ਪੜਚੋਲ ਕਰੋ
Sonam bajwa: ਸੋਨਮ ਬਾਜਵਾ ਦੀ ਸਾਦਗੀ ਨੇ ਜਿੱਤਿਆ ਫੈਨਜ਼ ਦਾ ਦਿਲ, ਪੰਜਾਬੀ ਸੂਟ 'ਚ ਦੇਖੋ ਦੇਸੀ ਗਰਲ ਦਾ ਅੰਦਾਜ਼
Sonam Bajwa Pics: ਸੋਨਮ ਬਾਜਵਾ ਦਾ ਜਲਵਾ ਦੁਨੀਆ ਭਰ ਚ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ ਚ ਅਦਾਕਾਰ ਅਕਸ਼ੈ ਕੁਮਾਰ ਨਾਲ ਅਮਰੀਕਾ 'ਚ 'ਦ ਐਂਟਰਟੇਨਰਜ਼ ਸ਼ੋਅ' ਵਿੱਚ ਦਿਖਾਈ ਦਿਤੀ। ਜਿਸਨੇ ਵਿਦੇਸ਼ੀਆਂ ਵਿੱਚ ਪੰਜਾਬੀਆਂ ਦੀ ਬੱਲੇ-ਬੱਲੇ ਕਰਵਾਈ
ਸੋਨਮ ਬਾਜਵਾ
1/7

ਪੰਜਾਬੀ ਅਦਾਕਾਰਾ ਸੋਨਮ ਬਾਜਵਾ ਦਾ ਜਲਵਾ ਦੁਨੀਆ ਭਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ।
2/7

ਹਾਲ ਹੀ ਵਿੱਚ ਅਦਾਕਾਰ ਅਕਸ਼ੈ ਕੁਮਾਰ, ਦਿਸ਼ਾ ਪਟਾਨੀ, ਮੌਨੀ ਰੋਏ ਅਤੇ ਨੋਰਾ ਫਤੇਹੀ ਨਾਲ ਅਮਰੀਕਾ 'ਚ ਹੋਏ ਸ਼ੋਅ 'ਦ ਐਂਟਰਟੇਨਰਜ਼ ਸ਼ੋਅ' ਵਿੱਚ ਦਿਖਾਈ ਦਿੱਤੀ। ਜਿਸਨੇ ਵਿਦੇਸ਼ੀਆਂ ਵਿੱਚ ਪੰਜਾਬੀਆਂ ਦੀ ਬੱਲੇ-ਬੱਲੇ ਕਰਵਾਈ।
3/7

ਸੋਨਮ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜੋ ਖਿੱਚ ਦਾ ਕੇਂਦਰ ਬਣੀਆ ਹੋਈਆਂ ਹਨ।
4/7

ਸੋਨਮ ਬਾਜਵਾ ਫਿਲਮਾਂ 'ਚ ਸਾਦਗੀ ਨਾਲ ਨਹੀਂ ਸਗੋਂ ਆਪਣੇ ਬੋਲਡ ਅੰਦਾਜ਼ ਨਾਲ ਵੀ ਸਾਰਿਆਂ ਦਾ ਦਿਲ ਜਿੱਤ ਲੈਂਦੀ ਹੈ।
5/7

ਅਦਾਕਾਰਾ ਦੀਆਂ ਇਨ੍ਹਾ ਤਸਵੀਰਾਂ ਦੀ ਪ੍ਰਸ਼ੰਸ਼ਕ ਲਗਾਤਾਰ ਤਾਰੀਫ਼ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਦੇਖ ਭਾਈ ਖੂਬਸੂਰਤੀ...
6/7

ਵਰਕਫਰੰਟ ਦੀ ਗੱਲ ਕਰਿਏ ਤਾਂ ਸੋਨਮ ਬਾਜਵਾ ਬਹੁਤ ਜਲਦ ਫਿਲਮ ਕੈਰੀ ਆਨ ਜੱਟਾ 3, ਗੋਡੇ ਗੋਡੇ ਚਾਅ ਵਿੱਚ ਜਲਵਾ ਦਿਖਾਉਂਦੇ ਹੋਏ ਨਜ਼ਰ ਆਵੇਗੀ।
7/7

ਦੱਸ ਦੇਈਏ ਕਿ ਕੈਰੀ ਆਨ ਜੱਟਾ 3 ਸਿਨੇਮਾਘਰਾਂ ਵਿੱਚ 29 ਜੂਨ ਨੂੰ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਦੂਜੀ ਫਿਲਮ ਗੋਡੇ ਗੋਡੇ ਚਾਅ 26 ਮਈ ਨੂੰ ਰਿਲੀਜ਼ ਹੋਵੇਗੀ। ਜਿਸਦਾ ਪ੍ਰਸ਼ੰਸ਼ਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।
Published at : 29 Mar 2023 04:18 PM (IST)
ਹੋਰ ਵੇਖੋ
Advertisement
Advertisement




















