ਪੜਚੋਲ ਕਰੋ
Mutual Fund Investment: ਮਿਉਚੁਅਲ ਫੰਡ ਵਿੱਚ ਕਰਨਾ ਚਾਹੁੰਦੇ ਹੋ ਨਿਵੇਸ਼? ਇਨ੍ਹਾਂ ਟਿਪਸ ਨਾਲ ਕਰੋ 'ਬੈਸਟ' ਫੰਡ ਦੀ ਚੋਣ
Mutual Fund Investment: ਜੇਕਰ ਤੁਸੀਂ ਮਿਊਚੁਅਲ ਫੰਡ ਵਿੱਚ ਨਿਵੇਸ਼ ਕਰਨ ਜਾ ਰਹੇ ਹੋ, ਤਾਂ ਅਸੀਂ ਤੁਹਾਨੂੰ ਅਜਿਹੇ ਟਿਪਸ ਬਾਰੇ ਦੱਸ ਰਹੇ ਹਾਂ, ਜਿਸ ਰਾਹੀਂ ਤੁਸੀਂ ਸਹੀ ਮਿਊਚਲ ਫੰਡ ਦੀ ਚੋਣ ਕਰ ਸਕਦੇ ਹੋ।
Mutual Fund Investment: ਜੇਕਰ ਤੁਸੀਂ ਮਿਊਚਲ ਫੰਡਾਂ ਵਿੱਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ, ਤਾਂ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਸਭ ਤੋਂ ਵਧੀਆ ਮਿਉਚੁਅਲ ਫੰਡ ਚੁਣਨ ਲਈ ਕੁਝ ਟਿਪਸ ਨੂੰ ਫੋਲੋ ਕਰਨਾ ਜ਼ਰੂਰੀ ਹੈ।
1/6

ਅਕਸਰ ਲੋਕ ਮਿਉਚੁਅਲ ਫੰਡਾਂ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਸਭ ਤੋਂ ਵਧੀਆ ਵਿਕਲਪ ਬਾਰੇ ਸੋਚਦੇ ਹਨ। ਤੁਹਾਨੂੰ ਦੱਸ ਦੇਈਏ ਕਿ ਬੈਸਟ ਇੱਕ ਤਰ੍ਹਾਂ ਦੀ ਮਿੱਥ ਹੈ। ਇਹ ਜ਼ਰੂਰੀ ਨਹੀਂ ਹੈ ਕਿ ਜਿਸ ਮਿਊਚਲ ਫੰਡ ਨੇ ਪਹਿਲਾਂ ਚੰਗਾ ਰਿਟਰਨ ਦਿੱਤਾ ਹੋਵੇ, ਉਹ ਭਵਿੱਖ ਵਿੱਚ ਵੀ ਸ਼ਾਨਦਾਰ ਰਿਟਰਨ ਦੇ ਸਕੇ।
2/6

ਧਿਆਨ ਵਿੱਚ ਰੱਖੋ ਕਿ ਹਰ ਮਿਊਚਲ ਫੰਡ ਹਰ ਕਿਸੇ ਲਈ ਨਹੀਂ ਹੁੰਦਾ। ਇੱਕ ਫੰਡ ਇੱਕ ਵਿਅਕਤੀ ਲਈ ਚੰਗਾ ਹੋ ਸਕਦਾ ਹੈ ਅਤੇ ਤੁਹਾਡੇ ਲਈ ਚੰਗਾ ਨਹੀਂ ਵੀ ਹੋ ਸਕਦਾ। ਅਜਿਹੀ ਸਥਿਤੀ ਵਿੱਚ, ਆਪਣੀਆਂ ਵਿੱਤੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਹੀ ਮਿਉਚੁਅਲ ਫੰਡ ਦੀ ਭਾਲ ਕਰੋ।
3/6

ਸਹੀ ਮਿਉਚੁਅਲ ਫੰਡ ਦੀ ਚੋਣ ਕਰਨ ਲਈ, ਪਹਿਲਾਂ ਮਿਉਚੁਅਲ ਫੰਡ ਦੇ ਕਾਰਜਕਾਲ ਅਤੇ ਰਿਸਕ ਦਾ ਕੈਲਕੁਲੇਸ਼ਨ ਕਰੋ। ਇਹ ਵੀ ਧਿਆਨ ਵਿੱਚ ਰੱਖੋ ਕਿ ਤੁਸੀਂ ਕਿੰਨਾ ਰਿਸਕ ਲੈ ਸਕਦੇ ਹੋ। ਇਸ ਤੋਂ ਬਾਅਦ ਹੀ ਇਸ 'ਚ ਨਿਵੇਸ਼ ਕਰਨ ਦਾ ਫੈਸਲਾ ਲਓ।
4/6

ਰਿਸਕ ਅਤੇ ਟੇਨਿਓਰ ਦਾ ਫੈਸਲਾ ਕਰਨ ਤੋਂ ਬਾਅਦ, ਉਸ ਅਨੁਸਾਰ ਮਿਉਚੁਅਲ ਫੰਡ ਦੀ ਚੋਣ ਕਰੋ। ਜੇਕਰ ਤੁਸੀਂ ਥੋੜ੍ਹੇ ਸਮੇਂ ਲਈ ਭਾਵ ਇੱਕ ਤੋਂ ਤਿੰਨ ਸਾਲਾਂ ਲਈ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ Debt ਫੰਡ ਤੁਹਾਡੇ ਲਈ ਸਹੀ ਹੈ।
5/6

ਇਕੁਇਟੀ ਮਿਉਚੁਅਲ ਫੰਡ 6 ਤੋਂ 8 ਸਾਲਾਂ ਦੀ ਮਿਆਦ ਲਈ ਨਿਵੇਸ਼ ਕਰਨ ਦਾ ਵਧੀਆ ਵਿਕਲਪ ਹੈ। ਇਸ ਦੇ ਨਾਲ ਹੀ, hybrid fund 3 ਤੋਂ 5 ਸਾਲਾਂ ਲਈ ਇੱਕ ਵਧੀਆ ਵਿਕਲਪ ਹੈ।
6/6

ਮਿਉਚੁਅਲ ਫੰਡਾਂ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਫੰਡ ਮੈਨੇਜਰ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰੋ। ਇਹ ਨਾਲ ਤੁਹਾਡੇ ਪੈਸੇ ਹੋਰ ਸੁਰੱਖਿਅਤ ਰਹਿਣਗੇ।
Published at : 15 Sep 2024 07:52 AM (IST)
ਹੋਰ ਵੇਖੋ
Advertisement
Advertisement





















