ਪੜਚੋਲ ਕਰੋ
(Source: ECI/ABP News)
Women's Day 2021: ਇਸ ਸਾਲ ਬਾਲੀਵੁੱਡ 'ਚ ਰਹੇਗਾ ਹੀਰੋਇਨਾਂ ਦਾ ਜਲਵਾ, ਔਰਤਾਂ 'ਤੇ ਆਧਾਰਤ ਫਿਲਮਾਂ ਦੀ ਛਹਿਬਰ

1/9

ਸਾਲ 2021 ਫੀਮੇਲ ਅਦਾਕਾਰਾਂ ਲਈ ਬਹੁਤ ਹੀ ਖਾਸ ਹੋਣ ਵਾਲਾ ਹੈ। ਇਸ ਸਾਲ ਕਈ ਮਹਿਲਾ ਆਧਾਰਤ ਫਿਲਮਾਂ ਰਿਲੀਜ਼ ਹੋਣ ਵਾਲੀਆਂ ਹਨ। ਇਸ ਕੌਮਾਂਤਰੀ ਔਰਤ ਦਿਹਾੜੇ 'ਤੇ ਤਹਾਨੂੰ ਅਜਿਹੀਆਂ ਫਿਲਮਾਂ ਬਾਰੇ ਦੱਸਣ ਜਾ ਰਹੇ ਹਾਂ।
2/9

ਇਸ ਕੈਟਾਗਰੀ 'ਚ ਸਭ ਤੋਂ ਪਹਿਲਾਂ ਕੰਗਨਾ ਰਣੌਤ ਦੀ 'ਥਲਾਇਵੀ' ਦਾ ਨਾਂ ਆਉਂਦਾ ਹੈ। ਇਹ ਫਿਲਮ ਅਗਲੇ ਮਹੀਨੇ ਰਿਲੀਜ਼ ਹੋਵੇਗੀ। ਇਹ ਫਿਲਮ ਤਾਮਿਲਨਾਡੂ ਦੀ ਦਿਵੰਗਤ ਮੁੱਖ ਮੰਤਰੀ ਜੈਲਲਿਤਾ ਦੀ ਬਾਇਓਪਿਕ ਹੈ। ਇਸ 'ਚ ਕੰਗਨਾ ਰਣੌਤ ਜੈਲਲਿਤਾ ਦਾ ਕਿਰਦਾਰ ਨਿਭਾਅ ਰਹੀ ਹੈ।
3/9

ਦੂਜੇ ਨੰਬਰ 'ਤੇ ਪਰਿਨਿਤੀ ਚੋਪੜਾ ਸਟਾਰਰ ਸਾਇਨਾ ਦਾ ਹੈ। ਇਸ ਫਿਲਮ 'ਚ ਪਰਿਨਿਤੀ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਦਾ ਕਿਰਦਾਰ ਨਿਭਾਅ ਰਹੀ ਹੈ। ਇਹ ਵੀ ਬਾਇਓਪਿਕ ਹੈ।
4/9

ਇਸ ਤੋਂ ਬਾਅਦ ਆਲਿਆ ਭੱਟ ਸਟਾਰਰ ਗੰਗੂਭਾਈ ਕਾਠਿਆਬਾੜੀ ਹੈ। ਇਹ ਇਕ ਮਹਿਲਾ ਗੰਗੂਬਾਈ ਦੇ ਰੈਡ ਲਾਈਟ ਏਰੀਆ ਤੋਂ ਸਿਆਸਤ ਤਕ ਦੇ ਸਫਰ ਦੀ ਕਹਾਣੀ ਹੈ। ਇਸ ਨੂੰ ਸੰਜੇ ਲੀਲਾ ਭੰਸਾਲੀ ਨੇ ਡਾਇਰੈਕਟ ਕੀਤਾ ਹੈ।
5/9

ਫਿਲਮ 'ਰਸ਼ਿਮ ਰਾਕੇਟ' 'ਚ ਤਾਪਸੀ ਪੰਨੂ ਇਕ ਐਥਲੀਟ ਦਾ ਕਿਰਦਾਰ ਨਿਭਾਅ ਰਹੀ ਹੈ। ਇਹ ਇਕ ਅਜਿਹੀ ਲੜਕੀ ਦੀ ਕਹਾਣੀ ਹੈ ਜੋ ਰਾਜਸਥਾਨ ਦੇ ਇਕ ਛੋਟੇ ਜਿਹੇ ਪਿੰਡ ਤੋਂ ਨੈਸ਼ਨਲ ਐਥਲੀਟ ਦਾ ਸਫਰ ਤੈਅ ਕਰਦੀ ਹੈ।
6/9

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹਾਂ ਦਿਨਾਂ 'ਚ ਫਿਲਮ 'ਤੇਜਸ' ਦੀ ਸ਼ੂਟਿੰਗ ਕਰ ਰਹੀ ਹੈ। ਇਹ ਫਿਲਮ ਇਕ ਮਹਿਲਾ ਫੌਜੀ ਅਧਿਕਾਰੀ ਦੀ ਕਹਾਣੀ ਹੈ।
7/9

ਤਾਪਸੀ ਪੰਨੂ ਭਾਰਤੀ ਮਹਿਲਾ ਕ੍ਰਿਕਟਰ 'ਮਿਥਾਲੀ ਰਾਜ' ਦੀ ਬਾਇਓਪਿਕ 'ਚ ਵੀ ਨਜ਼ਰ ਆਵੇਗੀ। ਹਾਲ ਹੀ 'ਚ ਉਨ੍ਹਾਂ ਮਿਥਾਲੀ ਰਾਜ ਦੇ ਲੁਕ ਵਾਲੀ ਤਸਵੀਰ ਸ਼ੇਅਰ ਕੀਤੀ ਸੀ।
8/9

ਬਾਲੀਵੁੱਡ ਅਦਾਕਾਰਾ ਵਿੱਦਿਆ ਬਾਲਨ ਇਨਾਂ ਦਿਨਾਂ 'ਚ ਮੱਧ ਪ੍ਰਦੇਸ਼ 'ਚ ਆਪਣੀ ਨਵੀਂ ਫਿਲਮ ਸ਼ੇਰਨੀ ਦੀ ਸ਼ੂਟਿੰਗ ਕਰ ਰਹੀ ਹੈ। ਉਹ ਇੱਥੋਂ ਦੇ ਜੰਗਲਾਂ 'ਚ ਪਿਛਲੇ ਕੁਝ ਹਫਤਿਆਂ ਤੋਂ ਫਿਲਮ ਲਈ ਸੀਨ ਸ਼ੂਟ ਕਰ ਰਹੀ ਹੈ।
9/9

ਕੰਗਨਾ ਰਣੌਤ ਨੇ ਫਿਲਮ 'ਧਾਕੜ' ਦੀਆਂ ਤਿਆਰੀਆਂ ਵੀ ਸ਼ੁਰੂ ਕਰ ਲਈਆਂ ਹਨ। ਇਨ੍ਹਾਂ ਬਿਹਤਰੀਨ ਐਕਸ਼ਨ ਕਰਦਿਆਂ ਨਜ਼ਰ ਆਵੇਗੀ। ਇਹ ਬਾਲੀਵੁੱਡ ਦੀ ਪਹਿਲੀ ਮਹਿਲਾ ਐਕਸ਼ਨ ਫਿਲਮ ਹੈ।
Published at : 08 Mar 2021 10:22 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
