ਪੜਚੋਲ ਕਰੋ
ਇਬ੍ਰਾਹਿਮ ਤੇ ਤੈਮੂਰ ਤੋਂ ਬਾਅਦ ਸੈਫ ਅਲੀ ਖਾਨ ਦੇ ਤੀਜੇ ਬੇਟੇ ਦਾ ਕੀ ਹੋਏਗਾ ਨਾਂ, ਐਲਾਨ 'ਚ ਇਸ ਲਈ ਦੇਰੀ, ਜਾਣੋ ਵਜ੍ਹਾ
kareena kapoor saif ali khan taimur
1/8

ਕਰੀਨਾ ਕਪੂਰ ਨੇ ਐਤਵਾਰ 21 ਫਰਵਰੀ ਨੂੰ ਆਪਣੇ ਦੂਜੇ ਬੇਟੇ ਨੂੰ ਜਨਮ ਦਿੱਤਾ। ਇਸ ਤੋਂ ਬਾਅਦ, ਹਰ ਜਗ੍ਹਾ ਚਰਚਾ ਸਿਰਫ ਇਹੀ ਹੈ ਕਿ ਸੈਫ ਤੇ ਕਰੀਨਾ ਨੇ ਆਪਣੇ ਦੂਜੇ ਬੱਚੇ ਦਾ ਕੀ ਨਾਮ ਰੱਖਿਆ ਤੇ ਉਹ ਇਸ ਦਾ ਐਲਾਨ ਕਦੋਂ ਕਰਨਗੇ।
2/8

ਇਸ ਤੋਂ ਪਹਿਲਾਂ ਸੈਫ ਅਲੀ ਖਾਨ ਦੇ ਦੋ ਬੇਟੇ ਹਨ। ਵੱਡੇ ਬੇਟੇ ਦਾ ਨਾਮ ਇਬ੍ਰਾਹਿਮ ਅਲੀ ਖਾਨ ਹੈ। ਇਬ੍ਰਾਹਿਮ ਸੈਫ ਤੇ ਅੰਮ੍ਰਿਤਾ ਸਿੰਘ ਦਾ ਬੇਟਾ ਹੈ।
3/8

ਸੈਫ ਦਾ ਦੂਜਾ ਪੁੱਤਰ ਤੈਮੂਰ ਅਲੀ ਖਾਨ ਹੈ। ਤੈਮੂਰ ਸੈਫ ਤੇ ਕਰੀਨਾ ਦਾ ਬੇਟਾ ਹੈ। ਤੈਮੂਰ ਦੇ ਜਨਮ ਤੋਂ ਬਾਅਦ, ਜਿਵੇਂ ਹੀ ਉਸ ਦੇ ਨਾਮ ਦੀ ਘੋਸ਼ਣਾ ਕੀਤੀ ਗਈ, ਤਾਂ ਬਹੁਤ ਵਿਵਾਦ ਖੜ੍ਹਾ ਹੋ ਗਿਆ ਸੀ।
4/8

ਅਜਿਹੇ 'ਚ ਸੈਫ ਕਰੀਨਾ ਦੇ ਦੂਜੇ ਬੇਟੇ ਦੇ ਜਨਮ ਤੋਂ ਤੁਰੰਤ ਬਾਅਦ ਹੀ ਸੋਸ਼ਲ ਮੀਡੀਆ 'ਤੇ ਮੀਮਸ ਦਾ ਹੜ੍ਹ ਆ ਗਿਆ। ਸੈਫ ਨੂੰ ਟ੍ਰੋਲ ਕਰ ਰਹੇ ਸੋਸ਼ਲ ਮੀਡੀਆ ਯੂਜ਼ਰ ਸ਼ੇਅਰ ਕਰ ਰਹੇ ਹਨ ਕਿ ਇਬ੍ਰਾਹਿਮ ਤੇ ਤੈਮੂਰ ਤੋਂ ਬਾਅਦ ਇਸ ਬੱਚੇ ਦਾ ਨਾਮ 'ਬਾਬਰ' ਜਾਂ 'ਔਰੰਗਜ਼ੇਬ' ਹੋਵੇਗਾ।
5/8

ਇੰਨਾ ਹੀ ਨਹੀਂ, ਸੈਫ ਕਰੀਨਾ ਦੇ ਦੂਜੇ ਬੇਟੇ ਦੇ ਜਨਮ 'ਤੇ ਬਾਬਰ ਤੇ ਔਰੰਗਜ਼ੇਬ ਹੈਸ਼ਟੈਗਸ ਨੇ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰਨਾ ਸ਼ੁਰੂ ਕਰ ਦਿੱਤਾ।
6/8

ਹਾਲਾਂਕਿ, ਇਹ ਦੱਸਿਆ ਜਾ ਰਿਹਾ ਹੈ ਕਿ ਸੈਫ ਤੇ ਕਰੀਨਾ ਨੇ ਫਿਲਹਾਲ ਬੱਚੇ ਦੇ ਨਾਮ ਨੂੰ ਅੰਤਮ ਰੂਪ ਨਹੀਂ ਦਿੱਤਾ ਹੈ ਤੇ ਇਹ ਦੇਰੀ ਇਸ ਲਈ ਹੋ ਰਹੀ ਹੈ ਕਿਉਂਕਿ ਉਹ ਇਸ ਸਮੇਂ ਬੱਚੇ ਨੂੰ ਵਿਵਾਦਾਂ ਤੋਂ ਬਾਹਰ ਰੱਖਣਾ ਚਾਹੁੰਦੇ ਹਨ।
7/8

saif kareena
8/8

saif kareena
Published at : 25 Feb 2021 01:44 PM (IST)
ਹੋਰ ਵੇਖੋ





















