ਪੜਚੋਲ ਕਰੋ
(Source: Poll of Polls)
Baani Sandhu: ਬਾਣੀ ਸੰਧੂ ਨੂੰ ਫਿਰ ਆਇਆ ਗੁੱਸਾ, ਅੱਗ ਬਬੂਲਾ ਹੋ ਬੋਲੀ- "ਇਨਸਾਨ ਇੰਨੇ ਗਿਰੇ ਹੋਏ ਵੀ ਹੋ ਸਕਦੇ..."
Baani Sandhu New Post: ਪੰਜਾਬੀ ਗਾਇਕ ਅਤੇ ਅਦਾਕਾਰਾ ਬਾਣੀ ਸੰਧੂ ਇੰਨੀਂ ਦਿਨੀਂ ਖੂਬ ਚਰਚਾ ਹੈ। ਦੱਸ ਦੇਈਏ ਕਿ ਗਾਇਕੀ ਤੋਂ ਬਾਅਦ ਉਹ ਫਿਲਮ ਮੈਡਲ ਰਾਹੀਂ ਅਦਾਕਾਰੀ ਦੇ ਖੇਤਰ ਵਿੱਚ ਆਪਣੀ ਕਿਸਮਤ ਅਜਮਾਉਣ ਜਾ ਰਹੀ ਹੈ।
Baani Sandhu New Post
1/7

ਹਾਲਾਂਕਿ ਇਸ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਗਾਇਕਾ ਵੱਲੋਂ ਅਜਿਹੀਆਂ ਕਈ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ, ਜਿਨ੍ਹਾਂ ਰਾਹੀਂ ਉਹ ਨਫਰਤ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੰਦੇ ਹੋਏ ਦਿਖਾਈ ਦਿੱਤੀ।
2/7

ਹਾਲਾਂਕਿ ਬਾਣੀ ਵੱਲੋਂ ਸਾਂਝੀਆਂ ਕੀਤੀਆਂ ਪੋਸਟਾਂ ਵਿੱਚ ਕਿਸੇ ਵਿਅਕਤੀ ਦਾ ਜ਼ਿਕਰ ਨਹੀਂ ਹੁੰਦਾ ਪਰ ਜੇਕਰ ਉਨ੍ਹਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਉਹ ਆਪਣੇ ਗੁੱਸੇ ਨੂੰ ਸੋਸ਼ਲ ਮੀਡੀਆ ਰਾਹੀਂ ਜ਼ਾਹਿਰ ਕਰ ਰਹੀ ਹੈ।
3/7

ਦਰਅਸਲ, ਬਾਣੀ ਸੰਧੂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਨੂੰ ਨੂੰ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਲਿਖਿਆ, ਸਭ ਨੇ ਆਪਣੇ ਆਪਣੇ ਕਰਮਾਂ ਦੀ ਖਾਂਦੀ ਖਾਣੀ ਆ... ਕਮਲਿਓ ਦੁਆਵਾਂ ਲਈ ਦੀਆਂ ਹੁੰਦੀਆਂ ਜਿੰਨੀਆ ਹੋ ਸਕਦੀਆਂ ਬਦਦੁਆਵਾਂ ਨਹੀਂ... ਇਸ ਤੋਂ ਇਲਾਵਾ ਆਪਣੀ ਪੋਸਟ ਅੰਦਰ ਬਾਣੀ ਨੇ ਲਿਖਿਆ- ਮੈਨੂੰ ਕਦੇਂ ਵੀ ਨਈ ਲੱਗਾ ਲਾਈਫ ਚ ਵੀ ਇਨਸਾਨ ਇੰਨੇ ਗਿਰੇ ਹੋਏ ਵੀ ਹੁੰਦੇ ਆ...ਕਿਸੇ ਨੂੰ ਥੱਲੇ ਸੁਟਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ...
4/7

