ਪੜਚੋਲ ਕਰੋ
Parineeti Chopra Wedding Look: ਪਰਿਣੀਤੀ ਦੇ ਵਿਆਹ ਦੇ ਲਹਿੰਗੇ ਨਾਲ ਜੁੜੀ ਨਾਨੀ ਦੀ ਖਾਸ ਯਾਦ, ਅਦਾਕਾਰਾ ਨੇ ਪੋਸਟ ਸਾਂਝੀ ਕਰ ਕੀਤਾ ਖੁਲਾਸਾ
Parineeti Chopra Lehenga: ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵਿਆਹ ਇਸ ਸਮੇਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਜਿਹੇ 'ਚ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਅਦਾਕਾਰਾ ਦੇ ਲਹਿੰਗਾ ਬਾਰੇ ਕੁਝ ਖੁਲਾਸਾ ਕੀਤਾ ਹੈ।
Parineeti Chopra Lehenga
1/6

ਦਰਅਸਲ, ਮਨੀਸ਼ ਮਲਹੋਤਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਰਿਣੀਤੀ ਦੇ ਵਿਆਹ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸ਼ੇਅਰ ਕਰਦੇ ਹੋਏ ਮਨੀਸ਼ ਨੇ ਅਦਾਕਾਰਾ ਦੇ ਲਹਿੰਗਾ ਦੀ ਖਾਸੀਅਤ ਦਾ ਖੁਲਾਸਾ ਕੀਤਾ ਹੈ।
2/6

ਮਨੀਸ਼ ਨੇ ਕੈਪਸ਼ਨ ਵਿੱਚ ਲਿਖਿਆ, “ਕੁਝ ਡਿਟੇਲ ਬਹੁਤ ਫਰਕ ਲੈ ਆਉਂਦੀ ਹੈ। ਮੈਨੂੰ ਯਾਦ ਹੈ ਜਦੋਂ ਮੈਂ ਪਰਿਣੀਤੀ ਚੋਪੜਾ ਨਾਲ ਲਹਿੰਗੇ ਦੇ ਡਿਜ਼ਾਈਨ ਬਾਰੇ ਗੱਲ ਕਰ ਰਿਗਾ ਸੀ, ਤਾਂ ਉਸਨੇ ਮੈਨੂੰ ਆਪਣੀ ਨਾਨੀ ਦੀ ਅੰਗੂਠੀ(ਛੱਲਾ) ਜੋ ਉਹ ਆਪਣੀ ਕਮਰ 'ਤੇ ਪਹਿਨਦੀ ਸੀ, ਉਸਨੂੰ ਜੋੜਨ ਲਈ ਕਿਹਾ ਸੀ, ਅਜਿਹਾ ਕਰਕੇ ਉਹ ਆਪਣੀ ਨਾਨੀ ਦਿਲੋਂ ਸ਼ਰਧਾਂਜਲੀ ਦੇਣਾ ਚਾਹੁੰਦੀ ਸੀ।
3/6

ਮਨੀਸ਼ ਨੇ ਇਹ ਵੀ ਦੱਸਿਆ, "ਇਹ ਸਿਰਫ਼ ਇੱਕ ਚੀਜ਼ ਨਹੀਂ ਸੀ, ਬਲਕਿ ਉਸਦੀ ਨਾਨੀ ਦਾ ਇੱਕ ਹਿੱਸਾ ਸੀ ਜੋ ਉਸਦੇ ਖਾਸ ਦਿਨ 'ਤੇ ਪਰਿਣੀਤੀ ਦੇ ਨਾਲ ਰਿਹਾ ਸੀ।" ਮਨੀਸ਼ ਦੀ ਇਸ ਪੋਸਟ 'ਤੇ ਟਿੱਪਣੀ ਕਰਦੇ ਹੋਏ ਪਰਿਣੀਤੀ ਚੋਪੜਾ ਨੇ ਵੀ ਪਿਆਰ ਦੀ ਵਰਖਾ ਕਰਦੇ ਹੋਏ ਕਿਹਾ, ''ਤੁਹਾਡੇ ਵਰਗਾ ਕੋਈ ਨਹੀਂ ਹੈ।''
4/6

ਦੱਸ ਦੇਈਏ ਕਿ ਇਸ ਤੋਂ ਇਲਾਵਾ ਮਨੀਸ਼ ਨੇ ਪਰੀ ਦੇ ਲਹਿੰਗਾ ਨੂੰ ਵੀ ਖਾਸ ਬਣਾਇਆ ਸੀ। ਜਿਸ 'ਤੇ ਉਸ ਦੇ ਲਾੜੇ ਦਾ ਨਾਂ ਰਾਘਵ ਲਿਖਿਆ ਹੋਇਆ ਸੀ।
5/6

ਪਰਿਣੀਤੀ ਨੇ ਵੀ ਮਨੀਸ਼ ਦੀ ਇਸ ਪੋਸਟ ਨੂੰ ਆਪਣੇ ਅਕਾਊਂਟ 'ਤੇ ਰੀਪੋਸਟ ਕੀਤਾ ਅਤੇ ਕੈਪਸ਼ਨ 'ਚ ਲਿਖਿਆ, 'ਧੰਨਵਾਦ...ਮੈਂ ਆਪਣੇ ਖਾਸ ਦਿਨ 'ਤੇ ਆਪਣੀ ਨਾਨੀ ਨੂੰ ਬਹੁਤ ਯਾਦ ਕੀਤਾ...ਪਰ ਉਸ ਦਿਨ ਉਨ੍ਹਾਂ ਦਾ ਇੱਕ ਹਿੱਸਾ ਮੇਰੇ ਨਾਲ ਸੀ..'
6/6

ਦੱਸ ਦੇਈਏ ਕਿ ਪਰਿਣੀਤੀ ਚੋਪੜਾ ਨੇ 24 ਸਤੰਬਰ ਨੂੰ ਉਦੈਪੁਰ ਦੇ ਲੀਲਾ ਪੈਲੇਸ 'ਚ 'ਆਪ' ਨੇਤਾ ਰਾਘਵ ਚੱਢਾ ਨਾਲ ਵਿਆਹ ਕੀਤਾ। ਇਸ ਵਿਆਹ ਵਿੱਚ ਬਾਲੀਵੁੱਡ ਸਿਤਾਰਿਆਂ ਦੇ ਨਾਲ ਕਈ ਰਾਜਨੇਤਾਵਾਂ ਨੇ ਵੀ ਸ਼ਿਰਕਤ ਕੀਤੀ।
Published at : 27 Sep 2023 04:11 PM (IST)
ਹੋਰ ਵੇਖੋ
Advertisement
Advertisement





















