ਪੜਚੋਲ ਕਰੋ
ਬੱਚਿਆਂ ਨੂੰ ਦੁੱਧ ਪਿਲਾਉਂਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ...ਨਹੀਂ ਤਾਂ ਹੋ ਸਕਦਾ ਵੱਡਾ ਨੁਕਸਾਨ
ਹਾਲ ਦੇ ਵਿੱਚ ਹੀ ਇੱਕ ਮਾਮਲਾ ਸਾਹਮਣੇ ਆਇਆ, ਜਿੱਥੇ ਨਵਜੰਮੀ ਬੱਚੀ ਆਪਣੀ ਮਾਂ ਦਾ ਦੁੱਧ ਪੀਂਦੇ-ਪੀਂਦੇ ਮਰ ਗਈ। ਬੱਚੀ ਦੀ ਮੌਤ ਤੋਂ ਡਾਕਟਰ ਵੀ ਹੈਰਾਨ ਹਨ ਜਦੋਂ ਜਾਂਚ ਕੀਤੀ ਗਈ ਤਾਂ ਬੱਚੀ ਦੀ ਮੌਤ ਦੇ ਹੈਰਾਨ ਕਰਨ ਵਾਲੇ ਕਾਰਨ ਸਾਹਮਣੇ ਆਏ।
( Image Source : Freepik )
1/7

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੁੱਧ ਪੀਂਦੇ ਸਮੇਂ ਬੱਚੀ ਦਾ ਸਾਹ ਬੰਦ ਹੋ ਗਿਆ ਅਤੇ ਉਸ ਦੀ ਸਾਹ ਵਾਲੀ ਪਾਈਪ, ਦੁੱਧ ਨਾਲ ਭਰ ਗਈ। ਦਰਅਸਲ, ਬੱਚੇ ਨੂੰ ਦੁੱਧ ਪਿਲਾਉਂਦੇ ਸਮੇਂ ਮਾਂ ਸੌਂ ਗਈ ਸੀ ਅਤੇ ਇਸ ਦੌਰਾਨ ਬੱਚੇ ਨੇ ਕਾਹਲੀ ਨਾਲ ਇੱਕ ਪਾਸੇ ਲੇਟਦੇ ਹੋਏ ਬਹੁਤ ਜ਼ਿਆਦਾ ਦੁੱਧ ਪੀ ਲਿਆ।
2/7

ਬੱਚੇ ਦੇ ਜਨਮ ਅਤੇ ਦਵਾਈਆਂ ਕਾਰਨ ਔਰਤ ਬਹੁਤ ਥੱਕ ਗਈ ਸੀ। ਜਿਵੇਂ ਹੀ ਉਹ ਬੱਚੇ ਨੂੰ ਦੁੱਧ ਪਿਲਾਉਣ ਲੱਗੀ ਤਾਂ ਉਹ ਸੌਂ ਗਈ। ਜਦੋਂ ਉਹ ਕੁਝ ਮਿੰਟਾਂ ਬਾਅਦ ਅੱਖ ਖੁੱਲ੍ਹੀ ਤਾਂ ਬੱਚੀ ਦੇ ਦਿਲ ਦੀ ਧੜਕਣ ਬੰਦ ਹੋ ਚੁੱਕੀ ਸੀ। ਇਸ ਮਾਮਲੇ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ। ਇਸ ਲਈ ਮਾਵਾਂ ਨੂੰ ਹਮੇਸ਼ਾ ਆਪਣੇ ਬੱਚੇ ਨੂੰ ਦੁੱਧ ਚੁੰਘਾਉਂਦੇ ਹੋਏ ਖਾਸ ਧਿਆਨ ਰੱਖਣਾ ਚਾਹੀਦਾ ਹੈ।
Published at : 25 Sep 2024 10:59 PM (IST)
ਹੋਰ ਵੇਖੋ




















