ਪੜਚੋਲ ਕਰੋ
zucchini : ਖੀਰੇ ਵਰਗੀ ਦਿਸਣ ਵਾਲੀ ਇਸ ਸਬਜ਼ੀ ਦੇ ਹਨ ਅਣਗਿਣਤ ਫਾਇਦੇ, ਜਾਣਕੇ ਰਹਿ ਜਾਓਗੇ ਹੈਰਾਨ
zucchini : ਅਸੀਂ ਸਾਰੇ ਬਚਪਨ ਤੋਂ ਸੁਣਦੇ ਆਏ ਹਾਂ ਕਿ ਹਰੀਆਂ ਸਬਜ਼ੀਆਂ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਜ਼ੁਕਿਨੀ ਦੀ ਸਬਜ਼ੀ ਦੀ ਖਾਸੀਅਤ ਬਾਰੇ ਦੱਸਾਂਗੇ ।
zucchini
1/6

ਜ਼ੁਕਿਨੀ ਖੀਰੇ ਵਰਗੀ ਦਿਖਾਈ ਦੇਣ ਵਾਲੀ ਸਬਜ਼ੀ ਹੈ, ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਕੁਝ ਲੋਕ ਇਸ ਨੂੰ ਖੀਰਾ ਵੀ ਸਮਝ ਲੈਂਦੇ ਹਨ। ਇਸ ਦੇ ਗੁਣਾਂ ਦੀ ਗੱਲ ਕਰੀਏ ਤਾਂ ਅਜਿਹਾ ਕੋਈ ਵੀ ਪੋਸ਼ਕ ਤੱਤ ਨਹੀਂ ਹੈ ਜੋ ਇਸ ਸਬਜ਼ੀ ਵਿੱਚ ਮੌਜੂਦ ਨਾ ਹੋਵੇ। ਇਸ ਇਕ ਸਬਜ਼ੀ ਤੋਂ ਤੁਹਾਨੂੰ ਵਿਟਾਮਿਨ, ਖਣਿਜ, ਜ਼ਿੰਕ, ਪੋਟਾਸ਼ੀਅਮ, ਫਾਈਬਰ, ਵਿਟਾਮਿਨ ਕੇ, ਵਿਟਾਮਿਨ ਸੀ, ਵਿਟਾਮਿਨ ਬੀ6, ਮੈਂਗਨੀਜ਼, ਮੈਗਨੀਸ਼ੀਅਮ ਵਰਗੇ ਕਈ ਪੌਸ਼ਟਿਕ ਤੱਤ ਮਿਲਦੇ ਹਨ। ਅੱਜ ਇਸ ਲੇਖ ਵਿਚ ਅਸੀਂ ਤੁਹਾਨੂੰ ਜ਼ੁਕਿਨੀ ਖਾਣ ਦੇ ਫਾਇਦਿਆਂ ਬਾਰੇ ਦੱਸਾਂਗੇ।
2/6

ਜੇਕਰ ਤੁਸੀਂ ਅਕਸਰ ਗੈਸ, ਐਸੀਡਿਟੀ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਤੁਹਾਨੂੰ ਆਪਣੀ ਡਾਈਟ 'ਚ ਜ਼ੁਕਿਨੀ ਜ਼ਰੂਰ ਸ਼ਾਮਲ ਕਰਨੀ ਚਾਹੀਦੀ ਹੈ। ਇਸ ਵਿੱਚ ਘੁਲਣਸ਼ੀਲ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਪੇਟ ਵਿੱਚ ਚੰਗੇ ਬੈਕਟੀਰੀਆ ਨੂੰ ਵਧਾਉਂਦੀ ਹੈ। ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਸਰੀਰ 'ਚ ਪਾਣੀ ਦੀ ਮਾਤਰਾ ਵੀ ਪੂਰੀ ਹੋ ਜਾਂਦੀ ਹੈ।
Published at : 25 Apr 2024 06:22 AM (IST)
ਹੋਰ ਵੇਖੋ





















