ਪੜਚੋਲ ਕਰੋ
Traffic Rules: ਕਿਸ ਤਰ੍ਹਾਂ ਦੇ ਹੈਲਮੇਟ ਪਹਿਨਣ 'ਤੇ ਕੱਟਿਆ ਜਾ ਸਕਦਾ ਹੈ ਤੁਹਾਡਾ ਚਲਾਨ, ਜਾਣੋ ਟ੍ਰੈਫਿਕ ਦੇ ਇਹ ਨਿਯਮ
Traffic Rules For Helmet: ਬਿਨਾਂ ਹੈਲਮੇਟ ਡਰਾਇਵਿੰਗ ਦੇ ਚਲਾਨ ਤੋਂ ਬਚਣ ਲਈ, ਬਹੁਤ ਸਾਰੇ ਲੋਕ ਸਸਤੇ ਹੈਲਮੇਟ ਵੀ ਖਰੀਦ ਕੇੇ ਪਹਿਨ ਲੈਂਦੇ ਹਨ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਹਾਨੂੰ ਚਲਾਨ ਭਰਨਾ ਪੈ ਸਕਦਾ ਹੈ।
ਹਰ ਦੇਸ਼ ਵਿਚ ਸੜਕਾਂ 'ਤੇ ਦੋਪਹੀਆ ਅਤੇ ਚਾਰ ਪਹੀਆ ਵਾਹਨ ਚਲਾਉਣ ਲਈ ਕੁਝ ਨਿਯਮ ਬਣਾਏ ਜਾਂਦੇ ਹਨ। ਜਿਸ ਦੀ ਪਾਲਣਾ ਡਰਾਈਵਰਾਂ ਨੂੰ ਕਰਨੀ ਪੈਂਦੀ ਹੈ।
1/5

ਦੋਪਹੀਆ ਵਾਹਨ ਚਾਲਕਾਂ ਲਈ ਜੋ ਸਭ ਤੋਂ ਮਹੱਤਵਪੂਰਨ ਅਤੇ ਸਭ ਤੋਂ ਆਮ ਨਿਯਮ ਹੈ,ਉਹ ਹੈ ਹੈਲਮੇਟ ਪਾ ਕੇ ਗੱਡੀ ਚਲਾਉਣਾ। ਕਿਉਂਕਿ ਇਹ ਸੁਰੱਖਿਆ ਪ੍ਰਦਾਨ ਕਰਦਾ ਹੈ।
2/5

ਜੇਕਰ ਕੋਈ ਦੋਪਹੀਆ ਵਾਹਨ ਚਾਲਕ ਬਿਨਾਂ ਹੈਲਮੇਟ ਤੋਂ ਗੱਡੀ ਚਲਾਉਂਦਾ ਫੜਿਆ ਜਾਂਦਾ ਹੈ, ਤਾਂ ਫਿਰ ਟ੍ਰੈਫਿਕ ਨਿਯਮਾਂ ਅਨੁਸਾਰ ਅੱਛਾ-ਖਾਸਾ ਚਲਾਨ ਕੱਟਿਆ ਜਾਂਦਾ ਹੈ।
3/5

ਬਿਨਾਂ ਹੈਲਮੇਟ ਦੇ ਡਰਾਈਵਿੰਗ ਕਰਨ 'ਤੇ ਚਲਾਨ ਤੋਂ ਬਚਣ ਲਈ ਕਈ ਲੋਕ ਸਸਤੇ ਹੈਲਮੇਟ ਨੂੰ ਵੀ ਖਰੀਦ ਕੇ ਪਹਿਨ ਲੈਂਦੇ ਹਨ।
4/5

ਪਰ ਅਜਿਹਾ ਕਰਨ 'ਤੇ ਵੀ ਤੁਹਾਨੂੰ ਚਲਾਨ ਭਰਨਾ ਪਵੇਗਾ। ਕਿਉਂਕਿ ਟ੍ਰੈਫਿਕ ਨਿਯਮਾਂ ਦੇ ਅਨੁਸਾਰ, ਤੁਸੀਂ ਸਿਰਫ SIS ਮਾਰਕ ਵਾਲਾ ਹੈਲਮੇਟ ਪਹਿਨ ਸਕਦੇ ਹੋ।
5/5

ਜੇਕਰ ਤੁਸੀਂ ਐਸਆਈਐਸ ਮਾਰਕ ਤੋਂ ਬਿਨਾਂ ਹੈਲਮੇਟ ਪਾ ਕੇ ਸਵਾਰੀ ਕਰਦੇ ਫੜੇ ਜਾਂਦੇ ਹੋ, ਤਾਂ ਤੁਹਾਨੂੰ ਚਲਾਨ ਭਰਨਾ ਪਵੇਗਾ। ਇਸ ਦੇ ਨਾਲ ਹੀ, ਜੇਕਰ ਤੁਸੀਂ ਹੈਲਮੇਟ ਪਹਿਨ ਰਹੇ ਹੋ, ਪਰ ਇਸਦੀ ਸਟਰਿਪ ਨਹੀਂ ਬੰਨ੍ਹੀ। ਇਸ ਲਈ ਅਜਿਹੀ ਸਥਿਤੀ ਵਿੱਚ ਵੀ ਤੁਹਾਡਾ ਦੋ ਹਜ਼ਾਰ ਰੁਪਏ ਦਾ ਚਲਾਨ ਹੋ ਸਕਦਾ ਹੈ।
Published at : 04 Sep 2024 07:46 AM (IST)
ਹੋਰ ਵੇਖੋ
Advertisement
Advertisement





















