ਪੜਚੋਲ ਕਰੋ
Elon Musk Per Minute Income: ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਦੀ ਜਾਣੋ ਕਿੰਨੀ ਹੈ ਕਮਾਈ
Elon Musk Per Minute Income: ਦੁਨੀਆ ਦੇ ਨੰਬਰ ਇਕ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਦੀ ਕੁੱਲ ਕਮਾਈ ਨੂੰ ਤਾਂ ਛੱਡੋ, ਉਸ ਦੀ ਪ੍ਰਤੀ ਮਿੰਟ ਦੀ ਕਮਾਈ ਕਰੋੜਾਂ ਭਾਰਤੀਆਂ ਦੀ ਇਕ ਸਾਲ ਦੀ ਤਨਖਾਹ ਤੋਂ ਵੀ ਵੱਧ ਹੈ।
Elon Musk
1/6

ਐਲੋਨ ਮਸਕ (Elon Musk) ਦੀ ਦੌਲਤ ਕਿੰਨੀ ਹੈ, ਇਹ ਜਾਣਨ ਦੀ ਉਤਸੁਕਤਾ ਕਈ ਲੋਕਾਂ ਨੂੰ ਹੁੰਦੀ ਹੈ। ਇਸ ਦਾ ਖੁਲਾਸਾ ਇੱਕ ਨਵੀਂ ਰਿਪੋਰਟ ਵਿੱਚ ਕੀਤਾ ਗਿਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਦੀ ਪ੍ਰਤੀ ਮਿੰਟ ਕਿੰਨੀ ਕਮਾਈ ਹੈ ਕਿ ਸੁਣ ਕੇ ਹੋਸ਼ ਉੱਡ ਜਾਣ। ਐਲੋਨ ਮਸਕ ਦੀ ਹਰ ਘੰਟੇ, ਹਰ ਦਿਨ ਤੇ ਹਰ ਹਫ਼ਤੇ ਦੀ ਕਮਾਈ ਭਾਰਤ ਦੇ ਬਹੁਤ ਸਾਰੇ ਕੰਮ ਕਰਨ ਵਾਲੇ ਲੋਕਾਂ ਦੀ ਸਾਲਾਨਾ ਤਨਖਾਹ ਤੋਂ ਵੱਧ ਹੈ।
2/6

ਤਕਨੀਕੀ ਅਰਬਪਤੀ ਐਲੋਨ ਮਸਕ ਹਰ ਮਿੰਟ ਲਗਪਗ 6887 ਡਾਲਰ, ਹਰ ਘੰਟੇ 4,13,220 ਡਾਲਰ, ਹਰ ਦਿਨ 99,17,280 ਡਾਲਰ ਤੇ ਹਰ ਹਫ਼ਤੇ 6,94,20,960 ਡਾਲਰ ਕਮਾਉਂਦੇ ਹਨ। "ਪ੍ਰਤੀ ਸਕਿੰਟ ਕਮਾਈ ਦੀ ਗਣਨਾ ਕਰਨ ਲਈ, ਉਨ੍ਹਾਂ ਦੀ ਕੁੱਲ ਕਮਾਈ ਨੂੰ ਇੱਕ ਸਾਲ ਵਿੱਚ ਸਕਿੰਟਾਂ ਦੀ ਸੰਖਿਆ (31,536,000) ਨਾਲ ਵੰਡਿਆ ਗਿਆ, ਜਿਸ ਦੇ ਨਤੀਜੇ ਵਜੋਂ 114.80 ਡਾਲਰ ਪ੍ਰਤੀ ਸਕਿੰਟ ਦਾ ਅੰਦਾਜ਼ਾ ਲਗਾਇਆ ਗਿਆ।"
Published at : 17 Feb 2024 03:14 PM (IST)
ਹੋਰ ਵੇਖੋ





















