ਪੜਚੋਲ ਕਰੋ
ਰਾਸ਼ਨ ਕਾਰਡ 'ਚੋਂ ਨਾਮ ਕੱਟਣ ਤੋਂ ਬਾਅਦ ਦੁਬਾਰਾ ਜੁੜ ਜਾਂਦਾ? ਜਾਣ ਲਓ ਨਵੇਂ ਨਿਯਮ ਬਾਰੇ
Ration Card Rules: ਜੇਕਰ ਤੁਹਾਡਾ ਨਾਮ ਬੇਲੋੜੇ ਕਾਰਨਾਂ ਕਰਕੇ ਰਾਸ਼ਨ ਕਾਰਡ ਤੋਂ ਹਟਾ ਦਿੱਤਾ ਗਿਆ ਹੈ। ਫਿਰ ਕੀ ਤੁਸੀਂ ਆਪਣਾ ਨਾਮ ਦੁਬਾਰਾ ਰਾਸ਼ਨ ਕਾਰਡ ਵਿੱਚ ਜੋੜ ਸਕਦੇ ਹੋ? ਆਓ ਤੁਹਾਨੂੰ ਦੱਸਦੇ ਹਾਂ।
Ration Card
1/6

ਭਾਰਤ ਵਿੱਚ ਅੱਜ ਵੀ ਇਦਾਂ ਦੇ ਬਹੁਤ ਸਾਰੇ ਲੋਕ ਹਨ, ਜਿਹੜੇ ਦੋ ਵੇਲੇ ਦੀ ਰੋਟੀ ਦਾ ਪ੍ਰਬੰਧ ਵੀ ਨਹੀਂ ਕਰ ਸਕਦੇ। ਅਜਿਹੇ ਲੋਕਾਂ ਨੂੰ ਭਾਰਤ ਸਰਕਾਰ ਵੱਲੋਂ ਸਹਾਇਤਾ ਦਿੱਤੀ ਜਾਂਦੀ ਹੈ। ਸਰਕਾਰ ਇਨ੍ਹਾਂ ਲੋਕਾਂ ਨੂੰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਤਹਿਤ ਘੱਟ ਕੀਮਤ 'ਤੇ ਰਾਸ਼ਨ ਪ੍ਰਦਾਨ ਕਰਦੀ ਹੈ। ਇਸ ਸਰਕਾਰੀ ਸਹੂਲਤ ਦਾ ਲਾਭ ਲੈਣ ਲਈ, ਰਾਸ਼ਨ ਕਾਰਡ ਹੋਣਾ ਜ਼ਰੂਰੀ ਹੈ। ਇਸ ਤੋਂ ਬਿਨਾਂ, ਘੱਟ ਕੀਮਤ 'ਤੇ ਰਾਸ਼ਨ ਪ੍ਰਾਪਤ ਕਰਨ ਦਾ ਲਾਭ ਨਹੀਂ ਲਿਆ ਜਾ ਸਕਦਾ। ਸਾਰੀਆਂ ਰਾਜ ਸਰਕਾਰਾਂ ਆਪਣੇ ਰਾਜ ਦੇ ਨਾਗਰਿਕਾਂ ਨੂੰ ਰਾਸ਼ਨ ਕਾਰਡ ਜਾਰੀ ਕਰਦੀਆਂ ਹਨ।
2/6

ਪਰ ਤੁਹਾਨੂੰ ਦੱਸ ਦਈਏ ਕਿ ਰਾਸ਼ਨ ਕਾਰਡ ਸਾਰੇ ਲੋਕਾਂ ਨੂੰ ਜਾਰੀ ਨਹੀਂ ਕੀਤਾ ਜਾਂਦਾ। ਸਰਕਾਰ ਨੇ ਇਸ ਲਈ ਕੁਝ ਯੋਗਤਾ ਮਾਪਦੰਡ ਨਿਰਧਾਰਤ ਕੀਤੇ ਹਨ। ਰਾਸ਼ਨ ਕਾਰਡ ਸਿਰਫ਼ ਉਨ੍ਹਾਂ ਲੋਕਾਂ ਨੂੰ ਜਾਰੀ ਕੀਤਾ ਜਾਂਦਾ ਹੈ ਜੋ ਇਨ੍ਹਾਂ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਦੇ ਹਨ। ਪਰ ਕਈ ਵਾਰ ਕੁਝ ਲੋਕ ਅਯੋਗ ਹੋਣ ਦੇ ਬਾਵਜੂਦ ਵੀ ਆਪਣੇ ਰਾਸ਼ਨ ਕਾਰਡ ਬਣਵਾ ਲੈਂਦੇ ਹਨ।
3/6

