ਪੜਚੋਲ ਕਰੋ
(Source: ECI/ABP News)
ਬਰਸਾਤ 'ਚ ਏਸੀ ਚਲਾਉਣ ਵੇਲੇ ਭੁੱਲ ਕੇ ਵੀ ਨਾ ਕਰੋ ਆਹ ਗਲਤੀ, ਕਮਰਾ ਬਿਲਕੁਲ ਵੀ ਨਹੀਂ ਹੋਵੇਗਾ ਠੰਡਾ
AC Tips In Rainy Season: ਭਾਰਤ ਵਿੱਚ ਇਨ੍ਹੀਂ ਦਿਨੀਂ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਇਸ ਮੌਸਮ 'ਚ ਲੋਕ AC ਦੀ ਵਰਤੋਂ ਕਰਨ ਵੇਲੇ ਕਈ ਗਲਤੀਆਂ ਕਰ ਦਿੰਦੇ ਹਨ। ਜਿਸ ਕਰਕੇ AC ਦੀ ਚੰਗੀ ਤਰ੍ਹਾਂ ਕੂਲਿੰਗ ਨਹੀਂ ਹੁੰਦੀ।

ac tips
1/6

ਮਾਨਸੂਨ ਨੇ ਦਸਤਕ ਦੇ ਦਿੱਤੀ ਹੈ ਅਤੇ ਭਾਰਤ ਦੇ ਰਾਜਾਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਨੇ ਲੋਕਾਂ ਨੂੰ ਪੈ ਰਹੀ ਗਰਮੀ ਤੋਂ ਕਾਫੀ ਰਾਹਤ ਦਿੱਤੀ ਹੈ। ਪਰ ਹਾਲੇ ਵੀ ਗਰਮੀ ਪੈ ਰਹੀ ਹੈ। ਗਰਮੀ ਤੋਂ ਬਚਣ ਲਈ ਲੋਕਾਂ ਨੂੰ ਘਰਾਂ ਵਿੱਚ ਏ.ਸੀ. ਦੀ ਵਰਤੋਂ ਕਰਨੀ ਪੈ ਰਹੀ ਹੈ। ਬਰਸਾਤ ਦੇ ਮੌਸਮ ਵਿਚ ਇਸ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ।
2/6

ਨਹੀਂ ਤਾਂ ਤੁਹਾਨੂੰ ਠੰਢੀ ਹਵਾ ਨਹੀਂ ਮਿਲ ਸਕੇਗੀ। ਕਿਉਂਕਿ ਬਰਸਾਤ ਦੇ ਮੌਸਮ 'ਚ ਘਰ ਦੀਆਂ ਕੰਧਾਂ 'ਤੇ ਬਹੁਤ ਜ਼ਿਆਦਾ ਨਮੀ ਜਮ੍ਹਾ ਹੋ ਜਾਂਦੀ ਹੈ। ਜਿਸ ਕਾਰਨ ਕਮਰਾ ਚੰਗੀ ਤਰ੍ਹਾਂ ਠੰਡਾ ਨਹੀਂ ਹੋ ਪਾਉਂਦਾ ਹੈ।
3/6

ਇਸ ਮੌਸਮ 'ਚ ਲੋਕ AC ਦੀ ਵਰਤੋਂ ਕਰਦੇ ਸਮੇਂ ਗਲਤੀਆਂ ਕਰ ਦਿੰਦੇ ਹਨ। ਉਹ ਨਾਰਮਲ ਮੋਡ 'ਤੇ ਹੀ AC ਚਲਾਉਂਦੇ ਹਨ। ਜਦਕਿ ਇਸ ਮੌਸਮ 'ਚ AC ਨੂੰ ਨਾਰਮਲ ਮੋਡ 'ਤੇ ਨਹੀਂ ਚਲਾਉਣਾ ਚਾਹੀਦਾ।
4/6

ਬਰਸਾਤ ਦੇ ਮੌਸਮ ਵਿੱਚ ਏਸੀ ਨੂੰ ਹਮੇਸ਼ਾ ਡ੍ਰਾਈ ਮੋਡ ਉੱਤੇ ਚੱਲਣਾ ਚਾਹੀਦਾ ਹੈ। ਕਿਉਂਕਿ ਇਹ ਕਮਰੇ ਵਿੱਚ ਮੌਜੂਦ ਨਮੀ ਨੂੰ ਦੂਰ ਕਰਦਾ ਹੈ। ਇਸ ਨਾਲ ਚੰਗੀ ਤਰ੍ਹਾਂ ਕੂਲਿੰਗ ਹੁੰਦੀ ਹੈ।
5/6

ਜੇਕਰ ਤੁਸੀਂ ਨਾਰਮਲ ਮੋਡ 'ਚ AC ਚਲਾਉਂਦੇ ਹੋ ਤਾਂ ਅਜਿਹਾ ਕਰਨ ਨਾਲ ਕਮਰੇ ਵਿੱਚ ਨਮੀ ਬਣੀ ਰਹੇਗੀ ਅਤੇ ਸਰੀਰ ਵੀ ਚਿਪਚਿਪਾ ਰਹੇਗਾ। ਇਸ ਦੇ ਨਾਲ ਹੀ ਕਮਰੇ ਵਿੱਚ ਕੂਲਿੰਗ ਵੀ ਨਹੀਂ ਹੋਵੇਗੀ।
6/6

ਪਰ ਏਸੀ ਨੂੰ ਡ੍ਰਾਈ ਮੋਡ 'ਤੇ ਚਲਾਉਣ ਨਾਲ ਕਮਰੇ ਦੇ ਅੰਦਰ ਦੀ ਨਮੀ ਖਤਮ ਹੋ ਜਾਂਦੀ ਹੈ ਅਤੇ ਠੰਡੀ ਹਵਾ ਅੰਦਰ ਆਉਣ ਲੱਗ ਜਾਂਦੀ ਹੈ। ਬਰਸਾਤ ਦੇ ਮੌਸਮ ਵਿੱਚ AC ਨੂੰ 26 ਤੋਂ 28 ਡਿਗਰੀ 'ਤੇ ਚਲਾਉਣਾ ਬਿਹਤਰ ਹੈ।
Published at : 05 Jul 2024 10:56 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਸਿੱਖਿਆ
Advertisement
ਟ੍ਰੈਂਡਿੰਗ ਟੌਪਿਕ
