ਪੜਚੋਲ ਕਰੋ
PM Kisan Scheme : ਕਰੋੜਾਂ ਕਿਸਾਨਾਂ ਲਈ ਵੱਡੀ ਖ਼ਬਰ ! PM ਕਿਸਾਨ ਯੋਜਨਾ 'ਚ ਹੋਇਆ ਬਦਲਾਅ, ਹੁਣ ਤੋਂ ਨਹੀਂ ਮਿਲੇਗੀ ਇਹ ਸੁਬਿਧਾ
PM Kisan Yojana
1/8

PM Kisan Samman Nidhi : ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Scheme) ਦੇ ਤਹਿਤ ਕਿਸਾਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। 1 ਜਨਵਰੀ ਨੂੰ ਸਰਕਾਰ ਨੇ 2000 ਰੁਪਏ ਦੀ ਦਸਵੀਂ ਕਿਸ਼ਤ ਦੇ ਪੈਸੇ ਟਰਾਂਸਫਰ ਕਰ ਦਿੱਤੇ ਸੀ। ਕੇਂਦਰ ਸਰਕਾਰ (Central Government)ਨੇ ਇਸ ਯੋਜਨਾ 'ਚ ਵੱਡਾ ਬਦਲਾਅ ਕੀਤਾ ਹੈ, ਜਿਸ ਦਾ ਸਿੱਧਾ ਅਸਰ ਦੇਸ਼ ਦੇ ਕਰੀਬ 12 ਕਰੋੜ ਕਿਸਾਨਾਂ 'ਤੇ ਪਵੇਗਾ।
2/8

ਤੁਹਾਨੂੰ ਦੱਸ ਦੇਈਏ ਕਿ ਇਸ ਯੋਜਨਾ ਦੇ ਤਹਿਤ ਹੁਣ ਤੱਕ ਕਿਸਾਨ ਖੁਦ ਨੂੰ ਰਜਿਸਟਰ ਕਰਨ ਤੋਂ ਬਾਅਦ ਆਪਣੀ ਸਥਿਤੀ ਅਤੇ ਅਰਜ਼ੀ, ਬੈਂਕ ਖਾਤੇ ਦੇ ਡਿਟੇਲ ਖੁਦ ਚੈਕ ਕਰਦੇ ਸਨ ਪਰ ਹੁਣ ਤੁਸੀਂ ਇਸਨੂੰ ਖ਼ੁਦ ਚੈੱਕ ਨਹੀਂ ਕਰ ਸਕੋਗੇ।
3/8

ਹੁਣ ਤੁਹਾਨੂੰ ਆਪਣਾ ਸਟੇਟਸ, ਐਪਲੀਕੇਸ਼ਨ ਸਟੇਟਸ ਵਰਗੇ ਕਈ ਅੱਪਡੇਟ ਦੇਖਣ ਲਈ ਸਿਰਫ਼ ਆਧਾਰ ਅਤੇ ਬੈਂਕ ਖਾਤੇ ਦੀ ਲੋੜ ਹੋਵੇਗੀ, ਤੁਸੀਂ ਸਿਰਫ਼ ਇਸ ਰਾਹੀਂ ਹੀ ਚੈੱਕ ਕਰ ਸਕੋਗੇ। ਹੁਣ ਕਿਸਾਨ ਸਿਰਫ਼ ਆਪਣੇ ਆਧਾਰ ਅਤੇ ਬੈਂਕ ਖਾਤੇ ਰਾਹੀਂ ਸਟੇਟਸ ਚੈਕ ਕਰ ਸਕੋਗੇ।
4/8

ਤੁਹਾਨੂੰ ਦੱਸ ਦੇਈਏ ਕਿ ਇਸ ਸਕੀਮ ਦੇ ਜ਼ਰੀਏ ਕਈ ਲੋਕ ਗਲਤ ਫਾਇਦਾ ਲੈ ਰਹੇ ਸਨ। ਉਹ ਹੋਰ ਲੋਕਾਂ ਦੀ ਜਾਣਕਾਰੀ ਵੀ ਕੱਢ ਲੈਂਦੇ ਸੀ। ਇਸ ਤੋਂ ਇਲਾਵਾ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਲਈ ਕੇਵਾਈਸੀ ਨੂੰ ਵੀ ਲਾਜ਼ਮੀ ਕਰ ਦਿੱਤਾ ਹੈ।
5/8

ਇਸ ਤੋਂ ਇਲਾਵਾ ਸਰਕਾਰ ਬਜਟ ਵਿੱਚ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸਾਲਾਨਾ ਰਾਸ਼ੀ ਵਿੱਚ 6,000 ਰੁਪਏ ਦਾ ਵਾਧਾ ਕਰਨ ਦਾ ਵੀ ਐਲਾਨ ਕਰ ਸਕਦੀ ਹੈ। ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਤਹਿਤ ਦਿੱਤੀ ਜਾਣ ਵਾਲੀ ਸਾਲਾਨਾ ਰਾਸ਼ੀ 6,000 ਰੁਪਏ ਤੋਂ ਵਧਾ ਕੇ 8,000 ਰੁਪਏ ਕੀਤੀ ਜਾ ਸਕਦੀ ਹੈ। ਯਾਨੀ ਕਿਸਾਨਾਂ ਨੂੰ ਸਾਲਾਨਾ 2,000 ਰੁਪਏ ਦੀ ਵਾਧੂ ਰਕਮ ਦਿੱਤੀ ਜਾ ਸਕਦੀ ਹੈ।
6/8

ਸਾਲ 2022 ਦੇ ਪਹਿਲੇ ਦਿਨ 10.09 ਕਰੋੜ ਲਾਭਪਾਤਰੀਆਂ ਦੇ ਖਾਤਿਆਂ ਵਿੱਚ 20,900 ਕਰੋੜ ਰੁਪਏ ਦੀ ਰਕਮ ਟ੍ਰਾਂਸਫਰ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਸਰਕਾਰ ਦੀ ਮਦਦ ਕਰਨ ਲਈ ਪ੍ਰਧਾਨ ਮੰਤਰੀ-ਕਿਸਾਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।
7/8

ਇਸ ਤੋਂ ਪਹਿਲਾਂ ਪੀਐਮ-ਕਿਸਾਨ ਦੀ ਨੌਵੀਂ ਕਿਸ਼ਤ ਅਗਸਤ 2021 ਵਿੱਚ ਜਾਰੀ ਕੀਤੀ ਗਈ ਸੀ। ਅੱਜ ਜਾਰੀ ਕੀਤੀ ਗਈ ਰਾਸ਼ੀ ਤੋਂ ਬਾਅਦ ਇਸ ਯੋਜਨਾ ਤਹਿਤ ਕਿਸਾਨਾਂ ਨੂੰ ਹੁਣ ਤੱਕ 1.8 ਲੱਖ ਕਰੋੜ ਰੁਪਏ ਉਪਲਬਧ ਕਰਵਾਏ ਜਾ ਚੁੱਕੇ ਹਨ।
8/8

ਫਰਵਰੀ 2019 ਦੇ ਬਜਟ ਵਿੱਚ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦਾ ਐਲਾਨ ਕੀਤਾ ਗਿਆ ਸੀ। ਇਸ ਤਹਿਤ ਦਸੰਬਰ 2018 ਤੋਂ ਮਾਰਚ 2019 ਤੱਕ ਦੀ ਮਿਆਦ ਲਈ ਪਹਿਲੀ ਕਿਸ਼ਤ ਜਾਰੀ ਕੀਤੀ ਗਈ ਸੀ।
Published at : 16 Jan 2022 07:26 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
