ਪੜਚੋਲ ਕਰੋ
ਇਸ ਸੜਕ 'ਤੇ ਕੋਈ ਵਿਅਕਤੀ ਨਹੀਂ ਜਾ ਸਕਦਾ ਇਕੱਲਾ, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
ਕੀ ਤੁਸੀਂ ਦੁਨੀਆ ਦੀ ਅਜਿਹੀ ਸੜਕ ਬਾਰੇ ਜਾਣਦੇ ਹੋ ਜਿੱਥੇ ਲੋਕ ਇਕੱਲੇ ਜਾਣ ਤੋਂ ਡਰਦੇ ਹਨ? ਦਰਅਸਲ ਇੱਥੇ ਕਿਸੇ ਨੂੰ ਵੀ ਇਕੱਲੇ ਜਾਣ ਦੀ ਇਜਾਜ਼ਤ ਨਹੀਂ ਹੈ। ਜੀ ਹਾਂ, ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਸੜਕ ਬਾਰੇ ਦੱਸਣ ਜਾ ਰਹੇ ਹਾਂ।
Road
1/5

ਅਸੀਂ ਗੱਲ ਕਰ ਰਹੇ ਹਾਂ ਦੁਨੀਆ ਦੀ ਆਖਰੀ ਸੜਕ ਦੀ। ਨਾਰਵੇ 'ਚ ਸਥਿਤ ਈ-69 ਹਾਈਵੇਅ ਨੂੰ ਦੁਨੀਆ ਦੀ ਆਖਰੀ ਸੜਕ ਮੰਨਿਆ ਜਾਂਦਾ ਹੈ। ਇਹ ਸੜਕ ਪੱਛਮੀ ਯੂਰਪ ਦੇ ਉੱਤਰ ਵਿੱਚ ਹੈ ਅਤੇ 129 ਕਿਲੋਮੀਟਰ ਲੰਬੀ ਹੈ। ਇਹ ਹਾਈਵੇ ਨਾਰਥ ਕੈਪ ਤੱਕ ਜਾਂਦਾ ਹੈ, ਜੋ ਕਿ ਯੂਰਪ ਦਾ ਆਖਰੀ ਪਾਇੰਟ ਹੈ। ਇਸ ਸੜਕ 'ਤੇ ਇਕੱਲੇ ਸਫ਼ਰ ਕਰਨ 'ਤੇ ਪਾਬੰਦੀ ਹੈ ਕਿਉਂਕਿ ਇੱਥੋਂ ਦਾ ਮੌਸਮ ਬਹੁਤ ਹੀ ਅਣਹੋਣੀ ਅਤੇ ਖ਼ਤਰਨਾਕ ਮੰਨਿਆ ਜਾਂਦਾ ਹੈ।
2/5

ਦੱਸ ਦਈਏ ਕਿ ਇਸ ਸੜਕ ਦੀ ਖਾਸੀਅਤ ਇਹ ਹੈ ਕਿ ਇਸ ਤੋਂ ਅੱਗੇ ਕੋਈ ਸੜਕ ਨਹੀਂ ਹੈ। ਇਹ ਸੜਕ ਨੋਰਥ ਪੋਲ ਦੇ ਇੰਨੀ ਨੇੜੇ ਹੈ ਕਿ ਸਰਦੀਆਂ ਦੇ ਮਹੀਨਿਆਂ ਦੌਰਾਨ ਇਹ ਪੂਰੀ ਤਰ੍ਹਾਂ ਬਰਫ਼ ਨਾਲ ਢੱਕੀ ਰਹਿੰਦੀ ਹੈ ਅਤੇ ਸਫ਼ਰ ਕਰਨਾ ਅਸੰਭਵ ਹੋ ਜਾਂਦਾ ਹੈ। ਇਸ ਸੜਕ 'ਤੇ ਇਕੱਲਿਆਂ ਸਫ਼ਰ ਕਰਨ ਦੀ ਮਨਾਹੀ ਹੈ ਕਿਉਂਕਿ ਇੱਥੇ ਮੌਸਮ ਬਹੁਤ ਹੀ ਅਣਹੋਣੀ ਅਤੇ ਖ਼ਤਰਨਾਕ ਹੋ ਸਕਦਾ ਹੈ।
Published at : 10 Dec 2024 10:46 AM (IST)
ਹੋਰ ਵੇਖੋ





















