ਪੜਚੋਲ ਕਰੋ
Punjabi Singer: ਪੰਜਾਬੀ ਗਾਇਕਾ ਦੇ ਵਿਆਹੁਤਾ ਰਿਸ਼ਤੇ 'ਚ ਆਇਆ ਤੂਫਾਨ, ਪਤੀ ਵੱਲੋਂ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧਾਂ ਦੇ ਲੱਗੇ ਦੋਸ਼...
Ritu Nooran Marital Relationship: ਪੰਜਾਬੀ ਸੂਫ਼ੀ ਗਾਇਕਾ ਜੋਤੀ ਨੂਰਾਂ ਆਪਣੇ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਲੈ ਕਾਫੀ ਚਰਚਾ ਵਿੱਚ ਰਹੀ।
Ritu Nooran Marital Relationship
1/4

ਦੱਸ ਦੇਈਏ ਕਿ ਗਾਇਕਾ ਸਾਬਕਾ ਪਤੀ ਕੁਨਾਲ ਪਾਸੀ ਤੋਂ ਵੱਖ ਹੋਣ ਤੋਂ ਬਾਅਦ ਉਸਮਾਨ ਨਾਲ ਵਿਆਹੁਤਾ ਰਿਸ਼ਤਾ ਨਿਭਾ ਰਹੀ ਹੈ। ਇਸ ਵਿਚਾਲੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਜੋਤੀ ਨੂਰਾਂ ਤੋਂ ਬਾਅਦ ਹੁਣ ਉਨ੍ਹਾਂ ਦੀ ਛੋਟੀ ਭੈਣ ਰਿਤੂ ਨੂਰਾਂ ਦਾ ਵਿਆਹੁਤਾ ਰਿਸ਼ਤਾ ਵੀ ਟੁੱਟ ਗਿਆ ਹੈ। ਰਿਤੂ ਅਤੇ ਉਨ੍ਹਾਂ ਦੇ ਪਤੀ ਵੱਲੋਂ ਇੱਕ-ਦੂਜੇ ਉੱਪਰ ਗੰਭੀਰ ਦੋਸ਼ ਲਗਾਏ ਜਾ ਰਹੇ ਹਨ। ਜਿਨ੍ਹਾਂ ਨੇ ਇੰਡਸਟਰੀ ਵਿੱਚ ਹਲਚਲ ਮਚਾ ਦਿੱਤੀ ਹੈ।
2/4

ਦੱਸ ਦੇਈਏ ਕਿ ਮਸ਼ਹੂਰ ਗਾਇਕਾ ਜੋਤੀ ਨੂਰਾਂ ਦੀ ਭੈਣ ਅਤੇ ਗਾਇਕਾ ਰਿਤੂ ਨੂਰਾਂ ਦੇ ਵਿਆਹੁਤਾ ਰਿਸ਼ਤੇ ਵਿੱਚ ਕਲੇਸ਼ ਚੱਲ ਰਿਹਾ ਹੈ। ਰਿਤੂ ਦੇ ਪਤੀ ਰੁਦਰ ਸੰਧੂ ਵਿੱਲੋਂ ਗਾਇਕਾ ਉੱਪਰ ਕਿਸੇ ਹੋਰ ਨਾਲ ਨਜ਼ਾਇਜ਼ ਸਬੰਧਾਂ ਵਰਗੇ ਗੰਭੀਰ ਦੋਸ਼ ਲਗਾਏ ਗਏ ਹਨ। ਉਨ੍ਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਲਗਾਤਾਰ ਕਈ ਵੀਡੀਓ ਸ਼ੇਅਰ ਕਰਕੇ ਇਹ ਦੋਸ਼ ਲਗਾਏ ਜਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਿੱਚ ਉਸ ਸ਼ਖਸ਼ ਦਾ ਵੀ ਖੁਲਾਸਾ ਹੋਇਆ ਹੈ, ਜਿਸ ਨਾਲ ਰਿਤੂ ਦਾ ਨਾਮ ਜੋੜਿਆ ਜਾ ਰਿਹਾ ਹੈ।
Published at : 29 Jul 2025 03:07 PM (IST)
ਹੋਰ ਵੇਖੋ





















