ਪੜਚੋਲ ਕਰੋ
ਜਨਮ ਦਿਨ 'ਤੇ ਵਿਸ਼ੇਸ਼: ਕਾਜੋਲ ਤੇ ਅਜੇ ਦੇਵਗਨ ਦੀ ਪ੍ਰੇਮ ਕਹਾਣੀ, ਇਸ ਤਰ੍ਹਾਂ ਹੋਇਆ ਦੋਵਾਂ ਨੂੰ ਪਿਆਰ

1/7

ਬਾਲੀਵੁੱਡ ਅਦਾਕਾਰਾ ਕਾਜੋਲ ਅੱਜ ਆਪਣਾ 46ਵਾਂ ਜਨਮ ਦਿਨ ਮਨਾ ਰਹੀ ਹੈ। ਇਸ ਮੌਕੇ ਉਨ੍ਹਾਂ ਬਾਲੀਵੁੱਡ ਦੇ ਕਈ ਸੈਲੇਬਸ ਨੇ ਵਧਾਈ ਦਿੱਤੀ ਹੈ।
2/7

ਕਾਜੋਲ ਦੇ ਪਤੀ ਤੇ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੇ ਵੀ ਉਨ੍ਹਾਂ ਨੂੰ ਖਾਸ ਅੰਦਾਜ਼ 'ਚ ਜਨਮ ਦਿਨ ਮੁਬਾਰਕ ਆਖੀ ਹੈ। ਉਨ੍ਹਾਂ ਟਵਿਟਰ 'ਤੇ ਇਕ ਬੇਹੱਦ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਸੋਸ਼ਲ ਮੀਡੀਆ 'ਤੇ ਇਹ ਤਸਵੀਰ ਕੁਝ ਮਿੰਟਾਂ 'ਚ ਹੀ ਵਾਇਰਲ ਹੋ ਗਈ।
3/7

ਟਵਿਟਰ 'ਤੇ ਅਜੇ ਨੇ ਕਾਜੋਲ ਦੇ ਨਾਲ ਇਕ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਕਾਜੋਲ ਅਜੇ ਦੇ ਮੋਢੇ 'ਤੇ ਸਿਰ ਰੱਖ ਕੇ ਹੱਸ ਰਹੀ ਹੈ। ਉੱਥੇ ਹੀ ਅਜੇ ਨੇ ਮੁਸਕਰਾਉਂਦੇ ਨਜ਼ਰ ਆ ਰਹੇ ਹਨ।
4/7

ਅਜੇ ਨੇ ਤਸਵੀਰ ਸ਼ੇਅਰ ਕਰਦਿਆਂ ਲਿਖਿਆ, 'ਤੁਸੀਂ ਮੇਰੇ ਚਿਹਰੇ 'ਤੇ ਮੁਸਕੁਰਾਹਟ ਲਿਆਉਣ ਚ ਕੋਈ ਕਸਰ ਨਹੀਂ ਛੱਡੀ। ਤੁਸੀਂ ਬੇਹੱਦ ਸਪੈਸ਼ਲ ਹੋ ਤੇ ਮੈਂ ਤੁਹਾਡਾ ਜਨਮਦਿਨ ਵੀ ਸਪੈਸ਼ਲ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ।' ਇਸ ਤਸਵੀਰ 'ਚ ਕਾਜੋਲ ਤੇ ਅਜੇ ਦੀ ਜੋੜੀ ਬੇਹੱਦ ਖੂਬ ਲੱਗ ਰਹੀ ਹੈ।
5/7

ਲੰਬੇ ਸਮੇਂ ਤਕ ਫਿਲਮਾਂ 'ਚ ਕੰਮ ਕਰਨ ਮਗਰੋਂ ਹੁਣ ਕਾਜੋਲ ਆਪਣੇ ਪਤੀ ਅਜੇ ਦੇਵਗਨ ਤੇ ਬੱਚਿਆਂ ਨਾਲ ਸੁਖਮਈ ਜ਼ਿੰਦਗੀ ਜੀ ਰਹੀ ਹੈ।
6/7

ਵਿਆਹ ਤੋਂ ਪਹਿਲਾਂ ਉਨ੍ਹਾਂ ਦੀ ਲਵ ਸਟੋਰੀ ਕਾਫੀ ਰੌਚਕ ਰਹੀ ਹੈ। ਚਾਰ ਸਾਲ ਤਕ ਡੇਟ ਕਰਨ ਤੋਂ ਬਾਅਦ 24 ਫਰਵਰੀ, 1999 ਨੂੰ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਗਏ ਸਨ।
7/7

ਕਾਜੋਲ ਦੇ ਮੁਤਾਬਕ ਉਨ੍ਹਾਂ ਇਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵਾਂ ਨੇ ਸਮਝਿਆ ਕਿ ਹੁਣ ਉਨ੍ਹਾਂ ਨੇ ਇਕ ਦੂਜੇ ਦੇ ਨਾਲ ਰਹਿਣਾ ਹੈ। ਇਸ ਕਪਲ ਦੀ ਇਕ ਬੇਟੀ ਨਿਆਸਾ ਤੇ ਬੇਟਾ ਯੁੱਗ ਹੈ।
Published at : 05 Aug 2021 03:27 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅਪਰਾਧ
ਪੰਜਾਬ
ਪਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