ਉਨ੍ਹਾਂ ਅੱਗੇ ਲਿਖਿਆ ਥੋੜੀ ਬਹੁਤੀ ਸ਼ਰਮ ਚਾਹੀਦੀ ਆ...ਜ਼ਿੰਦਗੀ ਵਿੱਚ ਸਭ ਕੁਝ ਪੈਸਾ ਨਹੀਂ ਹੁੰਦਾ...ਕਰਨੀ ਭਰਨੀ ਸਭ ਇੱਥੇ ਹੀ ਆ... ਇੱਕ ਹੱਥ ਦਿਓ ਦੂਜੇ ਹੱਥ ਲਓ... ਪ੍ਰਮਾਤਮਾ ਤੋਂ ਉੱਪਰ ਕੋਈ ਸ਼ੇਅ ਨਹੀਂ.. ਜਾਣਕਾਰੀ ਲਈ ਦੱਸ ਦੇਈਏ ਕਿ ਬਾਣੀ ਦੀ ਡੈਬਿਊ ਪੰਜਾਬੀ ਫਿਲਮ ਮੈਡਲ 2 ਜੂਨ ਨੂੰ ਰਿਲੀਜ਼ ਹੋਣੀ ਸੀ, ਪਰ ਹੁਣ ਕਿਸੇ ਕਾਰਨ ਫਿਲਮ ਦੀ ਰਿਲੀਜ਼ ਡੇਟ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
5/7

ਹੁਣ ਇਹ ਫਿਲਮ ਸ਼ੁੱਕਰਵਾਰ ਯਾਨਿ 2 ਜੂਨ ਨੂੰ ਨਹੀਂ, ਬਲਕਿ ਸ਼ਨੀਵਾਰ 3 ਜੂਨ ਯਾਨਿ ਅੱਜ ਰਿਲੀਜ਼ ਹੋ ਚੁੱਕੀ ਹੈ।' ਫਿਲਹਾਲ ਗਾਇਕਾ ਨੇ ਫਿਲਮ ਦੀ ਰਿਲੀਜ਼ ਡੇਟ ਮੁਲਤਵੀ ਹੋਣ ਦੀ ਕੋਈ ਵਜ੍ਹਾ ਨਹੀਂ ਦੱਸੀ ਹੈ। ਉਸ ਨੇ ਕਿਹਾ ਕਿ ਕਿਸੇ ਕਾਰਨ ਕਰਕੇ ਮੈਡਲ ਅੱਜ ਰਿਲੀਜ਼ ਨਹੀਂ ਹੋ ਰਹੀ ਹੈ।
6/7

ਕਾਬਿਲੇਗ਼ੌਰ ਹੈ ਕਿ ਬਾਣੀ ਸੰਧੂ ਤੇ ਜੈ ਰੰਧਾਵਾ ਸਟਾਰਰ ਫਿਲਮ 'ਮੈਡਲ' ਦਾ ਲੋਕ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਸੀ, ਜੋ ਕਿ ਖਤਮ ਹੋ ਚੁੱਕਿਆ ਹੈ। ਦੱਸ ਦਈਏ ਕਿ ਫਿਲਮ ਦੇ ਟਰੇਲਰ ਤੇ ਗੀਤਾਂ ਨੂੰ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ ਹੈ।
7/7

ਟਰੇਲਰ ਦੇ ਮੁਤਾਬਕ ਫਿਲਮ ਦੀ ਕਹਾਣੀ ਇੱਕ ਕਾਲਜ ਸਟੂਡੈਂਟ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਅਥਲੈਟਿਕਸ ਵਿੱਚ ਗੋਲਡ ਮੈਡਲ ਲਿਆਉਣ ਲਈ ਕੜੀ ਮੇਹਨਤ ਕਰ ਰਿਹਾ ਹੈ, ਪਰ ਉਸ ਦੇ ਨਾਲ ਕੁੱਝ ਅਜਿਹਾ ਹੋ ਜਾਂਦਾ ਹੈ ਕਿ ਉਹ ਗੈਂਗਸਟਰ ਬਣ ਜਾਂਦਾ ਹੈ।
Published at : 03 Jun 2023 06:59 AM (IST)
ਹੋਰ ਵੇਖੋ
Advertisement
Advertisement





















