ਪੜਚੋਲ ਕਰੋ
ਹੁਣ ਨਹੀਂ ਦੇਣਾ ਪਏਗਾ ਵਾਰ-ਵਾਰ ਟੋਲ ਟੈਕਸ...ਸਰਕਾਰ ਸ਼ੁਰੂ ਕਰਨ ਜਾ ਰਹੀ ਇਹ ਸਹੂਲਤ
ਭਾਰਤ ਦੇ ਲੋਕਾਂ ਨੂੰ ਜਲਦੀ ਹੀ ਵਾਰ-ਵਾਰ ਟੋਲ ਟੈਕਸ ਭਰਨ ਤੋਂ ਰਾਹਤ ਮਿਲਣ ਵਾਲੀ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਰਾਸ਼ਟਰੀ ਰਾਜਮਾਰਗਾਂ 'ਤੇ ਨਿੱਜੀ ਵਾਹਨਾਂ ਤੋਂ ਟੋਲ ਵਸੂਲੀ ਦੀ ਬਜਾਏ ਉਨ੍ਹਾਂ ਲਈ ਮਾਸਿਕ...
( Image Source : AI )
1/6

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਰਾਸ਼ਟਰੀ ਰਾਜਮਾਰਗਾਂ 'ਤੇ ਨਿੱਜੀ ਵਾਹਨਾਂ ਤੋਂ ਟੋਲ ਵਸੂਲੀ ਦੀ ਬਜਾਏ ਉਨ੍ਹਾਂ ਲਈ ਮਾਸਿਕ ਤੇ ਸਾਲਾਨਾ ਪਾਸ ਸ਼ੁਰੂ ਕਰਨ 'ਤੇ ਵਿਚਾਰ ਕਰ ਰਹੀ ਹੈ। ਗਡਕਰੀ ਦਾ ਕਹਿਣਾ ਹੈ ਕਿ ਨਿੱਜੀ ਵਾਹਨਾਂ ਤੋਂ ਕੁੱਲ ਵਸੂਲੀ ਵਿੱਚ ਸਿਰਫ 26 ਪ੍ਰਤੀਸ਼ਤ ਹਿੱਸਾ ਹੈ। ਇਸ ਲਈ ਮਾਸਿਕ ਤੇ ਸਾਲਾਨਾ ਪਾਸ ਸ਼ੁਰੂ ਕਰਨ ਨਾਲ ਟੈਕਸ ਵਸੂਲੀ ਵਿੱਚ ਕੋਈ ਫਰਕ ਨਹੀਂ ਪਵੇਗਾ।
2/6

ਨਿਤਿਨ ਗਡਕਰੀ ਨੇ ਇਹ ਵੀ ਕਿਹਾ ਕਿ ਪਿੰਡਾਂ ਦੇ ਬਾਹਰ ਟੋਲ ਕੁਲੈਕਸ਼ਨ ਬੂਥ ਬਣਾਏ ਜਾਣਗੇ ਤਾਂ ਜੋ ਪਿੰਡ ਵਾਸੀਆਂ ਦੀ ਆਵਾਜਾਈ ਵਿੱਚ ਕੋਈ ਰੁਕਾਵਟ ਨਾ ਪਵੇ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਟੋਲ ਮਾਲੀਏ ਦਾ 74 ਪ੍ਰਤੀਸ਼ਤ ਵਪਾਰਕ ਵਾਹਨਾਂ ਤੋਂ ਆਉਂਦਾ ਹੈ। ਇਸ ਲਈ ਅਸੀਂ ਨਿੱਜੀ ਵਾਹਨਾਂ ਲਈ ਮਾਸਿਕ ਜਾਂ ਸਾਲਾਨਾ ਪਾਸ ਸ਼ੁਰੂ ਕਰਨ 'ਤੇ ਵਿਚਾਰ ਕਰ ਰਹੇ ਹਾਂ। ਇਸ ਨਾਲ ਟੋਲ ਬੈਰੀਅਰ ਉਪਰ ਜਾਮ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ।
Published at : 17 Jan 2025 09:24 PM (IST)
ਹੋਰ ਵੇਖੋ





















