਾਮ GSX ਸੀਰੀਜ਼ ਤੋਂ ਲਿਆ ਗਿਆ ਹੈ. ਇਸ ਬਾਈਕ 'ਚ 155 CC ਦਾ ਸਿੰਗਲ ਸਿਲੰਡਰ ਇੰਜਣ ਹੈ। ਇਸ 'ਚ ਫਾਈਵ ਸਪੀਡ ਗਿਅਰਬਾਕਸ ਹੈ। ਇਸ ਦੀ ਐਕਸ ਸ਼ੋਅਰੂਮ ਕੀਮਤ 95,000 ਰੁਪਏ ਹੈ। ਇਸ ਬਾਈਕ ਦਾ ਡਿਜ਼ਾਇਨ ਅਤੇ ਸਪੀਡ ਕਾਫ਼ੀ ਵਧੀਆ ਹੈ। ਇਹ ਬਾਈਕ ਕਈ ਕਲਰ ਵੇਰੀਐਂਟ 'ਚ ਉਪਲੱਬਧ ਹੈ।
Published at : 31 Mar 2021 11:59 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਚੰਡੀਗੜ੍ਹ
ਲੁਧਿਆਣਾ
ਪਟਿਆਲਾ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
