ਪੜਚੋਲ ਕਰੋ
Best Horror Films: ਹਾਲੀਵੁੱਡ ਦੀਆਂ ਇਹ ਹੌਰਰ ਫਿਲਮਾਂ ਦੇਖ ਕੰਬ ਜਾਵੇਗੀ ਰੂਹ, ਇਨ੍ਹਾਂ OTT ਪਲੇਟਫਾਰਮਾਂ 'ਤੇ ਹਿੰਦੀ 'ਚ ਦੇਖੋ
OTT 'ਤੇ ਅਜਿਹੀਆਂ ਕਈ ਹਾਲੀਵੁੱਡ ਡਰਾਉਣੀਆਂ ਫਿਲਮਾਂ ਉਪਲਬਧ ਹਨ, ਜਿਨ੍ਹਾਂ ਨੂੰ ਦੇਖ ਕੇ ਤੁਹਾਡੀ ਰੂਹ ਕੰਬ ਸਕਦੀ ਹੈ। ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਕਿ ਤੁਹਾਨੂੰ ਇਹ ਫਿਲਮਾਂ ਰਾਤ ਦੇ ਸਮੇਂ ਇਕੱਲੇ ਬਿਲਕੁਲ ਨਹੀਂ ਦੇਖਣੀਆਂ ਚਾਹੀਦੀਆਂ ।
ਜਦੋਂ ਵੀਕਐਂਡ ਨੇੜੇ ਹੁੰਦਾ ਹੈ, ਓਟੀਟੀ ਮਨੋਰੰਜਨ ਲਈ ਸਭ ਤੋਂ ਵਧੀਆ ਅਤੇ ਸਸਤਾ ਵਿਕਲਪ ਜਾਪਦਾ ਹੈ। ਰੋਮਾਂਟਿਕ, ਐਕਸ਼ਨ, ਡਰਾਮਾ ਤੋਂ ਲੈ ਕੇ ਡਰਾਉਣੀ ਸ਼ੈਲੀ ਤੱਕ ਦੀਆਂ ਬਹੁਤ ਸਾਰੀਆਂ ਫਿਲਮਾਂ ਵੱਖ-ਵੱਖ OTT ਪਲੇਟਫਾਰਮਾਂ 'ਤੇ ਉਪਲਬਧ ਹਨ। ਜੇਕਰ ਤੁਸੀਂ ਡਰਾਉਣੀਆਂ ਫਿਲਮਾਂ ਦੇਖਣ ਦੇ ਸ਼ੌਕੀਨ ਹੋ, ਤਾਂ ਤੁਸੀਂ ਹਿੰਦੀ ਭਾਸ਼ਾ ਵਿੱਚ ਅਜਿਹੀਆਂ ਕਈ ਹਾਲੀਵੁੱਡ ਫਿਲਮਾਂ ਦੇਖ ਸਕਦੇ ਹੋ। 'ਦ ਸੌਅ' (The Saw), ਹੈਲੋਵੀਨ ਤੋਂ ਲੈ ਕੇ 'ਦ ਈਵਿਲ ਡੇਡ' ਤੱਕ, ਕਈ ਅਜਿਹੀਆਂ ਹਾਲੀਵੁੱਡ ਡਰਾਉਣੀਆਂ ਫਿਲਮਾਂ ਹਨ, ਜਿਨ੍ਹਾਂ ਨੂੰ ਦੇਖ ਕੇ ਤੁਹਾਡੀ ਰੂਹ ਕੰਬ ਸਕਦੀ ਹੈ।
1/8

2013 ਦੀ ਫਿਲਮ 'ਦਿ ਕੰਜੂਰਿੰਗ' ਇਕ ਹੌਰਰ ਮਿਸਟਰੀ ਹੈ। ਇਸ ਦਾ ਸੀਕਵਲ ਵੀ 2016 ਵਿੱਚ ਆਇਆ ਸੀ। ਇਹ ਫਿਲਮ ਇਕ ਅਜਿਹੇ ਵਿਅਕਤੀ ਦੀ ਕਹਾਣੀ ਹੈ ਜੋ ਵੱਖ-ਵੱਖ ਥਾਵਾਂ 'ਤੇ ਜਾ ਕੇ ਅਲੌਕਿਕ ਸ਼ਕਤੀਆਂ ਦੇ ਖਿਲਾਫ ਲੋਕਾਂ ਦੀ ਮਦਦ ਕਰਦਾ ਹੈ। ਇਸ ਫਿਲਮ ਦਾ ਹਿੰਦੀ ਡੱਬ ਕੀਤਾ ਸੰਸਕਰਣ ਪ੍ਰਾਈਮ ਵੀਡੀਓ 'ਤੇ ਉਪਲਬਧ ਹੈ।
2/8

'ਡੈੱਡ ਸਾਇਲੰਸ' ਹਾਲੀਵੁੱਡ ਦੀਆਂ ਬੈਸਟ ਹੌਰਰ ਫਿਲਮਾਂ 'ਚੋਂ ਇੱਕ ਹੈ। ਇਸ ਫਿਲਮ 'ਚ ਕਠਪੁਤਲੀ ਦਾ ਆਤੰਕ ਦਿਖਾਇਆ ਗਿਆ ਹੈ। ਇਹ ਫਿਲਮ ਨੂੰ ਰਾਤ ਨੂੰ ਬਿਲਕੁਲ ਨਾ ਦੇਖੋ ਨਹੀਂ ਤਾਂ ਤੁਹਾਨੂੰ ਨੀਂਦ ਨਹੀਂ ਆਵੇਗੀ। ਇਹ ਪ੍ਰਾਈਮ ਵੀਡੀਓ 'ਤੇ ਦੇਖ ਸਕਦੇ ਹੋ।
Published at : 30 Apr 2024 09:35 PM (IST)
ਹੋਰ ਵੇਖੋ





















