ਪੜਚੋਲ ਕਰੋ
Sonam Bajwa: ਸੋਨਮ ਬਾਜਵਾ ਦੀ ਫਿਲਮ 'ਗੋਡੇ ਗੋਡੇ ਚਾਅ' ਨੇ ਕੀਤਾ ਕਮਾਲ, ਲਗਾਤਾਰ ਤੀਜੇ ਹਫਤੇ ਸਾਰੇ ਸ਼ੋਅਜ਼ ਚੱਲ ਰਹੇ ਹਾਊਸਫੁੱਲ
Sonam Bajwa Goday Goday Chaa: ਫਿਲਮ ਦੀ ਕਹਾਣੀ ਬਿਲਕੁਲ ਹਟ ਕੇ ਹੈ, ਇਸੇ ਲਈ ਇਹ ਫਿਲਮ ਦਰਸ਼ਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਹੋ ਰਹੀ ਹੈ। ਇਸ ਦਾ ਪਤਾ ਫਿਲਮ ਦੀ ਕਮਾਈ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ।

ਸੋਨਮ ਬਾਜਵਾ ਦੀ ਫਿਲਮ 'ਗੋਡੇ ਗੋਡੇ ਚਾਅ' ਨੇ ਕੀਤਾ ਕਮਾਲ, ਲਗਾਤਾਰ ਤੀਜੇ ਹਫਤੇ ਸਾਰੇ ਸ਼ੋਅਜ਼ ਚੱਲ ਰਹੇ ਹਾਊਸਫੁੱਲ
1/9

ਪੰਜਾਬੀ ਮਾਡਲ ਤੇ ਅਦਾਕਾਰਾ ਸੋਨਮ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਸ ਦੀ ਫਿਲਮ 'ਗੋਡੇ ਗੋਡੇ ਚਾਅ' 26 ਮਈ ਨੂੰ ਰਿਲੀਜ਼ ਹੋਈ ਹੈ।
2/9

ਫਿਲਮ 'ਚ ਨਿਰਮਲ ਰਿਸ਼ੀ, ਸੋਨਮ ਬਾਜਵਾ, ਤਾਨੀਆ, ਗੀਤਾਜ਼ ਬਿੰਦਰੱਖੀਆ ਤੇ ਗੁਰਜਾਜ਼ ਮੁੱਖ ਕਿਰਦਾਰਾਂ 'ਚ ਨਜ਼ਰ ਆ ਰਹੇ ਹਨ।
3/9

ਫਿਲਮ ਦੀ ਕਹਾਣੀ ਬਿਲਕੁਲ ਹਟ ਕੇ ਹੈ, ਇਸੇ ਲਈ ਇਹ ਫਿਲਮ ਦਰਸ਼ਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਹੋ ਰਹੀ ਹੈ। ਇਸ ਦਾ ਪਤਾ ਫਿਲਮ ਦੀ ਕਮਾਈ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ।
4/9

ਸੋਨਮ ਬਾਜਵਾ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਫਿਲਮ ਦੇ ਹੁਣ ਤੱਕ ਦੇ ਬਾਕਸ ਆਫਿਸ ਕਲੈਕਸ਼ਨ ਦੀ ਝਲਕ ਦਿਖਾਈ ਹੈ।
5/9

ਫਿਲਮ ਨੇ 3 ਹਫਤਿਆਂ 'ਚ 16.23 ਕਰੋੜ ਦੀ ਕਮਾਈ ਕੀਤੀ ਹੈ, ਜੋ ਕਿ ਪੰਜਾਬੀ ਫਿਲਮ ਦੇ ਹਿਸਾਬ ਨਾਲ ਕਾਫੀ ਜ਼ਿਆਦਾ ਹੈ।
6/9

ਦੂਜੇ ਪਾਸੇ, ਫਿਲਮ ਦੀ ਸਟਾਰ ਕਾਸਟ ਫਿਲਮ ਦੀ ਕਾਮਯਾਬੀ ਤੋਂ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਅਦਾਕਾਰਾ ਤਾਨੀਆ ਫਿਲਮ ਦੀ ਕਾਮਯਾਬੀ ਦਾ ਸ਼ੁਕਰਾਨਾ ਕਰਨ ਲਈ ਅੰਮ੍ਰਿਤਸਰ ਗਈ ਸੀ। ਇੱਥੇ ਉਸ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਨਾਲ ਹੀ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ।
7/9

ਕਾਬਿਲੇਗ਼ੌਰ ਹੈ ਕਿ 'ਗੋਡੇ ਗੋਡੇ ਚਾਅ' 26 ਮਈ ਨੂੰ ਰਿਲੀਜ਼ ਹੋਈ ਸੀ। ਫਿਲਮ ਨੇ ਹੁਣ ਤੱਕ ਸ਼ਾਨਦਾਰ ਕਮਾਈ ਕੀਤੀ ਹੈ। ਫਿਲਮ ਨੇ 3 ਹਫਤਿਆਂ 'ਚ 17 ਕਰੋੜ ਦੇ ਕਰੀਬ ਕਮਾਈ ਕੀਤੀ ਹੈ।
8/9

ਫਿਲਮ 'ਚ ਸੋਨਮ ਬਾਜਵਾ ਰਾਣੀ ਤੇ ਤਾਨੀਆ ਨਿੱਕੋ ਦੇ ਕਿਰਦਾਰ 'ਚ ਨਜ਼ਰ ਆਈਆਂ ਹਨ। ਦੋਵਾਂ ਨੇ ਹੀ ਆਪੋ ਆਪਣੇ ਕਿਰਦਾਰਾਂ ਦੇ ਨਾਲ ਮਹਿਫਲ ਲੁੱਟ ਲਈ ਹੈ।
9/9

ਇਸ ਦੇ ਨਾਲ ਨਾਲ ਪੰਜਾਬ ਤੇ ਹਰਿਆਣਾ 'ਚ ਫਿਲਮ ਦੇ ਸ਼ੋਅਜ਼ ਹਾਲੇ ਵੀ ਹਾਊਸਫੁੱਲ ਚੱਲ ਰਹੇ ਹਨ। ਤੀਜੇ ਹਫਤੇ ਦੇ ਹਿਸਾਬ ਨਾਲ ਇਹ ਬਹੁਤ ਵੱਡੀ ਕਾਮਯਾਬੀ ਹੈ।
Published at : 13 Jun 2023 09:20 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਅਪਰਾਧ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
