ਪੜਚੋਲ ਕਰੋ
Mandy Takhar: ਮੈਂਡੀ ਤੱਖੜ ਇਸ ਸਖ਼ਸ ਨਾਲ ਕਰਵਾਉਣ ਜਾ ਰਹੀ ਵਿਆਹ, ਵੰਡਣੇ ਸ਼ੁਰੂ ਕੀਤੇ ਵਿਆਹ ਦੇ ਕਾਰਡ
Mandy Takhar Wedding Card: ਪੰਜਾਬੀ ਅਦਾਕਾਰਾ ਮੈਂਡੀ ਤੱਖੜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੀ ਅਦਾਕਾਰੀ ਅਤੇ ਖੂਬਸੂਰਤੀ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਇਆ।

Mandy Takhar Wedding Card
1/7

ਦੱਸ ਦੇਈਏ ਕਿ ਅਦਾਕਾਰਾ ਦੀ ਨਿੱਜੀ ਜ਼ਿੰਦਗੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਮੈਂਡੀ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ।
2/7

ਜਿਸ ਦੀਆਂ ਤਿਆਰੀਆਂ ਵੀ ਉਨ੍ਹਾਂ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਹਾਲ ਹੀ ਵਿੱਚ ਪੰਜਾਬੀ ਅਦਾਕਾਰਾ ਗਾਇਕ ਗੀਤਾ਼ਜ਼ ਬਿੰਦਰੱਖੀਆ ਦੇ ਘਰ ਵਿਆਹ ਦਾ ਕਾਰਡ ਦੇਣ ਪੁੱਜੀ। ਜਿਸ ਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
3/7

ਦੱਸ ਦੇਈਏ ਕਿ ਇਹ ਵੀਡੀਓ ਦੈਨਿਕ ਸਵੇਰਾ ਇੰਸਟਾਗ੍ਰਾਮ ਹੈਂਡਲ ਉੱਪਰ ਸਾਂਝੀ ਕੀਤੀ ਗਈ ਹੈ। ਜਿਸ ਨੂੰ ਖੁਦ ਗੀਤਾਜ਼ ਵੱਲੋਂ ਬਣਾਇਆ ਗਿਆ ਹੈ। ਇਸ ਵਿੱਚ ਗੀਤਾਜ਼ ਦੀ ਮੈਂਡੀ ਨਾਲ ਮਸਤੀ ਮਜ਼ਾਕ ਵੀ ਦਿਖਾਈ ਦੇ ਰਿਹਾ ਹੈ। ਦਰਅਸਲ, Mandy Takhar ਨੇ ਵਿਆਹ ਦੇ ਕਾਰਡ ਵੰਡਣੇ ਸ਼ੁਰੂ ਕਰ ਦਿੱਤੇ ਹਨ। ਇਸ ਦੌਰਾਨ ਉਹ Gitaz Bindrakhia ਦੇ ਘਰ ਪੁੱਜੀ।
4/7

ਇਸ ਵੀਡੀਓ ਵਿੱਚ ਤੁਸੀ ਵੇਖ ਸਕਦੇ ਹੋ ਕਿ ਕਿਵੇਂ ਗੀਤਾਜ਼ ਅਦਾਕਾਰਾ ਨਾਲ ਮਜ਼ਾਕ ਕਰਦੇ ਹੋਏ ਵਿਖਾਈ ਦੇ ਰਹੇ ਹਨ। ਗੀਤਾਜ਼ ਕਹਿੰਦੇ ਹਨ ਕਿ ਇੱਕ ਬੰਦਾ ਆਇਆ ਵਿਆਹ ਦਾ ਕਾਰਡ ਦੇਣ, ਸ਼ਾਇਦ ਤੁਸੀ ਪਛਾਣ ਹੀ ਲਵੋਗੇ... ਇਹ ਬੰਦਾ ਦੇਖ ਲਓ ਜੀ, ਆਉਂਦੇ ਹੀ ਚਰਣ ਲੱਗਾ ਹੋਇਆ।
5/7

ਕੋਈ ਵਿਆਹ ਦੀਆਂ ਤਿਆਰੀਆਂ ਦੀ ਇਨ੍ਹਾਂ ਨੂੰ ਨਹੀਂ ਪਈ ਹੋਈ। ਇਸ ਤੇ ਗੀਤਾਜ਼ ਪੁੱਛਦੇ ਹਨ ਕਿ ਕਿਵੇਂ ਚੱਲ ਰਹੀ ਤਿਆਰੀ, ਇਸ ਸਵਾਲ ਉੱਪਰ ਮੈਂਡੀ ਕਹਿੰਦੀ ਹੈ ਕਿ ਬਹੁਤ ਸਹੀ...ਇਸਦੇ ਨਾਲ ਹੀ ਅਦਾਕਾਰਾ ਦੇ ਵਿਆਹ ਦੇ ਕਾਰਡ ਦੀ ਝਲਕ ਵੀ ਦਿਖਾਈ ਗਈ ਹੈ।
6/7

ਦੱਸ ਦੇਈਏ ਕਿ ਮੈਂਡੀ ਦਾ ਸ਼ੇਖਰ ਨਾਂਅ ਦੇ ਸ਼ਖਸ ਨਾਲ ਵਿਆਹ ਹੋਏਗਾ। ਜਿਨ੍ਹਾਂ ਬਾਰੇ ਸੋਸ਼ਲ ਮੀਡੀਆ ਉੱਪਰ ਖਾਸ ਜਾਣਕਾਰੀ ਉਪਲੱਬਧ ਨਹੀਂ ਹੈ। ਹਾਲਾਂਕਿ ਕਈ ਖਾਸ ਮੌਕਿਆ ਉੱਪਰ ਮੈਂਡੀ ਨੂੰ ਆਪਣੇ ਮੰਗੇਤਰ ਬਾਰੇ ਗੱਲ਼ ਕਰਦੇ ਹੋਏ ਵੇਖਿਆ ਗਿਆ ਹੈ।
7/7

ਫਿਲਹਾਲ ਮੈਂਡੀ ਫਿਲਮੀ ਸਿਤਾਰਿਆਂ ਵਿਚਾਲੇ ਆਪਣੇ ਵਿਆਹ ਦੇ ਕਾਰਡ ਵੰਡ ਰਹੀ ਹੈ। ਹਾਲਾਂਕਿ ਇਸ ਵਿਚਾਲੇ ਤਰੀਕ ਦਾ ਖੁਲਾਸਾ ਨਹੀਂ ਹੋ ਸਕਿਆ। ਪਰ ਪ੍ਰਸ਼ੰਸਕ ਅਤੇ ਪੰਜਾਬੀ ਸਿਤਾਰਿਆਂ ਵੱਲੋਂ ਮੈਂਡੀ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
Published at : 04 Feb 2024 10:29 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਪੰਜਾਬ
ਅਪਰਾਧ
Advertisement
ਟ੍ਰੈਂਡਿੰਗ ਟੌਪਿਕ
