ਪੜਚੋਲ ਕਰੋ
Diljit Dosanjh: ਦਿਲਜੀਤ ਦੋਸਾਂਝ ਨੂੰ ਆਇਆ ਗੁੱਸਾ, ਜਾਣੋ ਕਿਉਂ ਪੁਰਾਣੀ ਗੱਲ ਨੂੰ ਯਾਦ ਕਰ ਭੜਕਿਆ ਪੰਜਾਬੀ ਗਾਇਕ
Diljit Dosanjh on Speaks About Coachella show controversy: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਐਲਬਮ ਘੋਸਟ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ।
Diljit Dosanjh on Coachella show controversy
1/5

ਇਸ ਐਲਬਮ ਵਿੱਚ ਪਹਿਲੀ ਵਾਰ ਦਿਲਜੀਤ ਦੋਸਾਂਝ ਆਪਣੇ ਬੋਲਡ ਅੰਦਾਜ਼ ਵਿੱਚ ਵਿਖਾਈ ਦਿੱਤੇ। ਦੋਸਾਂਝਾਵਾਲੇ ਦੇ ਇਸ ਅੰਦਾਜ਼ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਫਿਲਹਾਲ ਪੰਜਾਬੀ ਗਾਇਕ ਆਪਣੀ ਐਲਬਮ ਦੇ ਰਿਲੀਜ਼ ਹੋਣ ਤੋਂ ਬਾਅਦ ਲਗਾਤਾਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆ ਰਹੇ ਹਨ। ਇਸ ਵਿਚਾਲੇ ਦਿਲਜੀਤ ਆਪਣੇ ਇੰਸਟਾਗ੍ਰਾਮ ਤੇ ਲਾਈਵ ਆਏ ਤੇ ਉਨ੍ਹਾਂ ਫੈਨਜ਼ ਨਾਲ ਗੱਲਾਂ ਕੀਤੀਆਂ।
2/5

ਦੱਸ ਦੇਈਏ ਕਿ ਆਪਣੇ ਲਾਈਵ ਸ਼ੈਸ਼ਨ ਦੌਰਾਨ ਦਿਲਜੀਤ ਪਹਿਲੀ ਵਾਰ ਆਪਣੇ ਕੋਚੈਲਾ ਵਿਵਾਦ ਉੱਪਰ ਗੱਲ ਕਰਦੇ ਹੋਏ ਵਿਖਾਈ ਦਿੱਤੇ। ਉਨ੍ਹਾਂ ਆਪਣੀ ਗੱਲ ਸਭ ਦੇ ਸਾਹਮਣੇ ਰੱਖਦੇ ਹੋਏ ਕਿਹਾ ਕੁਝ ਲੋਕ ਗੱਲਾਂ ਦਾ ਬਤੰਗੜ ਬਣਾ ਲੈਂਦੇ ਹਨ, ਜਦੋਂ ਮੈਂ ਕੋਚੇਲਾ ਵਿੱਚ ਬੋਲਿਆ ਸੀ ਤਾਂ ਉਨ੍ਹਾਂ ਨੇ ਉਸਦਾ ਗਲਤ ਮਤਲਬ ਕੱਢ ਲਿਆ।
Published at : 30 Sep 2023 05:57 PM (IST)
ਹੋਰ ਵੇਖੋ





















