ਪੜਚੋਲ ਕਰੋ
ਦੇਸ਼ 'ਚ ਕੁੱਲ੍ਹ ਕਿੰਨੇ ਜ਼ਿਲ੍ਹੇ ? ਜਾਣੋ ਕਿਵੇਂ ਬਣਾਇਆ ਜਾਂਦਾ ਹੈ ਨਵਾਂ ਜ਼ਿਲ੍ਹਾ
ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦਾ ਖੇਤਰਫਲ 59,146 ਵਰਗ ਕਿਲੋਮੀਟਰ ਹੈ। ਹਾਲਾਂਕਿ ਲੱਦਾਖ ਦਾ ਕੁੱਲ ਖੇਤਰਫਲ 166,698 ਹੈ, ਜਿਸ ਦਾ ਵੱਡਾ ਹਿੱਸਾ ਪਾਕਿਸਤਾਨ ਅਤੇ ਚੀਨ ਦੀ ਗ਼ੈਰ-ਕਾਨੂੰਨੀ ਮਾਲਕੀ ਵਾਲਾ ਹੈ।
districts
1/5

ਹੁਣ ਤੱਕ ਲੱਦਾਖ ਵਿੱਚ ਸਿਰਫ਼ ਦੋ ਜ਼ਿਲ੍ਹੇ ਸਨ, ਲੇਹ ਤੇ ਕਾਰਗਿਲ। ਪਰ ਹੁਣ ਪੰਜ ਨਵੇਂ ਜ਼ਿਲ੍ਹੇ ਬਣਨ ਤੋਂ ਬਾਅਦ ਲੱਦਾਖ ਵਿੱਚ ਕੁੱਲ 7 ਜ਼ਿਲ੍ਹੇ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਖੇਤਰਫਲ ਦੇ ਲਿਹਾਜ਼ ਨਾਲ ਲੱਦਾਖ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਕੇਰਲ, ਦਿੱਲੀ ਅਤੇ ਉੱਤਰ ਪੂਰਬ ਦੇ ਰਾਜਾਂ ਤੋਂ ਕਾਫੀ ਵੱਡਾ ਹੈ।
2/5

ਜ਼ਿਕਰਯੋਗ ਹੈ ਕਿ ਸਾਲ 2019 'ਚ ਕੇਂਦਰ ਸਰਕਾਰ ਨੇ ਲੱਦਾਖ ਨੂੰ ਜੰਮੂ-ਕਸ਼ਮੀਰ ਤੋਂ ਵੱਖ ਕਰ ਕੇ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦਿੱਤਾ ਸੀ ਪਰ ਕੇਂਦਰ ਸਰਕਾਰ ਵੱਲੋਂ ਲੱਦਾਖ ਵਿੱਚ 5 ਨਵੇਂ ਜ਼ਿਲ੍ਹੇ ਬਣਾਉਣ ਦੇ ਐਲਾਨ ਤੋਂ ਬਾਅਦ ਵਿਕਾਸ ਦੀ ਰਫ਼ਤਾਰ ਤੇਜ਼ ਹੋਣ ਦੀ ਉਮੀਦ ਹੈ।
Published at : 01 Sep 2024 12:20 PM (IST)
ਹੋਰ ਵੇਖੋ





















