ਪੜਚੋਲ ਕਰੋ
ਖੂਨ ਦਾ ਰੰਗ ਲਾਲ ਹੁੰਦਾ ਤਾਂ ਨਾੜਾਂ ਨੀਲੀਆਂ ਜਾਂ ਹਰੀਆਂ ਕਿਉਂ ਦਿਖਾਈ ਦਿੰਦੀਆਂ? ਇੱਥੇ ਜਾਣੋ ਸਹੀ ਜਵਾਬ
ਵੈਸੇ ਤਾਂ ਖੂਨ ਦਾ ਰੰਗ ਲਾਲ ਹੁੰਦਾ ਹੈ , ਪਰ ਸਾਨੂੰ ਆਪਣੀ ਸਕਿਨ ਦੇ ਹੇਠਾਂ ਉੱਭਰਦੀਆਂ ਨਾੜੀਆਂ ਅਕਸਰ ਨੀਲੇ ਜਾਂ ਹਰੇ ਰੰਗ ਦੀਆਂ ਦਿਖਾਈ ਦਿੰਦੀਆਂ ਹਨ? ਅਜਿਹਾ ਕਿਉਂ ਹੁੰਦਾ ਹੈ ਤਾਂ ਆਓ ਜਾਣਦੇ ਹਾਂ...
( Image Source : Freepik )
1/5

ਸਾਡੇ ਖੂਨ 'ਚ ਹੀਮੋਗਲੋਬਿਨ ਨਾਂ ਦਾ ਇੱਕ ਪ੍ਰੋਟੀਨ ਹੁੰਦਾ ਹੈ, ਜੋ ਸਰੀਰ ਦੇ ਹਰ ਹਿੱਸੇ 'ਚ ਆਕਸੀਜਨ ਪਹੁੰਚਾਉਣ ਦਾ ਕੰਮ ਕਰਦਾ ਹੈ। ਜਦੋਂ ਇਹ ਹੀਮੋਗਲੋਬਿਨ ਆਕਸੀਜਨ ਨਾਲ ਮਿਲਦਾ ਹੈ ਤਾਂ ਇਹ ਲਾਲ ਚਮਕਦਾਰ ਹੋ ਜਾਂਦਾ ਹੈ - ਇਹ ਉਹੀ ਖੂਨ ਹੈ ਜੋ ਸਾਡੇ ਸਰੀਰ 'ਚ ਦੌੜਦਾ ਹੈ।
2/5

ਜਦੋਂ ਰੌਸ਼ਨੀ ਸਾਡੀ ਸਕਿੱਨ 'ਤੇ ਪੈਂਦੀ ਹੈ ਤਾਂ ਇਹ ਵੱਖ-ਵੱਖ ਰੰਗਾਂ 'ਚ ਵੰਡੀ ਜਾਂਦੀ ਹੈ। ਲਾਲ ਰੰਗ ਦੀ ਤਰੰਗ-ਲੰਬਾਈ ਜ਼ਿਆਦਾ ਹੁੰਦੀ ਹੈ ਤੇ ਇਹ ਚਮੜੀ ਦੇ ਅੰਦਰ ਡੂੰਘਾਈ ਤੱਕ ਪਹੁੰਚ ਜਾਂਦੀ ਹੈ। ਨੀਲੀਆਂ ਤਰੰਗਾਂ ਘੱਟ ਡੂੰਘਾਈ ਤਕ ਜਾਂਦੀਆਂ ਹਨ ਅਤੇ ਜਲਦੀ ਰਿਫਲੈਕਟ ਹੋ ਜਾਂਦੀਆਂ ਹਨ। ਇਸ ਕਰਕੇ ਸਾਡੀਆਂ ਅੱਖਾਂ ਜ਼ਿਆਦਾਤਰ ਨੀਲੀਆਂ ਤਰੰਗਾਂ ਨੂੰ ਫੜਦੀਆਂ ਹਨ ਤੇ ਅਸੀਂ ਨਾੜੀਆਂ ਨੂੰ ਨੀਲੇ ਜਾਂ ਹਰੇ ਰੰਗ 'ਚ ਦੇਖਦੇ ਹਾਂ।
Published at : 21 May 2025 02:24 PM (IST)
ਹੋਰ ਵੇਖੋ





















