ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Kaka: ਪੰਜਾਬ ਸਿੰਗਰ ਕਾਕੇ ਨੇ ਪੈੱਗ ਲਾ ਕੇ ਕੀਤਾ ਸੀ 'ਸ਼ੇਪ' ਗਾਣਾ, ਕਾਕੇ ਨੇ ਖੁਦ ਕੀਤਾ ਖੁਲਾਸਾ, ਦੇਖੋ ਇਹ ਵੀਡੀਓ
Kaka With ABP Sanjha: ਹਾਲ ਹੀ 'ਚ ਕਾਕਾ ਨੇ ਏਬੀਪੀ ਸਾਂਝਾ ਦੇ ਨਾਲ ਖਾਸ ਮੁਲਾਕਾਤ ਕੀਤੀ ਸੀ, ਇਸ ਦੌਰਾਨ ਉਸ ਨੇ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਖੁੱਲ ਕੇ ਕੀਤੀਆਂ।
![Kaka With ABP Sanjha: ਹਾਲ ਹੀ 'ਚ ਕਾਕਾ ਨੇ ਏਬੀਪੀ ਸਾਂਝਾ ਦੇ ਨਾਲ ਖਾਸ ਮੁਲਾਕਾਤ ਕੀਤੀ ਸੀ, ਇਸ ਦੌਰਾਨ ਉਸ ਨੇ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਖੁੱਲ ਕੇ ਕੀਤੀਆਂ।](https://feeds.abplive.com/onecms/images/uploaded-images/2023/04/30/c678023a3ee9c0e7da6627fad7687cfb1682868341321469_original.jpg?impolicy=abp_cdn&imwidth=720)
ਕਾਕਾ, ਪੰਜਾਬੀ ਗਾਇਕ
1/7
![ਪੰਜਾਬੀ ਸਿੰਗਰ ਕਾਕਾ ਅਕਸਰ ਹੀ ਸੁਰਖੀਆਂ 'ਚ ਰਹਿੰਦਾ ਹੈ। ਹਾਲ ਹੀ 'ਚ ਕਾਕੇ ਨੇ ਫਿਲਮੀ ਦੁਨੀਆ 'ਚ ਕਦਮ ਰੱਖਣ ਦਾ ਐਲਾਨ ਕੀਤਾ ਹੈ। ਕਾਕਾ ਜਲਦ ਹੀ 'ਵਾਈਟ ਪੰਜਾਬ' ਨਾਮ ਦੀ ਫਿਲਮ 'ਚ ਐਕਟਿੰਗ ਕਰਦਾ ਨਜ਼ਰ ਆਉਣ ਵਾਲਾ ਹੈ। ਇਹ ਫਿਲਮ ਗੈਂਗਸਟਰਾਂ ਦੀ ਜ਼ਿੰਦਗੀ 'ਤੇ ਆਧਾਰਿਤ ਹੋਣ ਵਾਲੀ ਹੈ।](https://feeds.abplive.com/onecms/images/uploaded-images/2023/04/30/394659692a460258b45a99f1424ea35754dae.jpg?impolicy=abp_cdn&imwidth=720)
ਪੰਜਾਬੀ ਸਿੰਗਰ ਕਾਕਾ ਅਕਸਰ ਹੀ ਸੁਰਖੀਆਂ 'ਚ ਰਹਿੰਦਾ ਹੈ। ਹਾਲ ਹੀ 'ਚ ਕਾਕੇ ਨੇ ਫਿਲਮੀ ਦੁਨੀਆ 'ਚ ਕਦਮ ਰੱਖਣ ਦਾ ਐਲਾਨ ਕੀਤਾ ਹੈ। ਕਾਕਾ ਜਲਦ ਹੀ 'ਵਾਈਟ ਪੰਜਾਬ' ਨਾਮ ਦੀ ਫਿਲਮ 'ਚ ਐਕਟਿੰਗ ਕਰਦਾ ਨਜ਼ਰ ਆਉਣ ਵਾਲਾ ਹੈ। ਇਹ ਫਿਲਮ ਗੈਂਗਸਟਰਾਂ ਦੀ ਜ਼ਿੰਦਗੀ 'ਤੇ ਆਧਾਰਿਤ ਹੋਣ ਵਾਲੀ ਹੈ।