ਅਯੋਗ ਹੋਣ ਦੇ ਬਾਵਜੂਦ ਜਿਨ੍ਹਾਂ ਲੋਕਾਂ ਨੂੰ ਰਾਸ਼ਨ ਕਾਰਡ ਮਿਲਦੇ ਹਨ, ਉਨ੍ਹਾਂ ਦੇ ਰਾਸ਼ਨ ਕਾਰਡ ਰੱਦ ਕਰ ਦਿੱਤੇ ਜਾਂਦੇ ਹਨ। ਪਰ ਕਈ ਵਾਰ ਕੁਝ ਲੋਕਾਂ ਦੇ ਨਾਮ ਰਾਸ਼ਨ ਕਾਰਡ ਤੋਂ ਹਟਾ ਦਿੱਤੇ ਜਾਂਦੇ ਹਨ। ਪਰ ਉਹ ਲੋਕ ਯੋਗ ਹੁੰਦੇ ਹਨ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ, ਤਾਂ ਤੁਸੀਂ ਆਪਣਾ ਨਾਮ ਦੁਬਾਰਾ ਜੁੜਵਾ ਸਕਦੇ ਹੋ।
4/6

ਰਾਸ਼ਨ ਕਾਰਡ ਤੋਂ ਨਾਮ ਕੱਟਣ ਤੋਂ ਬਾਅਦ ਇਸਨੂੰ ਦੁਬਾਰਾ ਜੁੜਵਾਇਆ ਜਾ ਸਕਦਾ ਹੈ। ਇਸ ਦੇ ਲਈ ਤੁਹਾਨੂੰ ਆਪਣੇ ਨਜ਼ਦੀਕੀ ਖੁਰਾਕ ਸਪਲਾਈ ਵਿਭਾਗ ਦੇ ਦਫ਼ਤਰ ਜਾਣਾ ਪਵੇਗਾ। ਉੱਥੇ ਜਾਣ ਤੋਂ ਬਾਅਦ ਤੁਹਾਨੂੰ ਕੁਝ ਜ਼ਰੂਰੀ ਦਸਤਾਵੇਜ਼ ਦਿਖਾਉਣੇ ਪੈਣਗੇ ਅਤੇ ਨਾਮ ਦੁਬਾਰਾ ਰਜਿਸਟਰ ਕਰਵਾਉਣ ਲਈ, ਤੁਹਾਨੂੰ ਅਰਜ਼ੀ ਦੇਣੀ ਪਵੇਗੀ।
5/6

ਜੇਕਰ ਤੁਹਾਡੇ ਦਸਤਾਵੇਜ਼ ਸਹੀ ਪਾਏ ਜਾਂਦੇ ਹਨ ਅਤੇ ਤੁਸੀਂ ਅਰਜ਼ੀ ਭਰ ਕੇ ਜਮ੍ਹਾਂ ਕਰ ਦਿੰਦੇ ਹੋ। ਫਿਰ ਤੁਹਾਡਾ ਨਾਮ ਦੁਬਾਰਾ ਰਾਸ਼ਨ ਕਾਰਡ ਵਿੱਚ ਜੋੜ ਦਿੱਤਾ ਜਾਵੇਗਾ ਅਤੇ ਤੁਸੀਂ ਦੁਬਾਰਾ ਸਰਕਾਰੀ ਰਾਸ਼ਨ ਯੋਜਨਾ ਦੇ ਤਹਿਤ ਰਾਸ਼ਨ ਅਤੇ ਹੋਰ ਚੀਜ਼ਾਂ ਦਾ ਲਾਭ ਪ੍ਰਾਪਤ ਕਰਨ ਦੇ ਯੋਗ ਹੋਵੋਗੇ।
6/6

ਤੁਹਾਨੂੰ ਦੱਸ ਦਈਏ ਕਿ ਤੁਸੀਂ ਔਨਲਾਈਨ ਦੇਖ ਸਕਦੇ ਹੋ ਕਿ ਤੁਹਾਡਾ ਰਾਸ਼ਨ ਕਾਰਡ ਕੱਟਿਆ ਜਾਂ ਨਹੀਂ। ਇਸ ਦੇ ਲਈ ਤੁਹਾਨੂੰ ਅਧਿਕਾਰਤ ਪੋਰਟਲ www.nfsa.gov.in 'ਤੇ ਜਾ ਕੇ ਜਾਂਚ ਕਰਨੀ ਪਵੇਗੀ। ਜੇਕਰ ਇੱਥੇ ਤੁਹਾਡਾ ਨਾਮ ਨਜ਼ਰ ਆਉਂਦਾ ਹੈ ਤਾਂ ਮਤਲਬ ਤੁਹਾਡਾ ਨਾਮ ਰਾਸ਼ਨ ਕਾਰਡ ਵਿਚੋਂ ਕੱਟਿਆ ਨਹੀਂ ਗਿਆ ਹੈ, ਜੇਕਰ ਨਹੀਂ ਹੈ ਤਾਂ ਰਾਸ਼ਨ ਕਾਰਡ ਵਿਚੋਂ ਨਾਮ ਕੱਟ ਦਿੱਤਾ ਗਿਆ ਹੈ।
Published at : 22 Jan 2025 10:05 AM (IST)
ਹੋਰ ਵੇਖੋ
Advertisement
Advertisement





















