ਪੜਚੋਲ ਕਰੋ
Health Benefits of Raisins: ਕਿਸ਼ਮਿਸ਼ ਗੁਣਾਂ ਦਾ ਖ਼ਜ਼ਾਨਾ, ਰੱਖੇ ਸਦਾ ਚੁਸਤ ਤੇ ਤੰਦਰੁਸਤ

1/5

ਕਿਸ਼ਮਿਸ਼ ਵਿੱਚ ਮੌਜੂਦ ਆਇਰਨ ਸਰੀਰ ਵਿੱਚੋਂ ਖ਼ੂਨ ਦੀ ਘਾਟ ਦੂਰ ਕਰਦਾ ਹੈ। ਇਸ ਨੂੰ ਖੀਰ, ਦਲੀਆ ਜਿਹੇ ਖਾਣੇ ਵਿੱਚ ਮਿਲਾ ਕੇ ਆਸਾਨੀ ਨਾਲ ਖਾਇਆ ਜਾ ਸਕਦਾ ਹੈ। ਇਸ ਨੂੰ ਆਪਣੀ ਰੋਜ਼ਾਨਾ ਦੀ ਡਾਇਟ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।
2/5

ਕਿਸ਼ਮਿਸ਼ ਦਿਮਾਗ਼ ਹੀ ਨਹੀਂ, ਸਗੋਂ ਦਿਲ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਬਲੱਡ ਪ੍ਰੈਸ਼ਰ ਨੂੰ ਠੀਕ ਰੱਖਦੀ ਹੈ ਤੇ ਦਿਲ ਨੂੰ ਤੰਦਰੁਸਤ ਰੱਖਦੀ ਹੈ। ਇਹ ਵਜ਼ਨ ਘੱਟ ਰੱਖਣ ਵਿੱਚ ਮਦਦਗਾਰ ਹੁੰਦੀ ਹੈ। ਇਸ ਵਿੱਚ ਮੌਜੂਦ ਗਲੂਕੋਜ਼ ਫ਼੍ਰਕਟੋਜ਼ ਸਰੀਰ ਨੂੰ ਬਹੁਤ ਜ਼ਿਆਦਾ ਊਰਜਾ ਦਿੰਦਾ ਹੈ।
3/5

ਕਿਸ਼ਮਿਸ਼ ਸਾਡੀ ਦਿਮਾਗ਼ੀ ਸਿਹਤ ਲਈ ਵੀ ਬਹੁਤ ਲਾਹੇਵੰਦ ਹੈ। ਇਸ ਨੂੰ ਰੋਜ਼ਾਨਾ ਖਾਣ ਨਾਲ ਅਲਜ਼ਾਈਮਰ ਤੇ ਡੀਮੈਂਸ਼ੀਆ ਜਿਹੀਆਂ ਸਮੱਸਿਆਵਾਂ ਤੋਂ ਬਚਾਅ ਰਹਿੰਦਾ ਹੈ ਤੇ ਯਾਦਦਾਸ਼ਤ ਮਜ਼ਬੂਤ ਹੁੰਦੀ ਹੈ।
4/5

ਕਿਸ਼ਮਿਸ਼ ’ਚ ਮੌਜੂਦ ਐਂਟੀ ਆਕਸੀਡੈਂਟ ਕੈਟੇਚਿਨ ਫ਼੍ਰੀ ਰੈਡੀਕਲ ਗਤੀਵਿਧੀ ਨਾਲ ਸਰੀਰ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦਾ ਹੈ। ਇਸ ਨਾਲ ਕੋਲੋਨ ਦਾ ਕੈਂਸਰ ਹੋਣ ਦਾ ਖ਼ਤਰਾ ਟਲ ਜਾਂਦਾ ਹੈ। ਪੌਲੀਫ਼ੈਨੋਲਿਕ ਫ਼ਾਈਟੋਨਿਊਟ੍ਰੀਐਂਟਸ ਦੀ ਮੌਜੂਦਗੀ ਕਾਰਣ ਕਿਸ਼ਮਿਸ਼ ਅੱਖਾਂ ਲਈ ਬਹੁਤ ਵਧੀਆ ਹੈ। ਇਹ ਨਜ਼ਰ ਨੂੰ ਦਰੁਸਤ ਰੱਖਦੀ ਹੈ ਤੇ ਮੋਤੀਆਬਿੰਦ ਵੀ ਨਹੀਂ ਹੋਣ ਦਿੰਦੀ।
5/5

ਨਿੱਕੀ ਜਿਹੀ ਕਿਸ਼ਮਿਸ਼ ਬਾਰੇ ਆਪਾਂ ਸਾਰੇ ਸ਼ਾਇਦ ਹੀ ਕਦੇ ਸੋਚਦੇ ਹੋਵਾਂਗੇ ਪਰ ਇਹ ਕੈਲਸ਼ੀਅਮ, ਆਇਰਨ, ਫ਼ਾਈਬਰ ਤੇ ਐਂਟੀ ਔਕਸੀਡੈਂਟਸ ਨਾਲ ਭਰਪੂਰ ਹੈ। ਰੋਜ਼ਾਨਾ ਸਵੇਰੇ ਥੋੜ੍ਹੀ ਕਿਸ਼ਮਿਸ਼ ਦੀ ਵਰਤੋਂ ਨਾਲ ਹਾਜ਼ਮਾ ਦਰੁਸਤ ਰਹਿੰਦਾ ਹੈ। ਕਦੇ ਕਬਜ਼ ਨਹੀਂ ਹੁੰਦੀ ਤੇ ਪੇਟ ਦੀਆਂ ਹੋਰ ਸਮੱਸਿਆਵਾਂ ਦੂਰ ਰਹਿੰਦੀਆਂ ਹਨ।
Published at :
Tags :
Health Benefits Of RaisinsView More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿੱਖਿਆ
ਚੰਡੀਗੜ੍ਹ
Advertisement
ਟ੍ਰੈਂਡਿੰਗ ਟੌਪਿਕ
