ਪੜਚੋਲ ਕਰੋ
Rakhi Sawant: ਕੀ ਰਾਖੀ ਸਾਵੰਤ ਹਾਰਟ ਤੋਂ ਬਾਅਦ ਕੈਂਸਰ ਦੀ ਹੋਈ ਸ਼ਿਕਾਰ ? ਸਾਬਕਾ ਪਤੀ ਆਦਿਲ ਬੋਲਿਆ- 'ਬਚਣ ਲਈ ਕਰ ਰਹੀ ਡ੍ਰਾਮਾ'
Rakhi Sawant: ਬਾਲੀਵੁੱਡ 'ਡਰਾਮਾ ਕੁਈਨ' ਰਾਖੀ ਸਾਵੰਤ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਆਏ ਦਿਨ ਰਾਖੀ ਦਾ ਕੋਈ-ਨਾ-ਕੋਈ ਨਵਾਂ ਡ੍ਰਾਮਾ ਵੇਖਣ ਨੂੰ ਮਿਲ ਰਿਹਾ ਹੈ।
Adil Durrani on Rakhi Sawant
1/6

ਦਰਅਸਲ, ਹਾਲ ਹੀ 'ਚ ਰਾਖੀ ਮੁੰਬਈ ਵਾਪਸ ਆਈ ਹੈ। ਵਾਪਸ ਆਉਂਦੇ ਹੀ ਰਾਖੀ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੀ ਹੋਈ ਹੈ। ਇਸ ਦੇ ਨਾਲ ਹੀ ਬੀਤੇ ਦਿਨੀਂ ਅਚਾਨਕ ਉਨ੍ਹਾਂ ਦੀ ਤਬੀਅਤ ਖਰਾਬ ਹੋਣ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸਦੇ ਚੱਲਦੇ ਰਾਖੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ।
2/6

ਬੁੱਧਵਾਰ ਨੂੰ ਰਾਖੀ ਦੇ ਸਾਬਕਾ ਪਤੀ ਰਿਤੇਸ਼ ਸਿੰਘ ਨੇ ਹੈਲਥ ਅਪਡੇਟ ਦਿੰਦੇ ਹੋਏ ਕਿਹਾ ਕਿ ਉਸ ਨੂੰ ਛਾਤੀ 'ਚ ਤੇਜ਼ ਦਰਦ ਦੀ ਸ਼ਿਕਾਇਤ ਤੋਂ ਬਾਅਦ ਮੁੰਬਈ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਰਿਤੇਸ਼ ਲਗਾਤਾਰ ਮੀਡੀਆ ਨੂੰ ਰਾਖੀ ਦੀ ਹੈਲਥ ਅਪਡੇਟ ਦਿੰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਰਾਖੀ ਦੀ ਹਾਲਤ ਨਾਜ਼ੁਕ ਹੈ ਅਤੇ ਉਸ ਦੀ ਐਂਜੀਓਗ੍ਰਾਫੀ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
3/6

ਪਰ ਹੁਣ ਰਾਖੀ ਦੇ ਸਾਬਕਾ ਪਤੀ ਆਦਿਲ ਖਾਨ ਦੁਰਾਨੀ ਨੇ ਰਾਖੀ ਦੀ ਬੀਮਾਰੀ ਨੂੰ ਡ੍ਰਾਮਾ ਕਰਾਰ ਦਿੱਤਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਰਾਖੀ ਇਹ ਸਭ ਸਿਰਫ਼ ਜੇਲ੍ਹ ਜਾਣ ਤੋਂ ਬਚਣ ਲਈ ਕਰ ਰਹੀ ਹੈ। ਉਹ ਲੀਕ ਹੋਏ ਵੀਡੀਓ ਮਾਮਲੇ ਵਿੱਚ ਜੇਲ੍ਹ ਜਾਣ ਤੋਂ ਬਚਣ ਲਈ ਡਰਾਮਾ ਕਰ ਰਹੀ ਹੈ।
4/6

