ਪੜਚੋਲ ਕਰੋ
Sonam Bajwa: ਸੋਨਮ ਬਾਜਵਾ ਤੋਂ ਸਰਗੁਣ ਮਹਿਤਾ, ਇਹ ਹਨ ਸਾਲ 2024 ਦੀਆਂ ਟੌਪ ਅਭਿਨੇਤਰੀਆਂ, ਦੇਖੋ ਲਿਸਟ
Best Punjabi Actresses Of 2024: ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੌਣ ਹਨ ਇਸ ਸਾਲ ਯਾਨਿ 2024 ਦੀਆਂ ਹੁਣ ਤੱਕ ਦੀਆਂ ਬੈਸਟ ਅਭਿਨੇਤਰੀਆਂ
ਪੰਜਾਬੀ ਫਿਲਮਾਂ ਤੇ ਗੀਤਾਂ ਲਈ ਦੀਵਨਾਗੀ ਪੂਰੀ ਦੁਨੀਆ 'ਚ ਹੈ। ਪੰਜਾਬੀ ਕਲਾਕਾਰਾਂ ਨੇ ਪੂਰੀ ਦੁਨੀਆ 'ਚ ਜ਼ਬਰਦਸਤ ਪ੍ਰਸਿੱਧੀ ਤੇ ਨਾਮ ਖੱਟਿਆ ਹੈ। ਇਸ ਦਰਮਿਆਨ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੌਣ ਹਨ ਇਸ ਸਾਲ ਯਾਨਿ 2024 ਦੀਆਂ ਹੁਣ ਤੱਕ ਦੀਆਂ ਬੈਸਟ ਅਭਿਨੇਤਰੀਆਂ, ਇਨ੍ਹਾਂ ਅਭਿਨੇਤਰੀਆਂ ਨੇ ਪਿਛਲੇ ਸਾਲ ਖੂਬ ਧਮਾਲਾਂ ਪਾਈਆਂ ਸੀ ਤੇ ਇਸ ਸਾਲ ਵੀ ਉਹ ਕਈ ਫਿਲਮਾਂ 'ਚ ਨਜ਼ਰ ਆਉਣ ਵਾਲੀਆਂ ਹਨ। ਦੇਖੋ ਇਹ ਲਿਸਟ:
1/8

ਸੋਨਮ ਬਾਜਵਾ; ਇਸ ਲਿਸਟ 'ਚ ਸੋਨਮ ਬਾਜਵਾ ਦਾ ਨਾਮ ਟੌਪ 'ਤੇ ਹੈ। ਪਿਛਲੇ ਸਾਲ ਅਭਿਨੇਤਰੀ ਦੀਆਂ 2 ਫਿਲਮਾਂ ਰਿਲੀਜ਼ ਹੋਈਆਂ ਸੀ ਤੇ ਇਸ ਸਾਲ ਉਹ 3-4 ਫਿਲਮਾਂ 'ਚ ਨਜ਼ਰ ਆਉਣ ਵਾਲੀਆਂ ਹਨ। ਪਿਛਲੇ ਸਾਲ ਸੋਨਮ ਦੀਆਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' ਰਿਲੀਜ਼ ਹੋਈਆਂ ਸੀ। ਇਸ ਸਾਲ ਉਹ 'ਕੁੜੀ ਹਰਿਆਣੇ ਵੱਲ ਦੀ', ਨਿੱਕਾ ਜ਼ੈਲਦਾਰ 4 ਤੇ ਰੰਨਾਂ 'ਚ ਧੰਨਾ 'ਚ ਨਜ਼ਰ ਆਈ ਸੀ।
2/8

ਇਸ ਤੋਂ ਇਲਾਵਾ ਉਹ ਇਸ ਸਾਲ ਦਿੱਗਜ ਮੋਬਾਈਲ ਕੰਪਨੀ ਵੀਵੋ ਇੰਡੀਆ ਦੀ ਵੀ ਬਰਾਂਡ ਅੰਬੈਸਡਰ ਬਣੀ ਹੈ। ਕੁੱਲ ਮਿਲਾ ਕੇ ਇਸ ਸਾਲ ਸੋਨਮ ਨਾ ਸਿਰਫ ਸਿਲਵਰ ਸਕ੍ਰੀਨ 'ਤੇ ਖੂਬ ਧਮਾਲ ਮਚਾਵੇਗੀ, ਬਲਕਿ ਕਰੋੜਾਂ 'ਚ ਨੋਟ ਵੀ ਛਾਪੇਗੀ।
3/8

