ਪੜਚੋਲ ਕਰੋ
ਕੀ ਗੱਡੀ ਵੇਚਣ ਨਾਲ FASTag ਵੀ ਹੋ ਜਾਂਦਾ ਟਰਾਂਸਫਰ? ਜਾਣ ਲਓ ਨਵਾਂ ਨਿਯਮ
Fastag Rules: ਜਦੋਂ ਕੋਈ ਆਪਣੀ ਕਾਰ ਕਿਸੇ ਹੋਰ ਨੂੰ ਵੇਚਦਾ ਹੈ। ਤਾਂ ਕੀ ਉਸ ਨਾਲ ਉਹ ਗੱਡੀ ਦਾ ਫਾਸਟੈਗ ਵੀ ਟਰਾਂਸਫਰ ਕਰ ਦਿੰਦਾ ਹੈ? ਆਓ ਤੁਹਾਨੂੰ ਇਸ ਬਾਰੇ ਨਿਯਮ ਦੱਸਦੇ ਹਾਂ-:
fastag
1/6

ਇੱਕ ਸਮਾਂ ਸੀ ਜਦੋਂ ਲੋਕਾਂ ਨੂੰ ਟੋਲ ਟੈਕਸ ਭਰਨ ਲਈ ਲੰਬੀਆਂ ਕਤਾਰਾਂ ਵਿੱਚ ਖੜ੍ਹ ਹੋਣਾ ਪੈਂਦਾ ਸੀ। ਪਰ ਹੁਣ ਇਹ ਤਰੀਕਾ ਪੂਰੀ ਤਰ੍ਹਾਂ ਬਦਲ ਗਿਆ ਹੈ। ਹੁਣ ਸਾਰੇ ਵਾਹਨਾਂ ਵਿੱਚ ਟੋਲ ਟੈਕਸ ਦਾ ਭੁਗਤਾਨ ਕਰਨ ਲਈ ਫਾਸਟੈਗ ਦੀ ਵਰਤੋਂ ਕੀਤੀ ਜਾਂਦੀ ਹੈ। ਹਰ ਗੱਡੀ ਨੂੰ ਫਾਸਟੈਗ ਜਾਰੀ ਕੀਤਾ ਜਾਂਦਾ ਹੈ। ਭਾਰਤ ਦੇ ਲਗਭਗ ਸਾਰੇ ਬੈਂਕ ਫਾਸਟੈਗ ਜਾਰੀ ਕਰਦੇ ਹਨ। ਜੇਕਰ ਤੁਸੀਂ ਵੀ ਕਾਰ ਲੈਂਦੇ ਹੋ ਤਾਂ ਤੁਹਾਨੂੰ ਫਾਸਟੈਗ ਵੀ ਲੈਣਾ ਹੋਵੇਗਾ। ਤਾਂ ਹੀ ਤੁਸੀਂ ਆਪਣੀ ਕਾਰ ਚਲਾ ਸਕੋਗੇ।
2/6

ਅਕਸਰ ਲੋਕ ਕੁਝ ਸਾਲ ਕਾਰ ਚਲਾਉਣ ਤੋਂ ਬਾਅਦ ਵੇਚ ਦਿੰਦੇ ਹਨ। ਕਾਰ ਵੇਚਣ ਵੇਲੇ ਕਈ ਲੋਕਾਂ ਦੇ ਮਨ ਵਿੱਚ ਸਵਾਲ ਆਉਂਦਾ ਹੈ, ਕੀ ਜਦੋਂ ਕਿਸੇ ਕਾਰ ਨੂੰ ਵੇਚਦੇ ਹਾਂ ਤਾਂ ਕਿ ਉਸ ਨਾਲ ਗੱਡੀ ਦਾ ਫਾਸਟੈਗ ਵੀ ਟਰਾਂਸਫਰ ਕਰ ਦਿੰਦੇ ਹਾਂ।
3/6

