ਪੜਚੋਲ ਕਰੋ
Voter ID Card: ਵੋਟਰ ਕਾਰਡ ਬਣਾਉਣ ਲਈ ਕਿਹੜੇ ਦਸਤਾਵੇਜ਼ਾਂ ਦੀ ਪੈਂਦੀ ਲੋੜ, ਇੱਥੇ ਜਾਣੋ ਸਾਰੀ ਗੱਲ
Voter ID Card: ਲੋਕ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਆਈਡੀ ਕਾਰਡ ਜ਼ਰੂਰ ਬਣਵਾ ਲਓ, ਇਸ ਨੂੰ ਬਣਾਉਣ ਲਈ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਪਵੇਗੀ। ਤੁਸੀਂ ਇਸ ਲਈ ਔਨਲਾਈਨ ਵੀ ਅਪਲਾਈ ਕਰ ਸਕਦੇ ਹੋ।
Voter Card Apply
1/6

ਚੋਣ ਕਮਿਸ਼ਨ ਨੇ ਦੱਸਿਆ ਕਿ ਪਹਿਲੇ ਪੜਾਅ ਦੀ ਵੋਟਿੰਗ 19 ਅਪ੍ਰੈਲ ਨੂੰ ਹੋਵੇਗੀ ਅਤੇ ਉਸ ਤੋਂ ਬਾਅਦ ਵੱਖ-ਵੱਖ ਪੜਾਵਾਂ 'ਚ ਵੋਟਾਂ ਪੈਣਗੀਆਂ। ਨਤੀਜੇ 4 ਜੂਨ ਨੂੰ ਸਾਹਮਣੇ ਆਉਣਗੇ।
2/6

ਹੁਣ ਦੇਸ਼ ਦੀ ਸਭ ਤੋਂ ਵੱਡੀ ਚੋਣ ਆ ਰਹੀ ਹੈ, ਅਜਿਹੇ ਵਿੱਚ ਤੁਹਾਡੇ ਕੋਲ ਆਪਣਾ ਵੋਟਰ ਆਈਡੀ ਕਾਰਡ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਵੋਟ ਪਾਉਣਾ ਤੁਹਾਡਾ ਸਭ ਤੋਂ ਵੱਡਾ ਅਧਿਕਾਰ ਹੈ।
3/6

ਜੇਕਰ ਤੁਸੀਂ ਅਜੇ ਤੱਕ ਵੋਟਰ ਕਾਰਡ ਨਹੀਂ ਬਣਾਇਆ ਹੈ ਜਾਂ ਤੁਸੀਂ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਹੋ, ਤਾਂ ਤੁਰੰਤ ਇਸ ਲਈ ਅਪਲਾਈ ਕਰੋ।
4/6

ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈਕੇ ਉਲਝਣ ਵਿੱਚ ਰਹਿੰਦੇ ਹਨ ਕਿ ਵੋਟਰ ਆਈਡੀ ਕਾਰਡ ਲਈ ਕਿਹੜੇ ਦਸਤਾਵੇਜ਼ਾਂ ਦੀ ਲੋੜ ਪਵੇਗੀ।
5/6

ਵੋਟਰ ਕਾਰਡ ਬਣਾਉਣ ਲਈ ਤੁਹਾਡੇ ਕੋਲ ਏਜ ਪਰੂਫ਼ ਅਤੇ ਐਡਰੇਸ ਪਰੂਫ਼ ਹੋਣਾ ਚਾਹੀਦਾ ਹੈ। ਇਸ ਦੇ ਲਈ ਤੁਹਾਨੂੰ ਬਰਥ ਸਰਟੀਫਿਕੇਟ ਜਾਂ 10ਵੀਂ ਦੀ ਮਾਰਕ ਸ਼ੀਟ ਦੇਣੀ ਹੋਵੇਗੀ। ਡਰਾਈਵਿੰਗ ਲਾਇਸੈਂਸ, ਬਿਜਲੀ ਦਾ ਬਿੱਲ, ਪਾਸਪੋਰਟ ਜਾਂ ਆਧਾਰ ਕਾਰਡ ਐਡਰੈੱਸ ਪਰੂਫ ਵਜੋਂ ਦਿੱਤਾ ਜਾ ਸਕਦਾ ਹੈ।
6/6

ਵੋਟਰ ਕਾਰਡ ਨੂੰ ਬੂਥ ਲੈਵਲ ਅਫ਼ਸਰ ਵਲੋਂ ਕਲੀਅਰ ਕੀਤਾ ਜਾਂਦਾ ਹੈ, ਇਸ ਲਈ ਇਹ ਧਿਆਨ ਵਿੱਚ ਰੱਖੋ ਕਿ ਤੁਸੀਂ ਸਿਰਫ਼ ਉਹੀ ਦਸਤਾਵੇਜ਼ ਦਿਓ ਜਿਸ ਦੀ ਆਰੀਜਨਲ ਕਾਪੀ ਤੁਹਾਡੇ ਕੋਲ ਹੈ। ਅਪਲਾਈ ਕਰਨ ਤੋਂ ਬਾਅਦ ਤੁਹਾਨੂੰ 15 ਤੋਂ 20 ਦਿਨਾਂ ਵਿੱਚ ਵੋਟਰ ਕਾਰਡ ਮਿਲ ਜਾਵੇਗਾ।
Published at : 19 Mar 2024 06:23 PM (IST)
ਹੋਰ ਵੇਖੋ
Advertisement
Advertisement




