ਰਾਖੀ ਸਾਵੰਤ ਦੇ ਸਾਬਕਾ ਪਤੀ ਆਦਿਲ ਦੁਰਾਨੀ ਨੇ ਨਿਊਜ਼ 18 ਸ਼ੋਸ਼ਾ ਨੂੰ ਦਿੱਤੇ ਇੰਟਰਵਿਊ 'ਚ ਕਿਹਾ, ''ਅਭਿਨੇਤਰੀ ਲੀਕ ਵੀਡੀਓ ਮਾਮਲੇ 'ਚ ਜੇਲ ਜਾਣ ਤੋਂ ਬਚਣ ਲਈ ਇਹ ਸਭ ਕੁਝ ਕਰ ਰਹੀ ਹੈ। ਕੋਈ ਮੈਡੀਕਲ ਰਿਪੋਰਟ ਨਹੀਂ ਹੈ ਅਤੇ ਡਾਕਟਰਾਂ ਨੇ ਕੁਝ ਨਹੀਂ ਕਿਹਾ। ਸਾਨੂੰ ਨਹੀਂ ਪਤਾ ਕਿ ਉਹ ਕਿਸ ਹਸਪਤਾਲ ਵਿੱਚ ਦਾਖ਼ਲ ਹੈ। ਜੇਕਰ ਇਹ ਦਿਲ ਦਾ ਦੌਰਾ ਹੈ, ਤਾਂ ਮੈਨੂੰ ਲੱਗਦਾ ਹੈ ਕਿ ਮਰੀਜ਼ਾਂ ਨੂੰ ਆਮ ਤੌਰ 'ਤੇ ਆਕਸੀਜਨ ਮਾਸਕ ਦੀ ਜ਼ਰੂਰਤ ਹੁੰਦੀ ਹੈ, ਪਰ ਉਸ (ਰਾਖੀ ਸਾਵੰਤ) ਕੋਲ ਅਜਿਹਾ ਵੀ ਨਹੀਂ ਹੈ। ਉਹ ਅਜਿਹਾ ਇਸ ਲਈ ਕਰ ਰਹੀ ਹੈ ਕਿਉਂਕਿ ਉਸ ਨੂੰ ਜਲਦੀ ਹੀ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰਨਾ ਪਵੇਗਾ। ਇਹ ਸਿਰਫ਼ ਜੇਲ੍ਹ ਜਾਣ ਤੋਂ ਬਚਣ ਦਾ ਡਰਾਮਾ ਹੈ।
5/6

ਦੂਜੇ ਪਾਸੇ ਰਿਤੇਸ਼ ਰਾਖੀ ਦੀ ਬੀਮਾਰੀ ਬਾਰੇ ਮੀਡੀਆ ਨਾਲ ਗੱਲ ਕਰ ਰਹੇ ਹਨ। ਰਿਤੇਸ਼ ਨੇ ਨਿਊਜ਼ 18 ਸ਼ੋਸ਼ਾ ਨੂੰ ਦਿੱਤੇ ਇੰਟਰਵਿਊ 'ਚ ਇਹ ਵੀ ਦੱਸਿਆ ਸੀ ਕਿ ਰਾਖੀ ਨੂੰ ਛਾਤੀ ਅਤੇ ਪੇਟ 'ਚ ਦਰਦ ਹੋਣ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਸਨੇ ਦਾਅਵਾ ਕੀਤਾ ਕਿ ਕੁਝ ਟੈਸਟ ਕਰਵਾਉਣ ਤੋਂ ਬਾਅਦ, ਡਾਕਟਰਾਂ ਨੇ ਉਸਦੀ ਬੱਚੇਦਾਨੀ ਵਿੱਚ ਇੱਕ ਟਿਊਮਰ ਦਾ ਪਤਾ ਲਗਾਇਆ। ਰਿਤੇਸ਼ ਮੁਤਾਬਕ ਉਨ੍ਹਾਂ ਨੂੰ ਸ਼ੱਕ ਹੈ ਕਿ ਰਾਖੀ ਨੂੰ ਕੈਂਸਰ ਹੈ। ਹਾਲਾਂਕਿ ਕਈ ਹੋਰ ਰਿਪੋਰਟਾਂ ਦਾ ਅਜੇ ਇੰਤਜ਼ਾਰ ਹੈ।
6/6

ਅਜਿਹੇ 'ਚ ਰਿਤੇਸ਼ ਦੀ ਗੱਲ ਸੁਣ ਕੇ ਆਦਿਲ ਨੇ ਕਿਹਾ, 'ਅਜਿਹਾ ਕੁਝ ਨਹੀਂ ਹੈ। ਜਦੋਂ ਮੈਂ ਰਾਖੀ ਨਾਲ ਰਿਲੇਸ਼ਨਸ਼ਿਪ ਵਿੱਚ ਸੀ ਤਾਂ ਉਸ ਦਾ ਪੂਰਾ ਸਰੀਰ ਟੈਸਟ ਹੋਇਆ ਸੀ। ਉਸ ਨੂੰ ਕੋਈ ਸਮੱਸਿਆ ਨਹੀਂ ਸੀ।
Published at : 16 May 2024 09:00 AM (IST)
View More
Advertisement
Advertisement





















