ਪੜਚੋਲ ਕਰੋ
Satwinder Bugga: ਸਤਵਿੰਦਰ ਬੁੱਗਾ ਤੇ ਫੈਨਜ਼ ਨੇ ਕੀਤੀ ਪਿਆਰ ਦੀ ਬਰਸਾਤ, ਕਮੈਂਟ ਕਰ ਦਿੱਤੀ ਜਨਮਦਿਨ ਦੀ ਵਧਾਈ
Satwinder Bugga Birthday Wishes: ਗਾਇਕ ਸਤਵਿੰਦਰ ਬੁੱਗਾ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਉਹ ਲੰਬੇ ਸਮੇਂ ਤੋਂ ਆਪਣੇ ਗੀਤਾਂ ਰਾਹੀਂ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।
Satwinder Bugga Birthday Wishes
1/7

ਦੱਸ ਦੇਈਏ ਕਿ ਬੀਤੇ ਦਿਨ ਯਾਨਿ 22 ਜੁਲਾਈ ਨੂੰ ਕਲਾਕਾਰ ਨੇ ਆਪਣਾ ਜਨਮਦਿਨ ਮਨਾਇਆ। ਇਸ ਖਾਸ ਮੌਕੇ ਗਾਇਕ ਨੇ ਆਪਣੀ ਇੱਕ ਤਸਵੀਰ ਸੋਸ਼ਲ ਮੀਡੀਆ ਉੱਪਰ ਸ਼ੇਅਰ ਕਰਦੇ ਹੋਏ ਲਿਖਿਆ, ਹੈਪੀ ਬਰਥ੍ਡੇ ਟੂ ਮੀ...
2/7

ਇਸਦੇ ਨਾਲ ਹੀ ਸਤਵਿੰਦਰ ਬੁੱਗਾ ਵੱਲੋਂ ਸਾਂਝੀ ਕੀਤੀ ਗਈ ਪੋਸਟ ਉੱਪਰ ਪ੍ਰਸ਼ੰਸਕਾਂ ਦੇ ਕਮੈਂਟ ਆਉਣੇ ਸ਼ੁਰੂ ਹੋ ਗਏ। ਇਸ ਤਸਵੀਰ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕਰ ਗਾਇਕ ਨੂੰ ਜਨਮਦਿਨ ਦੀ ਵਧਾਈ ਦਿੱਤੀ ਗਈ।
3/7

ਦੱਸ ਦੇਈਏ ਕਿ ਫਿਲਮ ਨਿਰਦੇਸ਼ਕ (RIMPY PRINCE) ਰਿੰਪੀ ਪ੍ਰਿੰਸ ਵੱਲੋਂ ਸਤਵਿੰਦਰ ਬੁੱਗਾ ਦੇ ਜਨਮਦਿਨ ਮੌਕੇ ਖਾਸ ਵੀਡੀਓ ਸ਼ੇਅਰ ਕਰ ਜਨਮਦਿਨ ਦੀ ਵਧਾਈ ਦਿੱਤੀ ਗਈ। ਉਨ੍ਹਾਂ ਗਾਇਕ ਦੇ ਪੁਰਾਣੇ ਗੀਤ ਦਾ ਵੀਡੀਓ ਕਲਿੱਪ ਸਾਂਝਾ ਕਰ ਕੈਪਸ਼ਨ ਵਿੱਚ ਲਿਖਿਆ, ਜਨਮਦਿਨ ਦੀਆਂ ਮੁਬਾਰਕਾਂ ਸਤਵਿੰਦਰ ਬੁੱਗਾ ਪਾਜ਼ੀ... ਯਾਰ ਨਾ ਵਿਛੜੇ...
4/7

ਫਿਲਹਾਲ ਸਤਵਿੰਦਰ ਬੁੱਗਾ ਆਪਣੇ ਸਟੇਜ਼ ਸ਼ੋਅਜ਼ ਦੇ ਚੱਲਦੇ ਵੀ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਹਨ। ਉਹ ਅਕਸਰ ਆਪਣੇ ਸ਼ੋਅਜ਼ ਦੇ ਵੀਡੀਓ ਕਪਿੱਲ ਪ੍ਰਸ਼ੰਸਕਾਂ ਨਾਲ ਸਾਂਝੇ ਕਰਦੇ ਹਨ।
5/7

ਇਸ ਤੋਂ ਇਲਾਵਾ ਸਤਵਿੰਦਰ ਬੁੱਗਾ ਆਪਣੇ ਕਰੀਬੀਆਂ ਦੀਆਂ ਤਸਵੀਰਾਂ ਵੀ ਸਾਂਝੀਆਂ ਕਰਦੇ ਰਹਿੰਦੇ ਹਨ। ਜਿਨ੍ਹਾਂ ਵਿੱਚ ਸੰਗੀਤ ਜਗਤ ਦੇ ਕਈ ਲੋਕ ਗਾਇਕ ਵੀ ਸ਼ਾਮਿਲ ਹੁੰਦੇ ਹਨ।
6/7

ਕਾਬਿਲੇਗੌਰ ਹੈ ਕਿ ਪੰਜਾਬੀ ਗਾਇਕ ਬੁੱਗਾ ਉਸ ਸਮੇਂ ਚਰਚਾ ਵਿੱਚ ਆਏ ਜਦੋਂ ਕਲਾਕਾਰ ਦੀ ਉਨ੍ਹਾਂ ਦੇ ਭਰਾ ਨਾਲ ਵਿਵਾਦ ਸਾਹਮਣੇ ਆਇਆ। ਗਾਇਕ ਦੇ ਭਰਾ ਨੇ ਉਨ੍ਹਾਂ ਉੱਪਰ ਜਾਇਦਾਦ 'ਤੇ ਕਬਜ਼ਾ ਕਰਨ ਦੇ ਦੋਸ਼ ਲਾਏ ਸੀ।
7/7

ਵਰਕਫਰੰਟ ਦੀ ਗੱਲ ਕਰਿਏ ਤਾਂ ਲੰਬੇ ਸਮੇਂ ਤੋਂ ਪੰਜਾਬੀ ਗਾਇਕ ਦਾ ਨਾਂਅ ਪ੍ਰਸ਼ੰਸਕਾਂ ਵਿੱਚ ਵਾਹੋ ਵਾਹੀ ਬਟੋਰ ਰਿਹਾ ਹੈ। ਪ੍ਰਸ਼ੰਸਕਾਂ ਵੱਲੋਂ ਕਲਾਕਾਰ ਦੇ ਗੀਤਾਂ ਨੂੰ ਭਰਮਾ ਹੁੰਗਾਰਾ ਮਿਲਦਾ ਹੈ।
Published at : 23 Jul 2023 01:54 PM (IST)
ਹੋਰ ਵੇਖੋ
Advertisement
Advertisement




















