ਪੜਚੋਲ ਕਰੋ
Diljit Dosanjh: ਦਿਲਜੀਤ ਦੋਸਾਂਝ Sia ਤੋਂ ਬਾਅਦ ਹੁਣ Saweetie ਨਾਲ ਮਿਲਾਉਣਗੇ ਸੁਰ, ਜਲਦ ਰਿਲੀਜ਼ ਹੋਏਗਾ ਗੀਤ
Diljit Dosanjh Saweetie New Song Update: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਆਪਣੇ ਨਾਂਅ ਦੇ ਝੰਡੇ ਗੱਢ ਰਹੇ ਹਨ।
Diljit Dosanjh Saweetie Song
1/7

ਉਨ੍ਹਾਂ ਦੇ ਗੀਤਾਂ ਦਾ ਜਲਵਾ ਸਿਰਫ ਪੰਜਾਬੀ ਹੀ ਨਹੀਂ ਬਲਕਿ ਹਿੰਦੀ ਸਿਨੇਮਾ ਵਿੱਚ ਵੀ ਖੂਬ ਹੈ। ਇਹ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ।
2/7

ਫਿਲਹਾਲ ਦਿਲਜੀਤ ਵੱਲੋਂ ਆਪਣੇ ਪ੍ਰਸ਼ੰਸਕਾਂ ਲਈ ਖਾਸ ਐਲਾਨ ਕੀਤਾ ਗਿਆ ਹੈ। ਦਰਅਸਲ, ਵਿਦੇਸ਼ੀ ਗਾਇਕਾ ਸੀਆ (Sia) ਤੋਂ ਬਾਅਦ ਹੁਣ ਦਿਲਜੀਤ ਸਵੀਟੀ (Saweetie) ਨਾਲ ਸੁਰ ਮਿਲਾਉਂਦੇ ਹੋਏ ਨਜ਼ਰ ਆਉਣਗੇ।
3/7

ਦਰਅਸਲ, ਦੋਸਾਂਝਾਵਾਲੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਵੀਟੀ ਨਾਲ ਕਈ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਹ ਦੋਵੇਂ ਪੀਲੇ ਰੰਗ ਦੀ ਟਵੀਨਿੰਗ ਕਰਦੇ ਹੋਏ ਵਿਖਾਈ ਦੇ ਰਹੇ ਹਨ।
4/7

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਕੈਪਸ਼ਨ ਵਿੱਚ ਲਿਖਿਆ, BRAND NEW SONG WITH ICY GIRL @saweetie Any Time 😎⏳...
5/7

ਦਿਲਜੀਤ ਦੀਆਂ ਇਨ੍ਹਾਂ ਤਸਵੀਰਾਂ ਨੂੰ ਵੇਖਣ ਤੋਂ ਬਾਅਦ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਹੋਰ ਵੀ ਵੱਧ ਗਿਆ ਹੈ। ਉਹ ਕਲਾਕਾਰ ਦੇ ਨਵੇਂ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
6/7

ਵਰਕਫਰੰਟ ਦੀ ਗੱਲ ਕਰਿਏ ਤਾਂ ਦਿਲਜੀਤ ਜਲਦ ਹੀ ਫਿਲਮ ਅਮਰ ਸਿੰਘ ਚਮਕੀਲਾ ਵਿੱਚ ਵਿਖਾਈ ਦੇਣਗੇ।
7/7

ਇਸ ਤੋਂ ਇਲਾਵਾ ਦਿਲਜੀਤ ਫਿਲਮ ਰੰਨਾ 'ਚ ਧੰਨਾ ਵਿੱਚ ਵਿਖਾਈ ਦੇਣਗੇ। ਇਸ ਫਿਲਮ ਵਿੱਚ ਇੱਕ ਵਾਰ ਫਿਰ ਤੋਂ ਦਿਲਜੀਤ ਨੂੰ ਸੋਨਮ ਬਾਜਵਾ ਅਤੇ ਸ਼ਹਿਨਾਜ਼ ਗਿੱਲ ਨਾਲ ਵੇਖਿਆ ਜਾਏਗਾ।
Published at : 20 Mar 2024 07:55 AM (IST)
ਹੋਰ ਵੇਖੋ





