ਨੀਰੂ ਬਾਜਵਾ: ਨੀਰੂ ਬਾਜਵਾ ਦੀ ਪਿਛਲੇ ਸਾਲ 'ਕਲੀ ਜੋਟਾ' ਸੁਪਰਹਿੱਟ ਰਹੀ ਸੀ। ਇਸ ਫਿਲਮ ਰਾਹੀਂ ਨੀਰੂ ਨੇ ਸਮਾਜ ਨੂੰ ਡੂੰਘਾ ਸੰਦੇਸ਼ ਦਿੱਤਾ ਸੀ। ਇਸ ਤੋਂ ਇਲਾਵਾ ਨੀਰੂ ਦੀਆਂ 'ਚੱਲ ਜਿੰਦੀਏ' ਤੇ ਬੂਹੇ ਬਾਰੀਆਂ ਵਰਗੀਆਂ ਫਿਲਮਾਂ ਨੇ ਵੀ ਠੀਕ ਠਾਕ ਕਾਰੋਬਾਰ ਕੀਤਾ ਸੀ।
4/8

ਇਸ ਸਾਲ ਵੀ ਨੀਰੂ ਸਤਿੰਦਰ ਸਰਤਾਜ ਨਾਲ ਫਿਲਮ 'ਸ਼ਾਇਰ' 'ਚ ਨਜ਼ਰ ਆਉਣ ਵਾਲੀ ਹੈ। ਇਸ ਦੇ ਨਾਲ ਨਾਲ ਨੀਰੂ ਦੀ ਦਿਲਜੀਤ ਨਾਲ ਫਿਲਮ 'ਜੱਟ ਐਂਡ ਜੂਲੀਅਟ 3' ਵੀ ਇਸੇ ਸਾਲ ਰਿਲੀਜ਼ ਹੋਣ ਜਾ ਰਹੀ ਹੈ।
5/8

ਸਰਗੁਣ ਮਹਿਤਾ: ਸਰਗੁਣ ਮਹਿਤਾ ਲਈ ਸਾਲ 2023 ਇਨ੍ਹਾਂ ਖਾਸ ਨਹੀਂ ਰਿਹਾ, ਉਸ ਦੀਆਂ ਫਿਲਮਾਂ ਜ਼ਿਆਦਾ ਵਧੀਆ ਕਾਰੋਬਾਰ ਨਹੀਂ ਕਰ ਸਕੀਆਂ।
6/8

ਇਸ ਸਾਲ ਸਰਗੁਣ 'ਜੱਟ ਨੂੰ ਚੁੜੈਲ ਟੱਕਰੀ', ਕੈਰੀ ਆਨ ਜੱਟੀਏ ਵਰਗੀਆਂ ਫਿਲਮਾਂ 'ਚ ਨਜ਼ਰ ਆਵੇਗੀ।
7/8

ਨਿਮਰਤ ਖਹਿਰਾ: ਪੰਜਾਬੀ ਗਾਇਕਾ ਨਿਮਰਤ ਖਹਿਰਾ ਦਾ ਕਰੀਅਰ 2015 'ਚ ਸ਼ੁਰੂ ਹੋਇਆ ਸੀ। ਉਸ ਦੀ ਹਾਲ ਹੀ 'ਚ ਰਿਲੀਜ਼ ਹੋਈ ਐਲਬਮ 'ਮਾਣਮੱਤੀ' ਕਾਫੀ ਹਿੱਟ ਰਹੀ ਹੈ। ਇਸ ਤੋਂ ਇਲਾਵਾ ਪਿਛਲੇ ਸਾਲ ਨਿੰਮੋ ਨੇ ਦਿਲਜੀਤ ਦੋਸਾਂਝ ਦੇ ਨਾਲ ਸਿਲਵਰ ਸਕ੍ਰੀਨ ਤੇ ਡੈਬਿਊ ਕੀਤਾ ਸੀ। ਉਹ ਫਿਲਮ 'ਜੋੜੀ' 'ਚ ਨਜ਼ਰ ਆਈ ਸੀ।
8/8

ਸਿੰਮੀ ਚਾਹਲ: ਪੰਜਾਬੀ ਅਦਾਕਾਰਾ ਸਿੰਮੀ ਚਾਹਲ ਲਈ ਵੀ ਪਿਛਲਾ ਸਾਲ ਵਧੀਆ ਰਿਹਾ ਸੀ। ਉਸ ਦੀਆਂ ਫਿਲਮਾਂ ਨੇ ਬਾਕਸ ਆਫਿਸ 'ਤੇ ਠੀਕ ਠਾਕ ਕਾਰੋਬਾਰ ਕੀਤਾ ਸੀ। ਇਸ ਸਾਲ ਵੀ ਸਿੰਮੀ ਦੀ ਪਾਕਿ ਐਕਟਰ ਇਮਰਾਨ ਅੱਬਾਸ ਦੇ ਨਾਲ ਫਿਲਮ 'ਜੀ ਵੇ ਸੋਹਣਿਆ ਜੀ' ਰਿਲੀਜ਼ ਹੋਈ ਸੀ, ਜੋ ਕਿ ਕਾਫੀ ਪਸੰਦ ਕੀਤੀ ਗਈ ਹੈ।
Published at : 06 Mar 2024 04:19 PM (IST)
ਹੋਰ ਵੇਖੋ
Advertisement
Advertisement





















