ਪੜਚੋਲ ਕਰੋ
Layoffs: 12,000 ਕਰਮਚਾਰੀਆਂ ਦੀ ਛੁੱਟੀ, ਮੱਚਿਆ ਹੜਕੰਪ, ਸੀਨੀਅਰ ਤੋਂ ਲੈ ਕੇ ਯੂਨੀਅਰ ਤੱਕ ਦੀਆਂ ਪੋਸਟਾਂ 'ਤੇ ਚੱਲੀ ਕੈਂਚੀ
ਇੱਕ ਕੰਪਨੀ ਵੱਲੋਂ 12,000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੇ ਐਲਾਨ ਨਾਲ ਹਾਹਾਕਾਰ ਮਚ ਗਿਆ। ਇਸ ਵਿੱਚ ਜ਼ਿਆਦਾਤਰ ਮਿਡਲ ਅਤੇ ਸੀਨੀਅਰ ਲੈਵਲ ਦੇ ਮੁਲਾਜ਼ਮ ਸ਼ਾਮਲ ਹਨ। ਇਹ ਫੈਸਲਾ ਖਰਚੇ ਘਟਾਉਣ ਲਈ ਲਿਆ ਗਿਆ ਹੈ।
( Image Source : Freepik )
1/6

TCS ਨੇ 12,000 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦਾ ਐਲਾਨ ਕੀਤਾ, ਜਿਸ ਕਾਰਨ ਸ਼ੇਅਰ ਬਾਜ਼ਾਰ ਵਿੱਚ ਹਲਚਲ ਮਚ ਗਈ। ਕੰਪਨੀ ਦੇ ਸ਼ੇਅਰ ਸੋਮਵਾਰ ਨੂੰ ਲਗਭਗ 2% ਡਿੱਗ ਗਏ। BSE 'ਤੇ ਸ਼ੇਅਰ 1.69% ਘਟ ਕੇ 3,081.20 ਰੁਪਏ ਤੇ ਆ ਗਿਆ, ਜਦਕਿ NSE 'ਤੇ ਇਹ 1.7% ਡਿੱਗ ਕੇ 3,081.60 ਰੁਪਏ ਰਹਿ ਗਿਆ।
2/6

ਭਾਰਤ ਦੀ ਸਭ ਤੋਂ ਵੱਡੀ ਆਈਟੀ ਕੰਪਨੀ TCS ਇਸ ਸਾਲ ਆਪਣੇ 2% ਕਰਮਚਾਰੀਆਂ, ਲਗਭਗ 12,261 ਲੋਕਾਂ ਨੂੰ ਨੌਕਰੀ ਤੋਂ ਕੱਢਣ ਵਾਲੀ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਕਰਮਚਾਰ ਮਿਡਲ ਤੇ ਸੀਨੀਅਰ ਪਦਾਂ ਵਾਲੇ ਹੋਣਗੇ। 30 ਜੂਨ 2025 ਤੱਕ TCS ਕੋਲ ਕੁੱਲ 6,13,069 ਕਰਮਚਾਰੀ ਸਨ। ਹਾਲ ਹੀ ਦੀ ਜੂਨ ਤਿਮਾਹੀ ਦੌਰਾਨ ਕੰਪਨੀ ਨੇ 5,000 ਨਵੇਂ ਕਰਮਚਾਰੀ ਭਰਤੀ ਵੀ ਕੀਤੇ ਸਨ।
Published at : 28 Jul 2025 02:10 PM (IST)
ਹੋਰ ਵੇਖੋ





















