ਪੜਚੋਲ ਕਰੋ
ਧਰਮੇਂਦਰ ਨਾਲ ਵਿਆਹ ਕਰਾਉਣ ਮਗਰੋਂ ਉਨ੍ਹਾਂ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨੂੰ ਕਦੇ ਨਹੀਂ ਮਿਲੀ ਹੇਮਾ ਮਾਲਿਨੀ? ਦੱਸਿਆ ਇਹ ਕਾਰਨ
dharmendra_prakash_kaur_hema_malini_4
1/5

ਧਰਮੇਂਦਰ ਤੇ ਹੇਮਾ ਮਾਲਿਨੀ ਦੀ ਪ੍ਰੇਮ ਕਹਾਣੀ ਹਮੇਸ਼ਾਂ ਤੋਂ ਹੀ ਚਰਚਾ 'ਚ ਰਹੀ ਹੈ। ਕੁਝ ਸਾਲਾਂ ਦੇ ਅਫੇਅਰ ਤੋਂ ਬਾਅਦ ਦੋਵਾਂ ਨੇ ਇਕ-ਦੂਜੇ ਨਾਲ ਵਿਆਹ ਕਰ ਲਿਆ ਸੀ। ਹੇਮਾ ਧਰਮੇਂਦਰ ਦੀ ਦੂਜੀ ਪਤਨੀ ਬਣੀ ਸੀ ਕਿਉਂਕਿ ਧਰਮੇਂਦਰ ਪਹਿਲਾਂ ਤੋਂ ਹੀ ਵਿਆਹੇ ਹੋਏ ਸਨ। ਉਨ੍ਹਾਂ ਦਾ ਪਹਿਲਾ ਵਿਆਹ ਪ੍ਰਕਾਸ਼ ਕੌਰ ਨਾਲ ਹੋਇਆ ਸੀ।
2/5

ਹੇਮਾ ਨੂੰ ਦੂਜੀ ਪਤਨੀ ਬਣਾਉਣ ਤੋਂ ਪਹਿਲਾਂ ਧਰਮੇਂਦਰ ਨੇ ਪਹਿਲੀ ਪਤਨੀ ਨੂੰ ਤਲਾਕ ਨਹੀਂ ਦਿੱਤਾ ਸੀ। ਉਨ੍ਹਾਂ ਸਿਰਫ ਵਿਆਹ ਕਰਨ ਲਈ ਇਸਲਾਮ ਧਰਮ ਕਬੂਲ ਕਰ ਲਿਆ ਸੀ ਤੇ ਹੇਮਾ ਨੂੰ ਆਪਣੀ ਪਤਨੀ ਬਣਾ ਲਿਆ। ਵਿਆਹ ਤੋਂ ਬਾਅਦ ਧਰਮੇਂਦਰ ਨੇ ਆਪਣੇ ਪਹਿਲੇ ਪਰਿਵਾਰ ਨੂੰ ਬਿਲਕੁਲ ਡਿਸਟਰਬ ਨਹੀਂ ਕੀਤਾ। ਉਨ੍ਹਾਂ ਹੇਮਾ ਲਈ ਇਕ ਵੱਖਰਾ ਘਰ ਬਣਾ ਲਿਆ ਜਿੱਥੇ ਹੇਮਾ ਹੁਣ ਤਕ ਰਹਿ ਰਹੀ ਹੈ।
3/5