2/7
![ਇਸ ਦੇ ਨਾਲ ਹੀ ਅੱਜ ਕੱਲ ਕਾਕੇ ਦਾ ਗਾਣਾ 'ਸ਼ੇਪ' ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਹ ਗਾਣਾ ਇੰਸਟਾ 'ਤੇ ਟਰੈਂਡ ਕਰ ਰਿਹਾ ਹੈ ਅਤੇ ਹੁਣ ਤੱਕ ਇਸ ਗਾਣੇ 'ਤੇ 1.7 ਮਿਲੀਅਨ ਯਾਨਿ 17 ਲੱਖ ਲੋਕ ਰੀਲਾਂ ਬਣਾ ਚੁੱਕੇ ਹਨ।](https://feeds.abplive.com/onecms/images/uploaded-images/2023/04/30/efaf98db2eac3a61946ca0282ae6ddd4986b3.jpg?impolicy=abp_cdn&imwidth=720)
ਇਸ ਦੇ ਨਾਲ ਹੀ ਅੱਜ ਕੱਲ ਕਾਕੇ ਦਾ ਗਾਣਾ 'ਸ਼ੇਪ' ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਹ ਗਾਣਾ ਇੰਸਟਾ 'ਤੇ ਟਰੈਂਡ ਕਰ ਰਿਹਾ ਹੈ ਅਤੇ ਹੁਣ ਤੱਕ ਇਸ ਗਾਣੇ 'ਤੇ 1.7 ਮਿਲੀਅਨ ਯਾਨਿ 17 ਲੱਖ ਲੋਕ ਰੀਲਾਂ ਬਣਾ ਚੁੱਕੇ ਹਨ।
3/7
![ਪਰ ਕੀ ਤੁਹਾਨੂੰ ਇਸ ਗਾਣੇ ਨਾਲ ਜੁੜਿਆ ਇਕ ਕਿੱਸਾ ਪਤਾ ਹੈ? ਦਰਅਸਲ, ਹਾਲ ਹੀ 'ਚ ਕਾਕਾ ਨੇ ਏਬੀਪੀ ਸਾਂਝਾ ਦੇ ਨਾਲ ਖਾਸ ਮੁਲਾਕਾਤ ਕੀਤੀ ਸੀ, ਇਸ ਦੌਰਾਨ ਉਸ ਨੇ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਖੁੱਲ ਕੇ ਕੀਤੀਆਂ।](https://feeds.abplive.com/onecms/images/uploaded-images/2023/04/30/792069df363c9e9a3737d98e38ffb46e8db76.jpg?impolicy=abp_cdn&imwidth=720)
ਪਰ ਕੀ ਤੁਹਾਨੂੰ ਇਸ ਗਾਣੇ ਨਾਲ ਜੁੜਿਆ ਇਕ ਕਿੱਸਾ ਪਤਾ ਹੈ? ਦਰਅਸਲ, ਹਾਲ ਹੀ 'ਚ ਕਾਕਾ ਨੇ ਏਬੀਪੀ ਸਾਂਝਾ ਦੇ ਨਾਲ ਖਾਸ ਮੁਲਾਕਾਤ ਕੀਤੀ ਸੀ, ਇਸ ਦੌਰਾਨ ਉਸ ਨੇ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਖੁੱਲ ਕੇ ਕੀਤੀਆਂ।
4/7
