ਪੜਚੋਲ ਕਰੋ
ਪਾਕਿਸਤਾਨੀ ਝੰਡੇ ਅਤੇ ਇਸਲਾਮਿਕ ਝੰਡੇ ‘ਚ ਕੀ ਹੁੰਦਾ ਫਰਕ? ਕਈ ਵਾਰ ਉਲਝਣ ‘ਚ ਪੈ ਜਾਂਦੇ ਲੋਕ
Pahalgam Terror Attack: ਪਹਿਲਗਾਮ ਹਮਲੇ ਤੋਂ ਬਾਅਦ, ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਵੀਡੀਓਜ਼ ਅਤੇ ਫੋਟੋਆਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਕੁਝ ਲੋਕ ਹਰਾ ਝੰਡਾ ਲੈਕੇ ਨਜ਼ਰ ਆ ਰਹੇ ਹਨ।
Pakistani flag
1/6

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵਿੱਚ ਪਾਕਿਸਤਾਨ ਵਿਰੁੱਧ ਬਹੁਤ ਗੁੱਸਾ ਹੈ, ਲੋਕ ਪਾਕਿਸਤਾਨ ਅਤੇ ਉੱਥੇ ਮੌਜੂਦ ਅੱਤਵਾਦੀਆਂ ਨੂੰ ਸਬਕ ਸਿਖਾਉਣ ਦੀ ਗੱਲ ਕਰ ਰਹੇ ਹਨ। ਪਾਕਿਸਤਾਨ ਵਿਰੁੱਧ ਪ੍ਰਦਰਸ਼ਨਾਂ ਦੌਰਾਨ, ਬਹੁਤ ਸਾਰੇ ਲੋਕਾਂ ਨੇ ਪਾਕਿਸਤਾਨੀ ਝੰਡੇ ਨੂੰ ਆਪਣੇ ਪੈਰਾਂ ਹੇਠ ਮਿੱਧ ਦਿੱਤਾ, ਪਰ ਕੁਝ ਲੋਕਾਂ ਨੂੰ ਇਦਾਂ ਦੇ ਝੰਡਿਆਂ ਨਾਲ ਦੇਖਿਆ ਗਿਆ।
2/6

ਹੁਣ ਸੋਸ਼ਲ ਮੀਡੀਆ 'ਤੇ ਕੁਝ ਲੋਕ ਆਹ ਦੋਸ਼ ਲਗਾ ਰਹੇ ਹਨ ਕਿ ਕੁਝ ਲੋਕ ਪਾਕਿਸਤਾਨ ਦਾ ਸਮਰਥਨ ਕਰ ਰਹੇ ਹਨ ਅਤੇ ਉਸ ਦਾ ਝੰਡਾ ਲਹਿਰਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ, ਕੁਝ ਲੋਕ ਕਹਿੰਦੇ ਹਨ ਕਿ ਇਹ ਇੱਕ ਇਸਲਾਮੀ ਝੰਡਾ ਹੈ।
3/6

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਪਾਕਿਸਤਾਨ ਦੇ ਝੰਡੇ ਅਤੇ ਇਸਲਾਮੀ ਝੰਡੇ ਵਿੱਚ ਕੀ ਫਰਕ ਹੈ ਅਤੇ ਇਹ ਦੋਵੇਂ ਇੱਕ ਦੂਜੇ ਤੋਂ ਕਿਵੇਂ ਵੱਖਰੇ ਹੁੰਦੇ ਹਨ।
4/6

ਸਭ ਤੋਂ ਪਹਿਲਾਂ ਤਾਂ ਇਹ ਜਾਣ ਲਓ ਕਿ ਹਰੇ ਕੱਪੜੇ 'ਤੇ ਚੰਦ ਅਤੇ ਸਿਤਾਰਿਆਂ ਲੱਗੇ ਹੋਣ ਦਾ ਮਤਲਬ ਪਾਕਿਸਤਾਨੀ ਝੰਡਾ ਹੋਣਾ ਨਹੀਂ ਹੈ। ਨਾਲ ਹੀ, ਹਰੇ ਕੱਪੜੇ ਨੂੰ ਪਾਕਿਸਤਾਨ ਨਾਲ ਜੋੜਨਾ ਸਹੀ ਨਹੀਂ ਹੈ।
5/6

ਹੁਣ ਜੇਕਰ ਅਸੀਂ ਫਰਕ ਦੀ ਗੱਲ ਕਰੀਏ ਤਾਂ ਪਾਕਿਸਤਾਨੀ ਝੰਡੇ ਦਾ ਰੰਗ ਗੂੜ੍ਹਾ ਹਰਾ ਹੁੰਦਾ ਹੈ, ਜਦੋਂ ਕਿ ਇਸਲਾਮੀ ਝੰਡੇ ਦਾ ਰੰਗ ਹਲਕਾ ਹਰਾ ਹੁੰਦਾ ਹੈ। ਪਾਕਿਸਤਾਨੀ ਝੰਡੇ ਵਿੱਚ, ਚੰਦਰਮਾ ਝੁਕਿਆ ਹੋਇਆ ਹੈ ਅਤੇ ਇਸ ਦੇ ਬਿਲਕੁਲ ਸਾਹਮਣੇ ਇੱਕ ਤਾਰਾ ਹੈ। ਜਦੋਂ ਕਿ ਇਸਲਾਮੀ ਝੰਡੇ ਵਿੱਚ ਚੰਦਰਮਾ ਪਿਛਲੇ ਪਾਸੇ ਹੁੰਦਾ ਹੈ ਅਤੇ ਝੁਕਿਆ ਹੋਇਆ ਨਹੀਂ ਹੁੰਦਾ ਹੈ। ਪਾਕਿਸਤਾਨੀ ਝੰਡੇ ਦੇ ਨਾਲ ਇੱਕ ਚਿੱਟੀ ਪੱਟੀ ਵੀ ਬਣੀ ਹੁੰਦੀ ਹੈ।
6/6

ਭਾਰਤ ਵਿੱਚ ਪਹਿਲੀ ਵਾਰ ਨਹੀਂ ਹੈ ਜਦੋਂ ਇਸਲਾਮੀ ਝੰਡੇ ਅਤੇ ਪਾਕਿਸਤਾਨੀ ਝੰਡੇ ਨੂੰ ਇੱਕੋ ਜਿਹਾ ਮੰਨਿਆ ਗਿਆ ਹੈ, ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਅਜਿਹਾ ਪਾਕਿਸਤਾਨੀ ਝੰਡਾ ਲਹਿਰਾਉਣਾ ਗੈਰ-ਕਾਨੂੰਨੀ ਹੈ।
Published at : 28 Apr 2025 01:25 PM (IST)
ਹੋਰ ਵੇਖੋ





