ਧਰਮੇਂਦਰ ਨਾਲ ਵਿਆਹ ਤੋਂ ਬਾਅਦ ਜ਼ਿੰਦਗੀ 'ਚ ਆਏ ਬਦਲਾਅ 'ਚ ਹੇਮਾ ਨੇ ਆਪਣੀ ਕਿਤਾਬ 'ਹੇਮਾ ਮਾਲਿਨੀ: ਬਿਔਂਡ ਦ ਗਰਲ' 'ਚ ਕਈ ਰਾਜ਼ ਖੋਲ੍ਹੇ ਹਨ। ਹੇਮਾ ਨੇ ਦੱਸਿਆ ਕਿ ਉਹ ਧਰਮੇਂਦਰ ਦੇ ਪਹਿਲੇ ਘਰ 'ਚ ਕਦੇ ਨਹੀਂ ਗਈ ਕਿਉਂ ਕਿ ਉਹ ਉਨ੍ਹਾਂ ਦੇ ਪਰਿਵਾਰ ਨੂੰ ਬਿਲਕੁਲ ਡਿਸਟਰਬ ਨਹੀਂ ਕਰਨਾ ਚਾਹੁੰਦੀ ਸੀ। ਉਨ੍ਹਾਂ ਦੀ ਪਤਨੀ ਪ੍ਰਕਾਸ਼ ਕੌਰ ਨਾਲ ਉਨ੍ਹਾਂ ਦੀਆਂ ਪਹਿਲਾਂ ਕਈ ਮੁਲਾਕਾਤਾਂ ਹੋਈਆਂ ਪਰ ਧਰਮੇਂਦਰ ਨਾਲ ਵਿਆਹ ਮਗਰੋਂ ਦੋਵਾਂ ਦਾ ਸਾਹਮਣਾ ਕਦੇ ਨਹੀਂ ਹੋਇਆ।
4/5

ਹੇਮਾ ਨੇ ਕਿਹਾ ਸੀ, 'ਮੈਂ ਕਿਸੇ ਨੂੰ ਡਿਸਟਰਬ ਨਹੀਂ ਕਰਨਾ ਚਾਹੁੰਦੀ, ਧਰਮਜੀ ਨੇ ਮੇਰੇ ਤੇ ਮੇਰੀਆਂ ਬੱਚੀਆਂ ਲਈ ਜੋ ਵੀ ਕੀਤਾ ਮੈਂ ਉਸ ਤੋਂ ਬਹੁਤ ਖੁਸ਼ ਹਾਂ। ਉਨ੍ਹਾਂ ਨੇ ਇਕ ਪਿਤਾ ਦੀ ਭੂਮਿਕਾ ਚੰਗੀ ਤਰ੍ਹਾਂ ਨਿਭਾਈ। ਮੇਂ ਪ੍ਰਕਾਸ਼ ਜੀ ਬਾਰੇ ਕਦੇ ਗੱਲ ਨਹੀਂ ਕੀਤੀ ਪਰ ਮੈਂ ਉ੍ਹਾਂ ਦਾ ਬਹੁਤ ਸਨਮਾਨ ਕਰਦੀ ਹਾਂ। ਇੱਥੋਂ ਤਕ ਕਿ ਮੇਰੀਆਂ ਧੀਆਂ ਵੀ ਧਰਮ ਜੀ ਦੇ ਪਰਿਵਾਰ ਦਾ ਬਹੁਤ ਸਨਮਾਨ ਕਰਦੀਆਂ ਹਨ।'
5/5

ਪਿਛਲੇ ਦਿਨੀਂ ਹੇਮਾ ਮਾਲਿਨੀ ਨੇ ਖੁਲਾਸਾ ਕੀਤਾ ਸੀ ਕਿ ਕੋਰੋਨਾ ਕਾਲ 'ਚ ਉਹ ਧਰਮੇਂਦਰ ਨਾਲ ਪਿਛਲੇ ਇਕ ਸਾਲ ਤੋਂ ਨਹੀਂ ਮਿਲੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ 83 ਸਾਲ ਦੇ ਧਰਮ ਜੀ ਨੂੰ ਸਿਹਤਮੰਦ ਦੇਖਣਾ ਚਾਹੁੰਦੀ ਹੈ। ਇਸ ਲਈ ਕਿਸੇ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੁੰਦੀ।
Published at : 16 May 2021 02:39 PM (IST)
ਹੋਰ ਵੇਖੋ





















