ਪੜਚੋਲ ਕਰੋ
Aadhar card: ਘਰ ਬੈਠਿਆਂ ਅਧਾਰ ਕਾਰਡ 'ਚ ਕਿਵੇਂ ਬਦਲ ਸਕਦੇ ਆਪਣਾ ਨਾਮ, ਇੱਥੇ ਜਾਣੋ ਤਰੀਕਾ
Aadhar card: ਜੇਕਰ ਅਧਾਰ ਕਾਰਡ ਵਿੱਚ ਗ਼ਲਤ ਨਾਮ ਦਰਜ ਹੋ ਗਿਆ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਤੁਸੀਂ ਘਰ ਬੈਠਿਆਂ ਆਪਣਾ ਨਾਮ ਬਦਲ ਸਕਦੇ ਹੋ। ਇੱਥੇ ਜਾਣੋ ਪੂਰਾ ਤਰੀਕਾ
ਘਰ ਬੈਠਿਆਂ ਇਦਾਂ ਅਪਡੇਟ ਕਰ ਸਕਦੇ ਅਧਾਰ ਕਾਰਡ
1/6

ਅਧਾਰ ਕਾਰਡ ਬਣਾਉਣ ਦਾ ਕੰਮ ਭਾਰਤ ਦਾ ਇੱਕ ਸੰਸਥਾ ਕਰਦੀ ਹੈ। ਜਿਸ ਨੂੰ ਯੂਨਿਕ ਆਈਡੈਂਟੀਫਿਕੇਸ਼ਨ ਅਥਾਰਿਟੀ ਆਫ ਇੰਡੀਆ ਭਾਵ ਕਿ UIDAI ਵੀ ਕਹਿੰਦੇ ਹਨ।
2/6

ਅਧਾਰ ਕਾਰਡ ਬਣਾਉਣ ਵੇਲੇ ਅਕਸਰ ਲੋਕਾਂ ਦੀ ਜਾਣਕਾਰੀਆਂ ਗ਼ਲਤ ਦਰਜ ਹੋ ਜਾਂਦੀਆਂ ਹਨ। ਜਿਸ ਵਿੱਚ ਸਭ ਤੋਂ ਆਮ ਗਲਤੀ ਹੁੰਦੀ ਹੈ ਨਾਮ ਦੀ। ਪਰ ਅਧਾਰ ਕਾਰਡ ਬਣਨ ਤੋਂ ਬਾਅਦ ਨਾਮ ਅਪਡੇਟ ਬਦਲਿਆ ਜਾ ਸਕਦਾ ਹੈ।
3/6

ਤੁਸੀਂ ਘਰ ਬੈਠਿਆਂ ਆਨਲਾਈਨ ਨਾਮ ਬਦਲ ਸਕਦੇ ਹੋ। ਇਸ ਦੇ ਲਈ ਤੁਸੀਂ ਸਭ ਤੋਂ ਪਹਿਲਾਂ UIDAI ਦੀ ਅਧਿਕਾਰਿਤ ਵੈਬਸਾਈਟ https://myaadhaar.uidai.gov.in/ ‘ਤੇ ਜਾਣਾ ਹੋਵੇਗਾ।
4/6

ਇਸ ਤੋਂ ਬਾਅਦ ਤੁਹਾਨੂੰ ਲਾਗਇਨ ਕਰਨਾ ਹੋਵੇਗਾ। ਜਿਸ ਦੇ ਲਈ ਤੁਹਾਨੂੰ ਆਪਣਾ ਅਧਾਰ ਕਾਰਡ ਨੰਬਰ ਪਾਉਣਾ ਹੋਵੇਗਾ ਅਤੇ ਜਿਹੜਾ ਓਟੀਪੀ ਤੁਹਾਡੇ ਮੋਬਾਈਲ ਨੰਬਰ ਉੱਤੇ ਆਇਆ ਹੈ, ਉੱਥੇ ਓਟੀਪੀ ਦਰਜ ਕਰਨਾ ਹੋਵੇਗਾ।
5/6

ਲਾਗਇਨ ਹੋਣ ਤੋਂ ਬਾਅਦ ਤੁਸੀਂ ਅਪਡੇਟ ਅਧਾਰ MENU ‘ਤੇ ਕਲਿੱਕ ਕਰਕੇ ਅੱਗੇ ਵਧੋ। ਦਿੱਤੇ ਗਏ MENU ਵਿੱਚੋਂ ਨਾਮ ਬਦਲਣ ਦਾ ਆਪਸ਼ਨ ਚੁਣੋ ਅਤੇ ਅੱਗੇ ਵਧੋ। ਇਸ ਦੇ ਨਾਲ ਹੀ ਸਹੀ ਨਾਮ ਦਰਜ ਕਰੋ ਅਤੇ ਇੱਕ ਸਪੋਰਟਿੰਗ ਡਾਕੂਮੈਂਟ ਵੀ ਸਕੈਨ ਕਰਕੇ ਅਪਲੋਡ ਕਰੋ।
6/6

ਸਪੋਰਟਿੰਗ ਡਾਕੂਮੈਂਟ ਦੇ ਤੌਰ ‘ਤੇ ਤੁਸੀਂ ਪੈਨ ਕਾਰਡ, ਡਰਾਈਵਿੰਗ ਲਾਇਸੈਂਸ, ਵੋਟਰ ਆਈਡੀ ਅਜਿਹਾ ਕੋਈ ਵੀ ਦਸਤਾਵੇਜ ਲਾ ਸਕਦੇ ਹੋ। ਇਸ ਤੋਂ ਬਾਅਦ 50 ਰੁਪਏ ਫੀਸ ਦੇ ਕੇ ਆਪਣਾ ਫਾਰਮ ਜਮ੍ਹਾ ਕਰ ਦਿਓ। 15-20 ਦਿਨਾਂ ਵਿਚਾਲੇ ਤੁਹਾਡਾ ਅਧਾਰ ਕਾਰਡ ਅਪਡੇਟ ਹੋ ਕੇ ਆ ਜਾਵੇਗਾ।
Published at : 25 Mar 2024 07:29 PM (IST)
ਹੋਰ ਵੇਖੋ





