![ਇਸ ਦੌਰਾਨ ਕਾਕੇ ਨੇ ਆਪਣੇ ਨਵੇਂ ਗਾਣੇ ਸ਼ੇਪ ਬਾਰੇ ਵੀ ਗੱਲ ਕੀਤੀ। ਕਾਕੇ ਨੇ ਕਿਹਾ ਕਿ ਉਸ ਨੂੰ ਇਹ ਗਾਣਾ ਲਿਖਣ ਦੀ ਪ੍ਰੇਰਨਾ ਉਦੋਂ ਮਿਲੀ, ਜਦੋਂ ਉਹ ਮੋਹਾਲੀ 'ਚ ਨੌਕਰੀ ਕਰਦਾ ਹੁੰਦਾ ਸੀ। ਰੋਜ਼ ਛੁੱਟੀ ਤੋਂ ਬਾਅਦ ਉਹ ਰੇਹੜੀ ਤੋਂ ਜੂਸ ਪੀਣ ਜਾਂਦਾ ਹੁੰਦਾ ਸੀ।](https://feeds.abplive.com/onecms/images/uploaded-images/2023/04/30/efc7da8df082905ed77570509e96f33c5de1e.jpg?impolicy=abp_cdn&imwidth=720)
ਇਸ ਦੌਰਾਨ ਕਾਕੇ ਨੇ ਆਪਣੇ ਨਵੇਂ ਗਾਣੇ ਸ਼ੇਪ ਬਾਰੇ ਵੀ ਗੱਲ ਕੀਤੀ। ਕਾਕੇ ਨੇ ਕਿਹਾ ਕਿ ਉਸ ਨੂੰ ਇਹ ਗਾਣਾ ਲਿਖਣ ਦੀ ਪ੍ਰੇਰਨਾ ਉਦੋਂ ਮਿਲੀ, ਜਦੋਂ ਉਹ ਮੋਹਾਲੀ 'ਚ ਨੌਕਰੀ ਕਰਦਾ ਹੁੰਦਾ ਸੀ। ਰੋਜ਼ ਛੁੱਟੀ ਤੋਂ ਬਾਅਦ ਉਹ ਰੇਹੜੀ ਤੋਂ ਜੂਸ ਪੀਣ ਜਾਂਦਾ ਹੁੰਦਾ ਸੀ।
5/7
![ਇਸ ਦੌਰਾਨ ਕਾਕੇ ਨੇ ਜਿੰਮ ਤੋਂ ਇੱਕ ਕੁੜੀ ਬਾਹਰ ਨਿਕਲਦੀ ਦੇਖੀ। ਕਾਕੇ ਨੇ ਕਿਹਾ, 'ਉਸ ਕੁੜੀ ਨੇ ਆਪਣੇ ਆਪ ਨੂੰ ਬਹੁਤ ਹੀ ਵਧੀਆ ਮੇਨਟੇਨ ਕਰਕੇ ਰੱਖਿਆ ਹੋਇਆ ਸੀ ਕਿ ਮੇਰੇ ਮੂੰਹ 'ਚੋਂ ਨਿਕਲ ਗਿਆ, ਵਾਹ ਕਿਆ ਸ਼ੇਪ ਆ। ਬੱਸ ਇੱਥੋਂ ਹੀ ਉਹ ਗਾਣਾ ਲਿਖਣ ਦੀ ਪ੍ਰੇਰਨਾ ਮਿਲੀ।'](https://feeds.abplive.com/onecms/images/uploaded-images/2023/04/30/ea0323f5ac1a2b11042a523c8a2c49a138e55.jpg?impolicy=abp_cdn&imwidth=720)
ਇਸ ਦੌਰਾਨ ਕਾਕੇ ਨੇ ਜਿੰਮ ਤੋਂ ਇੱਕ ਕੁੜੀ ਬਾਹਰ ਨਿਕਲਦੀ ਦੇਖੀ। ਕਾਕੇ ਨੇ ਕਿਹਾ, 'ਉਸ ਕੁੜੀ ਨੇ ਆਪਣੇ ਆਪ ਨੂੰ ਬਹੁਤ ਹੀ ਵਧੀਆ ਮੇਨਟੇਨ ਕਰਕੇ ਰੱਖਿਆ ਹੋਇਆ ਸੀ ਕਿ ਮੇਰੇ ਮੂੰਹ 'ਚੋਂ ਨਿਕਲ ਗਿਆ, ਵਾਹ ਕਿਆ ਸ਼ੇਪ ਆ। ਬੱਸ ਇੱਥੋਂ ਹੀ ਉਹ ਗਾਣਾ ਲਿਖਣ ਦੀ ਪ੍ਰੇਰਨਾ ਮਿਲੀ।'
6/7
