ਪੜਚੋਲ ਕਰੋ
Aishwarya Rai: ਅਭਿਸ਼ੇਕ ਬੱਚਨ ਹੈ ਐਸ਼ਵਰਿਆ ਰਾਏ ਦਾ ਦੂਜਾ ਪਤੀ? ਕਿਸ ਦੇ ਨਾਲ ਹੋਇਆ ਸੀ ਅਦਾਕਾਰਾ ਦਾ ਪਹਿਲਾ ਵਿਆਹ! ਜਾਣੋ ਸੱਚਾਈ
Aishwarya- Abhishek Wedding Anniversary: ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਅੱਜ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ। ਪਰ ਕੀ ਇਹ ਸੱਚ ਹੈ ਕਿ ਅਭਿਸ਼ੇਕ ਨਾਲ ਵਿਆਹ ਤੋਂ ਪਹਿਲਾਂ ਐਸ਼ ਨੇ ਕਿਸੇ ਹੋਰ ਨੂੰ ਡੇਟ ਕੀਤਾ ਸੀ?
ਐਸ਼ਵਰਿਆ ਰਾਏ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤਾਂ ਵਿੱਚੋਂ ਇੱਕ ਹੈ। ਸਾਬਕਾ ਮਿਸ ਵਰਲਡ ਨੇ ਉਸ ਸਮੇਂ ਕਈ ਦਿਲ ਤੋੜੇ ਸੀ, ਜਦੋਂ ਉਨ੍ਹਾਂ ਨੇ ਅਮਿਤਾਭ ਬੱਚਨ ਦੇ ਪੁੱਤਰ ਤੇ ਬਾਲੀਵੁੱਡ ਐਕਟਰ ਅਭਿਸ਼ੇਕ ਬੱਚਨ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਸੀ। ਇਸ ਜੋੜੀ ਨੂੰ ਇੱਕ ਦੂਜੇ ਨਾਲ 'ਧੂਮ 2' ਦੇ ਸੈੱਟ 'ਤੇ ਪਿਆਰ ਹੋ ਗਿਆ ਸੀ। ਗੁਰੂ ਦੀ ਸ਼ੂਟਿੰਗ ਦੌਰਾਨ ਅਭਿਸ਼ੇਕ ਨੇ ਐਸ਼ ਨੂੰ ਪ੍ਰਪੋਜ਼ ਕੀਤਾ ਅਤੇ ਬਾਕੀ ਤਾਂ ਇਤਿਹਾਸ ਹੈ। ਅਭਿਸ਼ੇਲ ਬੱਚਨ ਤੇ ਐਸ਼ਵਰਿਆ ਰਾਏ ਦਾ ਵਿਆਹ ਉਸ ਸਾਲ ਦਾ ਸਭ ਤੋਂ ਵੱਡਾ ਈਵੈਂਟ ਸੀ ਅਤੇ ਇਸ ਨੂੰ ਮੀਡੀਆ ਨੇ ਵੱਡੇ ਪੱਧਰ 'ਤੇ ਕਵਰ ਕੀਤਾ ਸੀ। ਹਾਲਾਂਕਿ ਇਨ੍ਹਾਂ ਦਾ ਵਿਆਹ ਕਾਫੀ ਪ੍ਰਾਇਵੇਟ ਰੱਖਿਆ ਗਿਆ ਸੀ। ਪਰ ਉਸ ਦੌਰਾਨ ਅਫਵਾਹਾਂ ਉੱਡੀਆਂ ਸੀ ਕਿ ਅਭਿਸ਼ੇਕ ਤੋਂ ਪਹਿਲਾਂ ਐਸ਼ਵਰਿਆ ਨੇ ਕਿਸੇ ਹੋਰ ਨਾਲ ਵਿਆਹ ਕੀਤਾ ਸੀ। ਤਾਂ ਇਸ ਦਾ ਮਤਲਬ ਕਿ ਅਭਿਸ਼ੇਕ ਐਸ਼ ਦਾ ਦੂਜਾ ਪਤੀ ਹੈ?
1/8

ਅਭਿਸ਼ੇਕ ਅਤੇ ਐਸ਼ਵਰਿਆ ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਜੋੜੀ ਹੈ। ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਜੋੜੀ ਕਾਫੀ ਪਸੰਦ ਹੈ। ਇਸ ਦੇ ਨਾਲ ਹੀ ਅਭਿਸ਼ੇਕ ਅਤੇ ਐਸ਼ ਵੀ ਕੱਪਲ ਗੋਲ ਸੈੱਟ ਕਰਨ ਦਾ ਮੌਕਾ ਨਹੀਂ ਗੁਆਉਂਦੇ ਹਨ। ਅੱਜ ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੇ ਵਿਆਹ ਦੀ ਇਕ ਅਜੀਬ ਘਟਨਾ ਬਾਰੇ ਦੱਸਦੇ ਹਾਂ।
2/8

ਦਰਅਸਲ, ਅਭਿਸ਼ੇਕ ਅਤੇ ਐਸ਼ਵਰਿਆ ਦੇ ਵਿਆਹ ਦੌਰਾਨ ਕਈ ਅਫਵਾਹਾਂ ਫੈਲਾਈਆਂ ਗਈਆਂ ਸਨ ਅਤੇ ਉਨ੍ਹਾਂ 'ਚੋਂ ਇਕ ਇਹ ਸੀ ਕਿ ਐਸ਼ਵਰਿਆ ਮੰਗਲਿਕ ਸੀ? ਇਸ ਨੁਕਸ ਕਾਰਨ ਐਸ਼ਵਰਿਆ ਰਾਏ ਦਾ ਵਿਆਹ ਅਭਿਸ਼ੇਕ ਤੋਂ ਪਹਿਲਾਂ ਦਰੱਖਤ ਨਾਲ ਹੋਇਆ ਸੀ।
Published at : 20 Apr 2024 03:24 PM (IST)
ਹੋਰ ਵੇਖੋ





















