ਪੜਚੋਲ ਕਰੋ
ਰੇਲ ਦੇ ਡੱਬਿਆਂ 'ਚ ਹਮੇਸ਼ਾ ਇੱਕ ਖਿੜਕੀ ਲਾਲ ਕਿਉਂ ਲੱਗੀ ਹੁੰਦੀ?
Red Window In Train Coaches: ਜੇਕਰ ਤੁਸੀਂ ਰੇਲਗੱਡੀ ਵਿੱਚ ਸਫ਼ਰ ਕੀਤਾ ਹੈ, ਤਾਂ ਤੁਸੀਂ ਰੇਲ ਦੇ ਡੱਬਿਆਂ ਵਿੱਚ ਇੱਕ ਲਾਲ ਖਿੜਕੀ ਜ਼ਰੂਰ ਦੇਖੀ ਹੋਵੇਗੀ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਕਿਉਂ ਲਾਈ ਜਾਂਦੀ ਹੈ?
Train
1/6

ਭਾਰਤ ਵਿੱਚ, ਹਰ ਰੋਜ਼ ਬਹੁਤ ਸਾਰੇ ਲੋਕ ਰੇਲ ਰਾਹੀਂ ਸਫ਼ਰ ਕਰਦੇ ਹਨ। ਰੇਲ ਯਾਤਰਾ ਆਰਾਮਦਾਇਕ ਅਤੇ ਸਹੂਲਤਾਂ ਨਾਲ ਭਰਪੂਰ ਹੈ। ਇਸੇ ਕਰਕੇ ਜ਼ਿਆਦਾਤਰ ਲੋਕ ਰੇਲ ਗੱਡੀ ਰਾਹੀਂ ਜਾਣਾ ਪਸੰਦ ਕਰਦੇ ਹਨ। ਭਾਰਤੀ ਰੇਲਵੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਰੇਲ ਵਿਵਸਥਾ ਹੈ। ਭਾਰਤ ਵਿੱਚ ਹਰ ਰੋਜ਼ ਹਜ਼ਾਰਾਂ ਟਰੇਨਾਂ ਪਟੜੀਆਂ 'ਤੇ ਚੱਲਦੀਆਂ ਹਨ।
2/6

ਇਹਨਾਂ ਵਿੱਚੋਂ ਬਹੁਤ ਸਾਰੀਆਂ ਰੇਲਗੱਡੀਆਂ ਪੈਸੇਂਜਰ ਟਰੇਨ ਹਨ। ਜੋ ਯਾਤਰੀਆਂ ਲਈ ਚਲਾਈ ਜਾਂਦੀ ਹੈ। ਤਾਂ ਉੱਥੇ ਹੀ ਜਿਹੜੀ ਰੇਲਾਂ ਮਾਲ ਢੋਂਦੀਆਂ ਹਨ, ਉਨ੍ਹਾਂ ਨੂੰ ਮਾਲ ਗੱਡੀ ਕਿਹਾ ਜਾਂਦਾ ਹੈ।
3/6

ਪੈਸੇਂਜਰ ਟਰੇਨਾਂ 'ਚ ਸਫਰ ਕਰਨ ਵਾਲੇ ਯਾਤਰੀਆਂ ਲਈ ਕੁਝ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਜੋ ਐਮਰਜੈਂਸੀ ਦੀ ਸਥਿਤੀ ਵਿੱਚ ਕੰਮ ਆਉਂਦੀ ਹੈ।
4/6

ਜੇਕਰ ਤੁਸੀਂ ਰੇਲਗੱਡੀ ਵਿੱਚ ਸਫ਼ਰ ਕੀਤਾ ਹੈ, ਤਾਂ ਤੁਸੀਂ ਆਪਣੇ ਰੇਲ ਡੱਬਿਆਂ ਵਿੱਚ ਇੱਕ ਲਾਲ ਖਿੜਕੀ ਦੇਖੀ ਹੋਵੇਗੀ। ਬਹੁਤ ਸਾਰੇ ਲੋਕਾਂ ਨੂੰ ਲਾਲ ਵਿੰਡੋ ਦਾ ਮਤਲਬ ਨਹੀਂ ਪਤਾ ਹੈ।
5/6

ਤੁਹਾਨੂੰ ਦੱਸ ਦਈਏ ਕਿ ਟਰੇਨ ਦੇ ਡੱਬਿਆਂ ਵਿੱਚ ਲੱਗੀ ਲਾਲ ਖਿੜਕੀ ਟਰੇਨ ਦੀ ਐਮਰਜੈਂਸੀ ਵਿੰਡੋ ਹੈ। ਉਸ ਖਿੜਕੀ ਵਿੱਚ ਲੋਹੇ ਦੀਆਂ ਰਾਡਾਂ ਨਹੀਂ ਹੁੰਦੀਆਂ।
6/6

ਇਸ ਕਰਕੇ ਜੇਕਰ ਰੇਲ ਵਿੱਚ ਕੋਈ ਐਮਰਜੈਂਸੀ ਪੈ ਜਾਵੇ ਤਾਂ ਤੁਸੀਂ ਉਸ ਖਿੜਕੀ ਰਾਹੀਂ ਬਾਹਰ ਨਿਕਲ ਸਕਦੇ ਹੋ ਅਤੇ ਆਪਣੀ ਜਾਨ ਬਚਾ ਸਕਦੇ ਹੋ।
Published at : 17 Sep 2024 12:49 PM (IST)
ਹੋਰ ਵੇਖੋ




