ਜੇਕਰ ਤੁਹਾਡੇ ਦਿਮਾਗ 'ਚ ਵੀ ਇਹੀ ਸਵਾਲ ਆਉਂਦਾ ਹੈ ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਇਦਾਂ ਨਹੀਂ ਹੁੰਦਾ ਹੈ। ਜਦੋਂ ਤੁਸੀਂ ਕਾਰ ਵੇਚਦੇ ਹੋ, ਤਾਂ ਤੁਸੀਂ ਕਾਰ ਟਰਾਂਸਫਰ ਕਰਵਾਉਂਦੇ ਹੋ। ਉਸ ਤੋਂ ਬਾਅਦ ਨਾ ਤਾਂ ਵਾਹਨ ਨਾਲ ਸਬੰਧਤ ਤੁਹਾਡਾ ਕੋਈ ਅਧਿਕਾਰ ਰਹਿ ਜਾਂਦਾ ਹੈ ਪਰ ਫਾਸਟੈਗ ਵੱਖਰਾ ਹੁੰਦਾ ਹੈ।
4/6

ਇੱਥੇ ਇਹ ਤੁਹਾਡੇ ਬੈਂਕ ਖਾਤੇ ਨਾਲ ਲਿੰਕ ਹੁੰਦਾ ਹੈ। ਇਸ ਲਈ ਜਦੋਂ ਤੁਸੀਂ ਆਪਣੀ ਕਾਰ ਵੇਚਦੇ ਹੋ, ਤਾਂ ਇਸ ਨਾਲ ਜੁੜਿਆ ਫਾਸਟੈਗ ਬੰਦ ਕਰਵਾਉਣਾ ਹੁੰਦਾ ਹੈ। ਕਿਉਂਕਿ ਇਹ ਟਰਾਂਸਫਰ ਨਹੀਂ ਹੁੰਦਾ ਹੈ। ਇਸ ਨੂੰ ਬੰਦ ਕਰਵਾਉਣ ਲਈ ਤੁਹਾਨੂੰ ਆਪਣੇ ਬੈਂਕ ਦੇ ਕਸਟਮਰ ਕੇਅਰ ਨੂੰ ਕਾਲ ਕਰਨਾ ਹੋਵੇਗਾ।
5/6

ਇਸ ਤੋਂ ਇਲਾਵਾ ਜੇਕਰ ਤੁਹਾਡੀ ਗੱਡੀ ਦਾ ਫਾਸਟੈਗ ਖਰਾਬ ਹੋ ਜਾਵੇ ਜਾਂ ਕਿਤੇ ਗੁੰਮ ਹੋ ਜਾਵੇ, ਤਾਂ ਅਜਿਹੀ ਸਥਿਤੀ ਵਿੱਚ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਤੁਸੀਂ ਆਪਣੇ ਬੈਂਕ ਨਾਲ ਸੰਪਰਕ ਕਰਕੇ ਦੁਬਾਰਾ ਫਾਸਟੈਗ ਲੈ ਸਕਦੇ ਹੋ।
6/6

ਫਾਸਟੈਗ ਦੁਬਾਰਾ ਲੈਣ ਲਈ ਤੁਹਾਨੂੰ ਇੱਕ ਤੈਅ ਫੀਸ ਅਦਾ ਕਰਨੀ ਪਵੇਗੀ। ਇਸ ਤੋਂ ਬਾਅਦ ਹੀ ਬੈਂਕ ਤੁਹਾਨੂੰ ਦੁਬਾਰਾ ਫਾਸਟੈਗ ਜਾਰੀ ਕਰੇਗਾ। ਬੈਂਕ ਤੁਹਾਨੂੰ ਤੁਹਾਡੇ ਰਜਿਸਟਰਡ ਐਡਰੈਸ 'ਤੇ ਤੁਹਾਡਾ ਨਵਾਂ ਫਾਸਟ ਟੈਗ ਭੇਜਦਾ ਹੈ।
Published at : 04 Jan 2025 12:33 PM (IST)
ਹੋਰ ਵੇਖੋ





