![ਕਾਕੇ ਦਾ ਇਹ ਗਾਣਾ ਅੱਜ ਕੱਲ ਹਰ ਜ਼ੁਬਾਨ 'ਤੇ ਹੈ। ਇਸ ਗਾਣਾ ਹੁਣ ਤੱਕ ਕਈ ਰਿਕਾਰਡ ਤੋੜ ਚੁੱਕਿਆ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਕਾਕੇ ਨੇ ਇਸ ਗਾਣੇ ਦੀ ਸ਼ੂਟਿੰਗ ਨਹੀਂ ਕਰਨੀ ਸੀ, ਕਿਉਂਕਿ ਉਹ ਕੈਮਰੇ ਸਾਹਮਣੇ ਆਉਣ ਤੋਂ ਝਿਜਕਦਾ ਹੈ। ਇਸ ਤੋਂ ਬਾਅਦ ਉਸ ਨੇ ਪੈੱਗ ਲਗਾ ਕੇ ਇਸ ਗਾਣੇ ਨੂੰ ਸ਼ੂਟ ਕੀਤਾ।](https://feeds.abplive.com/onecms/images/uploaded-images/2023/04/30/5f732a84bfba6ba0230e11ef4e49ba389b543.jpg?impolicy=abp_cdn&imwidth=720)
ਕਾਕੇ ਦਾ ਇਹ ਗਾਣਾ ਅੱਜ ਕੱਲ ਹਰ ਜ਼ੁਬਾਨ 'ਤੇ ਹੈ। ਇਸ ਗਾਣਾ ਹੁਣ ਤੱਕ ਕਈ ਰਿਕਾਰਡ ਤੋੜ ਚੁੱਕਿਆ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਕਾਕੇ ਨੇ ਇਸ ਗਾਣੇ ਦੀ ਸ਼ੂਟਿੰਗ ਨਹੀਂ ਕਰਨੀ ਸੀ, ਕਿਉਂਕਿ ਉਹ ਕੈਮਰੇ ਸਾਹਮਣੇ ਆਉਣ ਤੋਂ ਝਿਜਕਦਾ ਹੈ। ਇਸ ਤੋਂ ਬਾਅਦ ਉਸ ਨੇ ਪੈੱਗ ਲਗਾ ਕੇ ਇਸ ਗਾਣੇ ਨੂੰ ਸ਼ੂਟ ਕੀਤਾ।
7/7
![ਕਾਬਿਲੇਗ਼ੌਰ ਹੈ ਕਿ ਕਾਕਾ ਗਾਇਕੀ ਦੇ ਖੇਤਰ 'ਚ ਧਮਾਲਾਂ ਪਾਉਣ ਤੋਂ ਬਾਅਦ ਹੁਣ ਫਿਲਮਾਂ 'ਚ ਵੀ ਕਿਸਮਤ ਅਜ਼ਮਾਉਣ ਜਾ ਰਿਹਾ ਹੈ। ਕਾਕੇ ਨੇ ਹਾਲ ਹੀ 'ਚ 'ਵ੍ਹਾਈਟ ਪੰਜਾਬ' ਫਿਲਮ ਦਾ ਐਲਾਨ ਕੀਤਾ ਹੈ। ਇਹ ਫਿਲਮ ਗੈਂਗਸਟਰਾਂ ਦੀ ਜ਼ਿੰਦਗੀ 'ਤੇ ਆਧਾਰਿਤ ਹੋਵੇਗੀ।](https://feeds.abplive.com/onecms/images/uploaded-images/2023/04/30/d89f8359edc7d84465db4be60b9b9420ce244.jpg?impolicy=abp_cdn&imwidth=720)
ਕਾਬਿਲੇਗ਼ੌਰ ਹੈ ਕਿ ਕਾਕਾ ਗਾਇਕੀ ਦੇ ਖੇਤਰ 'ਚ ਧਮਾਲਾਂ ਪਾਉਣ ਤੋਂ ਬਾਅਦ ਹੁਣ ਫਿਲਮਾਂ 'ਚ ਵੀ ਕਿਸਮਤ ਅਜ਼ਮਾਉਣ ਜਾ ਰਿਹਾ ਹੈ। ਕਾਕੇ ਨੇ ਹਾਲ ਹੀ 'ਚ 'ਵ੍ਹਾਈਟ ਪੰਜਾਬ' ਫਿਲਮ ਦਾ ਐਲਾਨ ਕੀਤਾ ਹੈ। ਇਹ ਫਿਲਮ ਗੈਂਗਸਟਰਾਂ ਦੀ ਜ਼ਿੰਦਗੀ 'ਤੇ ਆਧਾਰਿਤ ਹੋਵੇਗੀ।
Published at : 30 Apr 2023 08:57 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਲੁਧਿਆਣਾ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)