ਪੜਚੋਲ ਕਰੋ
Bollywood Kissa: ਜਦੋਂ ਜੂਹੀ ਚਾਵਲਾ ਤੇ ਆਮਿਰ ਖਾਨ 'ਤੇ ਲੋਕਾਂ ਨੇ ਕੀਤਾ ਇੱਟਾਂ-ਪੱਥਰਾਂ ਨਾਲ ਹਮਲਾ, ਹੈਰਾਨ ਕਰਨ ਵਾਲੀ ਹੈ ਵਜ੍ਹਾ
ਬਾਲੀਵੁੱਡ ਅਭਿਨੇਤਾ ਆਮਿਰ ਖਾਨ ਕਿਸੇ ਜਾਣ-ਪਛਾਣ ਦੇ ਮੋਹਤਾਜ ਨਹੀਂ ਹਨ। ਅਦਾਕਾਰ ਦੀ ਹਰ ਫਿਲਮ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਲੈਂਦੀ ਹੈ। ਅੱਜ ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਉਨ੍ਹਾਂ ਦੇ ਸ਼ੁਰੂਆਤੀ ਕਰੀਅਰ ਦਾ ਇੱਕ ਕਿੱਸਾ ਦੱਸਣ ਜਾ ਰਹੇ ਹਾਂ।
ਜੂਹੀ ਚਾਵਲਾ, ਆਮਿਰ ਖਾਨ
1/6

ਆਮਿਰ ਖਾਨ ਨੇ 90 ਦੇ ਦਹਾਕੇ 'ਚ ਫਿਲਮ 'ਕਯਾਮਤ ਸੇ ਕਯਾਮਤ ਤਕ' ਨਾਲ ਸ਼ੁਰੂਆਤ ਕੀਤੀ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਜੂਹੀ ਚਾਵਲਾ ਵੀ ਨਜ਼ਰ ਆਈ ਸੀ ਅਤੇ ਦੋਹਾਂ ਦੀ ਜੋੜੀ ਪਹਿਲੀ ਫਿਲਮ ਤੋਂ ਹੀ ਕਾਫੀ ਹਿੱਟ ਹੋ ਗਈ ਸੀ।
2/6

ਇਸ ਦੇ ਨਾਲ ਹੀ ਫਿਲਮ 'ਚ ਆਮਿਰ ਅਤੇ ਜੂਹੀ ਤੋਂ ਇਲਾਵਾ ਅਦਾਕਾਰ ਦੇ ਚਚੇਰੇ ਭਰਾ ਰਾਜ ਜੁਤਸ਼ੀ ਨੇ ਵੀ ਕੰਮ ਕੀਤਾ ਹੈ। ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਫਿਲਮ ਦਾ ਇਕ ਹੈਰਾਨੀਜਨਕ ਕਿੱਸਾ ਸਾਂਝਾ ਕੀਤਾ ਸੀ।
3/6

ਰਾਜ ਜੁਤਸ਼ੀ ਨੇ ਦੱਸਿਆ ਕਿ ਇੱਕ ਵਾਰ ਅਸੀਂ ਫਿਲਮ ਦੀ ਪ੍ਰਮੋਸ਼ਨ ਲਈ ਇੱਕ ਇਵੈਂਟ ਵਿੱਚ ਪਹੁੰਚੇ ਸੀ। ਇਸ ਦੌਰਾਨ ਆਮਿਰ ਅਤੇ ਜੂਹੀ ਚਾਵਲਾ ਭੀੜ 'ਚ ਫਸ ਗਏ ਅਤੇ ਲੋਕਾਂ ਨੇ ਉਨ੍ਹਾਂ 'ਤੇ ਪਥਰਾਅ ਕੀਤਾ।
4/6

ਉਸ ਨੇ ਦੱਸਿਆ ਕਿ ਅਸੀਂ ਇੱਕ ਸਮਾਗਮ ਵਿੱਚ ਗਏ ਹੋਏ ਸੀ। ਜਿੱਥੇ ਲੋਕਾਂ ਦੀ ਭਾਰੀ ਭੀੜ ਲੱਗੀ ਹੋਈ ਸੀ। ਅਜਿਹੀ ਹਾਲਤ ਵਿਚ ਸਾਨੂੰ ਫੈਨਜ਼ ਨੂੰ ਮਿਲਕੇ ਜਲਦੀ ਦੂਜੀ ਲੋਕੇਸ਼ਨ 'ਤੇ ਪਹੁੰਚਣਾ ਸੀ। ਪਰ ਉੱਥੇ ਮੌਜੂਦ ਲੋਕ ਨਹੀਂ ਚਾਹੁੰਦੇ ਸਨ ਕਿ ਅਸੀਂ ਉੱਥੋਂ ਨਿਕਲੀਏ। ਜਿਸ ਤੋਂ ਬਾਅਦ ਈਵੈਂਟ ਮੈਨੇਜਰ ਨੇ ਸਾਨੂੰ ਪਿਛਲੇ ਰਸਤੇ ਤੋਂ ਬਾਹਰ ਜਾਣ ਦਾ ਸੁਝਾਅ ਦਿੱਤਾ
5/6

ਪਰ ਕੁਝ ਲੋਕਾਂ ਨੇ ਸਾਨੂੰ ਉੱਥੋਂ ਨਿਕਲਦੇ ਦੇਖਿਆ ਤਾਂ ਉਹ ਸਾਰੇ ਗੁੱਸੇ ਵਿੱਚ ਆ ਗਏ। ਫਿਰ ਮੈਂ ਡਰਾਈਵਰ ਦੇ ਨਾਲ ਅੱਗੇ ਵਧਿਆ ਪਰ ਜੂਹੀ-ਆਮਿਰ ਪਿੱਛੇ ਰਹਿ ਗਏ ਅਤੇ ਗੁੱਸੇ ਵਿੱਚ ਆਈ ਭੀੜ ਨੇ ਅਚਾਨਕ ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
6/6

ਉਨ੍ਹਾਂ ਅੱਗੇ ਦੱਸਿਆ ਕਿ ਇਸ ਹਮਲੇ ਵਿੱਚ ਸਾਡੀਆਂ ਗੱਡੀਆਂ ਦੇ ਸ਼ੀਸ਼ੇ ਵੀ ਟੁੱਟ ਗਏ। ਪਰ ਸਾਡੇ ਡਰਾਈਵਰ ਨੇ ਸਮਝਦਾਰੀ ਦਿਖਾਉਂਦੇ ਹੋਏ ਸਾਨੂੰ ਉੱਥੋਂ ਕੱਢ ਲਿਆ। ਅਤੇ ਸਾਡੀ ਜਾਨ ਬਚ ਗਈ।
Published at : 15 Apr 2023 07:07 PM (IST)
ਹੋਰ ਵੇਖੋ





















