ਪੜਚੋਲ ਕਰੋ
Happy Birthday Jacqueline: ਕਦੇ ਪੱਤਰਕਾਰ ਬਣਨਾ ਚਾਹੁੰਦੀ ਸੀ ਜੈਕਲੀਨ ਫਰਨਾਂਡੀਸ, ਬਿਊਟੀ ਕੌਨਟੈਸਟ ਨੇ ਬਦਲੀ ਜ਼ਿੰਦਗੀ
1/10

ਬਾਲੀਵੁੱਡ ਇੰਡਸਟਰੀ 'ਚ ਜੈਕਲੀਨ, ਸਲਮਾਨ ਖ਼ਾਨ ਦੀ ਬਹੁਤ ਚੰਗੀ ਦੋਸਤ ਹੈ। ਕਿਹਾ ਜਾਂਦਾ ਹੈ ਕਿ ਸਲਮਾਨ ਖ਼ਾਨ ਨੇ ਜੈਕਲੀਨ ਨੂੰ ਬਾਂਦਰਾ ਵਿੱਚ ਇੱਕ 3 BHK ਅਪਾਰਟਮੈਂਟ ਵਿੱਚ ਪ੍ਰਮੋਸ਼ਨ ਟੋਕਨ ਦੇ ਤੌਰ 'ਤੇ ਦਿੱਤਾ ਸੀ। ਹਾਲਾਂਕਿ, ਜੈਕਲੀਨ ਨੇ ਇਸ ਤੋਂ ਇਨਕਾਰ ਕੀਤਾ ਹੈ।
2/10

ਕਈਆਂ ਨੂੰ ਪਤਾ ਨਹੀਂ ਹੋਏਗਾ ਕਿ ਜੈਕਲੀਨ ਦਾ ਪਹਿਲਾ ਬੁਆਏਫ੍ਰੈਂਡ ਬਹਿਰੀਨ ਦਾ ਪ੍ਰਿੰਸ ਬਿਨ ਰਾਸ਼ਿਦ ਅਲ ਖਲੀਫਾ ਸੀ। ਜੈਕਲੀਨ ਨਾਲ ਬ੍ਰੇਕਅੱਪ ਤੋਂ ਬਾਅਦ ਪ੍ਰਿੰਸ ਨੇ ਇੱਕ ਐਲਬਮ ਜਾਰੀ ਕੀਤੀ ਸੀ ਜਿਸ ਦਾ ਨਾਂ 'ਜੈਕੀ' ਸੀ।
3/10

ਜੈਕਲੀਨ ਨੇ ਜਾਪਾਨੀ ਸ਼ੈਫ ਦਰਸ਼ਨ ਨਾਲ ਸ਼੍ਰੀਲੰਕਾ ਵਿੱਚ ਇੱਕ ਰੈਸਟੋਰੈਂਟ ਖੋਲ੍ਹਿਆ ਹੈ ਤੇ ਜਿਸ ਦਾ ਨਾਂ 'ਕਾਮਸੂਤਰ' ਹੈ। ਇਸ ਰੈਸਟੋਰੈਂਟ ਵਿੱਚ ਉਸ ਦੀ ਦਾਦੀ ਦੀ ਰੈਸਪੀ ਬੁੱਕ ਵਿੱਚੋਂ ਖਾਣਾ ਤਿਆਰ ਕੀਤਾ ਜਾਂਦਾ ਹੈ।
4/10

ਜੈਕਲੀਨ ਕਾਫੀ ਫੂਡੀ ਹੈ ਤੇ ਉਸ ਨੂੰ ਖਾਣਾ ਬਣਾਉਣ ਦਾ ਵੀ ਬੇਹੱਦ ਸ਼ੌਕ ਹੈ। ਜੈਕਲੀਨ ਨੂੰ ਫਰੈਂਚ ਫੂਡ ਕਾਫੀ ਪਸੰਦ ਹੈ ਪਰ ਸ਼੍ਰੀਲੰਕਾ ਤੋਂ ਹੋਣ ਕਰਕੇ ਉਸ ਦੇ ਖਾਣੇ 'ਚ ਮੱਛੀ ਅਹਿਮ ਹਿੱਸਾ ਹੁੰਦੀ ਹੈ।
5/10

ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਜੈਕਲੀਨ ਦੀ ਕਈ ਭਾਸ਼ਾਵਾਂ 'ਚ ਚੰਗੀ ਪਕੜ ਹੈ। ਉਸ ਨੇ ਬਰਲਟਿਜ਼ ਸਕੂਲ ਆਫ ਲੈਂਗਵੇਜ਼ 'ਚ ਕਲਾਸਾਂ ਲਈਆਂ, ਜਿੱਥੇ ਉਸ ਨੇ ਸਪੈਨਿਸ਼, ਫਰੈਂਚ ਤੇ ਅਰਬੀ ਭਾਸ਼ਾ ਸਿੱਖੀ।
6/10

ਜੈਕਲੀਨ ਬਹਿਰੀਨ 'ਚ ਹੀ ਰਹੀ ਤੇ ਉੱਥੋਂ ਹੀ ਉਸ ਨੇ ਪੜ੍ਹਾਈ ਕੀਤੀ ਸੀ। ਉਸ ਨੇ ਆਸਟ੍ਰੇਲਿਆ ਦੇ ਸਿਡਨੀ ਯੂਨੀਵਰਸੀਟੀ ਤੋਂ ਮਾਸ ਕਮਿਊਨੀਕੇਸ਼ਨ 'ਚ ਗ੍ਰੈਜ਼ੂਏਸ਼ਨ ਕੀਤੀ। ਫ਼ਿਲਮ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਉਸ ਨੇ ਬਤੌਰ ਟੀਵੀ ਰਿਪੋਟਰ ਕੰਮ ਕੀਤਾ ਹੈ।
7/10

ਜੈਕਲੀਨ ਦੇ ਪਿਤਾ 1980 ਦੇ ਦਹਾਕੇ 'ਚ ਬਹਿਰੀਨ ਚਲੇ ਗਏ ਸੀ ਤੇ ਉੱਥੇ ਜੈਕਲੀਨ ਦੀ ਮਾਂ ਨਾਲ ਮੁਲਾਕਾਤ ਹੋਈ ਜੋ ਇੱਕ ਏਅਰਹੋਸਟੈਸ ਸੀ।
8/10

ਦੱਸ ਦਈਏ ਕਿ ਜੈਕਲੀਨ ਇੱਕ ਮਲਟੀ ਐਥਨਿਕ ਪਰਿਵਾਰ ਤੋਂ ਹੈ। ਉਹ ਬਹਿਰੀਨ ਵਿੱਚ ਪੈਦਾ ਹੋਈ, ਉਸ ਦੇ ਪਿਤਾ ਅੱਲਰੋਏ ਸ਼੍ਰੀਲੰਕਾ ਤੋਂ ਹਨ ਜਦੋਂ ਕਿ ਉਸ ਦੀ ਮਾਂ ਕਿਮ ਮਲੇਸ਼ੀਆ ਦੀ ਰਹਿਣ ਵਾਲੀ ਹੈ।
9/10

ਜੈਕਲੀਨ ਫਰਨਾਂਡੀਜ਼ ਸ਼੍ਰੀਲੰਕਾ ਦੀ ਅਦਾਕਾਰਾ, ਮਾਡਲ ਰਹੀ ਹੈ। ਸਾਲ 2006 ਵਿੱਚ ਉਸ ਨੇ ਮਿਸ ਯੂਨੀਵਰਸ ਸ਼੍ਰੀਲੰਕਾ ਪੀਜੈਂਟ ਦਾ ਖਿਤਾਬ ਜਿੱਤਿਆ ਸੀ।
10/10

ਅੱਜ ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਐਕਟਰਸ 'ਚ ਸ਼ਾਮਲ ਜੈਕਲੀਨ ਫਰਨਾਂਡੀਜ਼ ਦਾ ਜਨਮ ਦਿਨ ਹੈ। ਉਹ 35 ਸਾਲਾਂ ਦੀ ਹੋ ਗਈ ਹੈ। ਜੈਕਲੀਨ ਦਾ ਜਨਮ 11 ਅਗਸਤ, 1985 ਨੂੰ ਬਹਿਰੀਨ ਵਿੱਚ ਹੋਇਆ ਸੀ। ਇਸ ਮੌਕੇ ਅਸੀਂ ਤੁਹਾਨੂੰ ਉਸ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਦੱਸ ਰਹੇ ਹਾਂ।
Published at :
ਹੋਰ ਵੇਖੋ
Advertisement
Advertisement





















