ਪੜਚੋਲ ਕਰੋ
Shahid Kapoor: ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਦੀ ਸਰਦਾਰ ਲੁੱਕ ਨੇ ਜਿੱਤਿਆ ਦਿਲ, ਫੈਨਜ਼ ਨੇ ਰੱਜ ਕੇ ਕੀਤੀ ਐਕਟਰ ਦੀ ਤਾਰੀਫ
Shahid Kapoor Pics : ਆਪਣੀ ਤਾਜ਼ਾ ਪੋਸਟ ਵਿੱਚ ਸ਼ਾਹਿਦ ਕਪੂਰ ਸਿਰ 'ਤੇ ਦਸਤਾਰ ਸਜਾਏ ਨਜ਼ਰ ਆ ਰਿਹਾ ਹੈ। ਫੈਨਜ਼ ਉਸ ਦੀ ਇਸ ਸਰਦਾਰ ਲੁੱਕ ਨੂੰ ਬੇਹੱਦ ਪਸੰਦ ਕਰ ਰਹੇ ਹਨ ।
ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਦੀ ਸਰਦਾਰ ਲੁੱਕ ਨੇ ਜਿੱਤਿਆ ਦਿਲ, ਫੈਨਜ਼ ਨੇ ਰੱਜ ਕੇ ਕੀਤੀ ਐਕਟਰ ਦੀ ਤਾਰੀਫ
1/7

ਸ਼ਾਹਿਦ ਕਪੂਰ ਬਾਲੀਵੁੱਡ ਦੇ ਟੌਪ ਐਕਟਰਾਂ ਵਿੱਚੋਂ ਇੱਕ ਹੈ। ਉਹ ਤਕਰੀਬਨ 2 ਦਹਾਕਿਆਂ ਤੋਂ ਬਾਲੀਵੁੱਡ 'ਚ ਐਕਟਿਵ ਹੈ। ਉਸ ਨੇ ਆਪਣੇ ਕਰੀਅਰ 'ਚ ਇੱਕ ਤੋਂ ਵਧ ਕੇ ਇੱਕ ਵਧੀਆ ਤੇ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਇੰਨੀਂ ਦਿਨੀਂ ਬਾਲੀਵੁੱਡ ਦਾ 'ਕਬੀਰ ਸਿੰਘ' ਫਿਰ ਤੋਂ ਸੁਰਖੀਆਂ 'ਚ ਛਾ ਗਿਆ ਹੈ।
2/7

ਦਰਅਸਲ, ਇਸ ਦੀ ਵਜ੍ਹਾ ਐਕਟਰ ਦੀ ਤਾਜ਼ਾ ਸੋਸ਼ਲ ਮੀਡੀਆ ਪੋਸਟ ਹੈ। ਆਪਣੀ ਤਾਜ਼ਾ ਪੋਸਟ ਵਿੱਚ ਸ਼ਾਹਿਦ ਕਪੂਰ ਸਿਰ 'ਤੇ ਦਸਤਾਰ ਸਜਾਏ ਨਜ਼ਰ ਆ ਰਿਹਾ ਹੈ।
3/7

ਫੈਨਜ਼ ਉਸ ਦੀ ਇਸ ਸਰਦਾਰ ਲੁੱਕ ਨੂੰ ਬੇਹੱਦ ਪਸੰਦ ਕਰ ਰਹੇ ਹਨ। ਇਸ ਦੇ ਨਾਲ ਨਾਲ ਸ਼ਾਹਿਦ ਨੇ ਤਸਵੀਰਾਂ ਸ਼ੇਅਰ ਕਰਦਿਆਂ ਜੋ ਕੈਪਸ਼ਨ ਲਿਖੀ ਹੈ, ਉਹ ਵੀ ਫੈਨਜ਼ ਦਾ ਖੂਬ ਦਿਲ ਜਿੱਤ ਰਹੀ ਹੈ।
4/7

ਸ਼ਾਹਿਦ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਘਰ 'ਚ ਵਿਆਹ ਹੋਵੇਗਾ ਤਾਂ ਪੱਗ ਪਾਏਗਾ ਨਾ।' ਸ਼ਾਹਿਦ ਦੀ ਇਸ ਪੋਸਟ 'ਤੇ ਫੈਨਜ਼ ਪਿਆਰ ਦੀ ਖੂਬ ਬਰਸਾਤ ਕਰ ਰਹੇ ਹਨ।
5/7

ਕਾਬਿਲੇਗ਼ੌਰ ਹੈ ਕਿ ਸ਼ਾਹਿਦ ਦੀ ਪੋਸਟ ਦੀ ਕੈਪਸ਼ਨ ਤੋਂ ਦੇਖ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਦੇ ਘਰ 'ਚ ਕੋਈ ਫੰਕਸ਼ਨ ਹੋ ਸਕਦਾ ਹੈ। ਜਾਂ ਫਿਰ ਸ਼ਾਹਿਦ ਦੀ ਇਹ ਲੁੱਕ ਕਿਸੇ ਫਿਲਮ ਲਈ ਵੀ ਹੋ ਸਕਦੀ ਹੈ।
6/7

ਦੱਸ ਦਈਏ ਕਿ ਸ਼ਾਹਿਦ ਨਾਲ ਇਨ੍ਹਾਂ ਤਸਵੀਰਾਂ 'ਚ ਉਸ ਦੇ ਪਿਤਾ ਤੇ ਪ੍ਰਸਿੱਧ ਐਕਟਰ ਪੰਕਜ ਕਪੂਰ ਵੀ ਨਜ਼ਰ ਆ ਰਹੇ ਹਨ।
7/7

ਵਰਕਫਰੰਟ ਦੀ ਗੱਲ ਕਰੀਏ ਤਾਂ ਸ਼ਾਹਿਦ ਕਪੂਰ ਹਾਲ ਹੀ 'ਚ ਇੱਕਕ ਵੈੱਬ ਸੀਰੀਜ਼ 'ਚ ਨਜ਼ਰ ਆਇਆ ਸੀ। ਸ਼ਾਹਿਦ ਦੇ ਓਟੀਟੀ ਡੈਬਿਊ ਨੂੰ ਫੈਨਜ਼ ਨੇ ਖੂਬ ਪਸੰਦ ਕੀਤਾ ਸੀ। ਇਸ ਤੋਂ ਇਲਾਵਾ ਸ਼ਾਹਿਦ ਨੇ 'ਕਬੀਰ ਸਿੰਘ' ਨਾਲ ਬਾਲੀਵੁੱਡ 'ਚ ਧਮਾਕੇਦਾਰ ਵਾਪਸੀ ਕੀਤੀ ਸੀ। ਇਸ ਫਿਲਮ ਨੇ ਸ਼ਾਹਿਦ ਦੇ ਡੁੱਬਦੇ ਕਰੀਅਰ ਨੂੰ ਬਚਾਇਆ ਸੀ।
Published at : 30 Aug 2023 08:29 PM (IST)
ਹੋਰ ਵੇਖੋ





















