ਪੜਚੋਲ ਕਰੋ
Valentine's Day 2023: ਮਧੂਬਾਲਾ-ਦਲੀਪ ਕੁਮਾਰ ਤੋਂ ਸਲਮਾਨ-ਐਸ਼ਵਰਿਆ, ਇਹ ਹਨ ਬਾਲੀਵੁੱਡ ਦੀਆਂ ਸਭ ਤੋਂ ਚਰਚਿਤ ਲਵ ਸਟੋਰੀਆਂ, ਦੇਖੋ ਲਿਸਟ
Valentine's Day Special: ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਬਾਲੀਵੁੱਡ ਦੀਆਂ ਸਭ ਤੋਂ ਮਸ਼ਹੂਰ ਲਵ ਸਟੋਰੀਆਂ। ਇਹ ਲਵ ਸਟੋਰੀਆਂ ਭਾਵੇਂ ਪੂਰੀ ਦੁਨੀਆ 'ਚ ਚਰਚਾ ਦਾ ਵਿਸ਼ਾ ਬਣੀਆਂ ਹੋਣ, ਪਰ ਇਨ੍ਹਾਂ ਦਾ ਅੰਤ ਦਰਦਨਾਕ ਸੀ। ਦੇਖੋ ਲਿਸਟ:
ਮਧੂਬਾਲਾ-ਦਲੀਪ ਕੁਮਾਰ ਤੋਂ ਸਲਮਾਨ-ਐਸ਼ਵਰਿਆ, ਇਹ ਹਨ ਬਾਲੀਵੁੱਡ ਦੀਆਂ ਸਭ ਤੋਂ ਚਰਚਿਤ ਲਵ ਸਟੋਰੀਆਂ, ਦੇਖੋ ਲਿਸਟ
1/6

ਮਧੂਬਾਲਾ-ਦਲੀਪ ਕੁਮਾਰ: ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਤੇ ਪਿਆਰੀ ਜੋੜੀ ਸੀ ਮਧੂਬਾਲਾ ਤੇ ਦਲੀਪ ਕੁਮਾਰ। ਇਨ੍ਹਾਂ ਦੋਵਾਂ ਨੇ ਲਗਭਗ 9 ਸਾਲਾਂ ਤੱਕ ਇੱਕ ਦੂਜੇ ਨੂੰ ਡੇਟ ਕੀਤਾ। ਦੋਵਾਂ ਦਾ ਵਿਆਹ ਹੋਣ ਹੀ ਵਾਲਾ ਸੀ ਕਿ ਅਚਾਨਕ ਇਨ੍ਹਾਂ ਦਾ ਬਰੇਕਅੱਪ ਹੋ ਗਿਆ। ਇਨ੍ਹਾਂ ਦੇ ਬਰੇਕਅੱਪ ਦੀ ਵਜ੍ਹਾ ਸੀ ਮਧੂਬਾਲਾ ਦੇ ਪਿਤਾ। ਮਧੂਬਾਲਾ ਦੇ ਪਿਤਾ ਨੂੰ ਦਲੀਪ ਕੁਮਾਰ ਪਸੰਦ ਨਹੀਂ ਸੀ। ਇਸ ਕਰਕੇ ਮਧੂਬਾਲਾ ਨੂੰ ਮਜਬੂਰੀ 'ਚ ਦਲੀਪ ਦਾ ਸਾਥ ਛੱਡਣਾ ਪਿਆ। ਇਸ ਤੋਂ ਬਾਅਦ ਮਧੂ ਹਮੇਸ਼ਾ ਪਿਆਰ ਲਈ ਤਰਸਦੀ ਰਹੀ। ਅੰਤ 'ਚ ਉਹ ਦਿਲ ਦੀ ਬੀਮਾਰੀ ਦਾ ਸ਼ਿਕਾਰ ਹੋ ਕੇ ਮਰ ਗਈ।
2/6

ਅਮਿਤਾਭ ਬੱਚਨ-ਰੇਖਾ: ਅਮਿਤਾਭ ਬੱਚਨ ਤੇ ਰੇਖਾ ਦਾ ਪਿਆਰ 'ਦੋ ਅਨਜਾਨੇ' ਫਿਲਮ ਦੇ ਸੈੱਟ ਤੋਂ ਪਰਵਾਨ ਚੜ੍ਹਿਆ ਸੀ। ਜਦੋਂ ਰੇਖਾ ਤੇ ਅਮਿਤਾਭ ਦਾ ਚੱਕਰ ਚੱਲਿਆ, ਉਦੋਂ ਅਮਿਤਾਭ ਪਹਿਲਾਂ ਤੋਂ ਹੀ ਜਯਾ ਬੱਚਨ ਨਾਲ ਵਿਆਹੇ ਹੋਏ। 70-80 ਦੇ ਦਹਾਕਿਆਂ 'ਚ ਅਮਿਤਾਭ-ਰੇਖਾ ਦੇ ਪਿਆਰ ਨੇ ਖੂਬ ਸੁਰਖੀਆਂ ਬਟੋਰੀਆਂ। ਆਖਰ ਜਯਾ ਬੱਚਨ ਦੀ ਵਜ੍ਹਾ ਕਰਕੇ ਅਮਿਤਾਭ ਨੂੰ ਰੇਖਾ ਤੋਂ ਦੂਰ ਹੋਣਾ ਹੀ ਪਿਆ। ਰੇਖਾ ਨੇ ਅੱਜ ਤੱਕ ਵਿਆਹ ਨਹੀਂ ਕੀਤਾ।
Published at : 14 Feb 2023 01:56 PM (IST)
ਹੋਰ ਵੇਖੋ





















