ਪੜਚੋਲ ਕਰੋ
ਪਹਿਲਾਂ 'ਕਬੀਰ ਸਿੰਘ' ਦੀ 'ਪ੍ਰੀਤੀ' ਤੇ ਹੁਣ 'ਸ਼ੇਰਸ਼ਾਹ' ਦੀ 'ਡਿੰਪਲ ਬਣ ਕੇ ਛਾਈ ਕਿਆਰਾ ਅਡਵਾਨੀ, ਦੇਖੋ ਅਦਾਕਾਰਾ ਦਾ ਸਟਾਇਲ
1/5

Kiara Advani Ethnic Style: ਬਾਲੀਵੁੱਡ ਅਦਾਕਾਰਾ ਕਿਆਰਾ ਆਡਵਾਨੀ ਫ਼ਿਲਮ ਕਬੀਰ ਸਿੰਘ 'ਚ ਆਪਣੇ ਕਿਰਦਾਰ 'ਪ੍ਰੀਤੀ' ਨਾਲ ਲੋਕਾਂ ਦੇ ਦਿਲਾਂ 'ਚ ਵੱਸ ਗਈ। ਹੁਣ ਕਿਆਰਾ ਜਲਦ ਹੀ ਫਿਲਮ 'ਸ਼ੇਰਸ਼ਾਹ' ਜ਼ਰੀਏ ਇਕ ਵਾਰ ਫਿਰ ਤੋਂ ਲੋਕਾਂ ਨੂੰ ਆਪਣਾ ਦੀਵਾਨਾ ਬਣਾਉਣ ਆ ਰਹੀ ਹੈ। ਕਿਆਰਾ ਬੇਹੱਦ ਖੂਬਸੂਰਤ ਹੈ ਤੇ ਐਥਨਿਕ ਸਟਾਇਲ 'ਚ ਉਨ੍ਹਾਂ ਦੀ ਖੂਬਸੂਰਤੀ ਹੋਰ ਨਿੱਖਰ ਜਾਂਦੀ ਹੈ।
2/5

ਕਿਆਰਾ ਆਡਵਾਨੀ ਦੀ ਹਰ ਲੁਕ ਫੈਨਜ਼ ਨੂੰ ਦੀਵਾਨਾ ਬਣਾ ਦਿੰਦੀ ਹੈ। ਆਪਣੀ ਫ਼ਿਲਮ 'ਸ਼ੇਰਸ਼ਾਹ' ਦੇ ਪ੍ਰਮੋਸ਼ਨ ਦੇ ਸਮੇਂ ਅਦਾਕਾਰਾ ਨੇ ਇਕ ਗ੍ਰੀਨ ਕਲਰ ਦੀ ਆਰਗੈਂਜ਼ਾ ਸਾੜੀ ਪਹਿਨੀ ਸੀ। ਇਸ ਖੂਬਸੂਰਤ ਸਾੜੀ ਨੂੰ ਕਿਆਰਾ ਨੇ ਮੈਚਿੰਗ ਸਲੀਵਲੈਸ ਬਲਾਊਜ਼ ਨਾਲ ਕੈਰੀ ਕੀਤਾ ਸੀ। ਹੱਥਾਂ 'ਚ ਚੂੜੀਆਂ ਤੇ ਕੰਨਾਂ 'ਚ ਝੁਮਕਿਆਂ ਨਾਲ ਉਨ੍ਹਾਂ ਆਪਣੇ ਲੁਕ ਨੂੰ ਪੂਰਾ ਕੀਤਾ।
3/5

ਕਿਆਰਾ ਨੇ ਆਪਣੇ ਐਥਨਿਕ ਲੁਕ ਨੂੰ ਟਵਿਸਟ ਦਿੰਦਿਆਂ ਹੁੰਦਿਆਂ ਇਕ ਵਾਈਨ ਕਲਰ ਦੇ ਸ਼ਰਾਰਾ ਦੇ ਦੁਪੱਟੇ ਤੇ ਮੈਚਿੰਗ ਬਲਾਊਜ਼ ਦੇ ਨਾਲ ਪੇਅਰ ਕੀਤਾ ਸੀ। ਖੁੱਲ੍ਹੇ ਵਾਲ ਤੇ ਚੋਕਰ ਨੈਕਪੀਸ ਦੇ ਨਾਲ ਉਨ੍ਹਾਂ ਇਸ ਲੁੱਕ ਨੂੰ ਕੰਪਲੀਟ ਕੀਤਾ ਸੀ।
4/5

ਕਿਆਰਾ ਨੇ ਇਕ ਆਫ ਵਾਈਟ ਕਲਰ ਦਾ ਖੂਬਸੂਰਤ ਲਹਿੰਗਾ ਪਹਿਨਿਆ। ਜਿਸ ਨੂੰ ਉਨ੍ਹਾਂ ਮੈਚਿੰਗ ਦੁਪੱਟੇ ਤੇ ਬਲਾਊਜ਼ ਨਾਲ ਪਹਿਨਿਆ ਸੀ। ਸਲੀਕ ਲੋਅ ਬਨ ਤੇ ਗੋਲਡ ਜਿਊਲਰੀ ਨੇ ਅਦਾਕਾਰਾ ਦੇ ਲੁੱਕ ਨੂੰ ਚਾਰ ਚੰਨ ਲਾਏ ਸਨ।
5/5

ਕਿਆਰਾ ਨੇ ਇਕ ਸੀ ਗ੍ਰੀਨ ਕਲਰ ਦੀ ਫਲੇਅਰਡ ਸਕਰਟ ਪਹਿਨੀ ਸੀ। ਜਿਸ 'ਤੇ ਫਲੋਰਲ ਪ੍ਰਿੰਟ ਸੀ। ਜਿਸ ਨੂੰ ਕਿਆਰਾ ਨੇ ਮੈਚਿੰਗ ਡੀਪਨੈੱਕ ਨਾਲ ਕੈਰੀ ਕੀਤਾ ਸੀ।
Published at : 09 Aug 2021 08:59 AM (IST)
ਹੋਰ ਵੇਖੋ





















