ਪੜਚੋਲ ਕਰੋ
Sweet potato: ਸਰਦੀਆਂ 'ਚ ਸ਼ਕਰਕੰਦੀ ਦੇ ਫਾਈਦੇ ਹੀ ਫਾਈਦੇ, ਇੰਝ ਕਰੋ ਸੇਵਨ
Sweet Potato: ਸਰਦੀ ਆਉਂਦੇ ਹੀ ਲੋਕ ਸ਼ਕਰਕੰਦੀ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ। ਸਵਾਦ 'ਚ ਥੋੜ੍ਹੀ ਮਿੱਠੀ, ਇਹ ਦੇਖਣ 'ਚ ਵੀ ਕੁਝ ਆਲੂ ਵਰਗੀ ਲੱਗਦੀ ਹੈਜ਼ਿਆਦਾਤਰ ਲੋਕ ਇਸਨੂੰ ਸਵੀਟ ਪਟੈਟੋ ਦੇ ਨਾਮ ਨਾਲ ਵੀ ਜਾਣਦੇ ਹਨ...

Benefits of sweet potato
1/8

ਸਰਦੀ ਆਉਂਦੇ ਹੀ ਲੋਕ ਸ਼ਕਰਕੰਦੀ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ। ਸਵਾਦ 'ਚ ਥੋੜ੍ਹੀ ਮਿੱਠੀ, ਇਹ ਦੇਖਣ 'ਚ ਵੀ ਕੁਝ ਆਲੂ ਵਰਗੀ ਲੱਗਦੀ ਹੈ। ਜ਼ਿਆਦਾਤਰ ਲੋਕ ਇਸਨੂੰ ਸਵੀਟ ਪਟੈਟੋ ਦੇ ਨਾਮ ਨਾਲ ਵੀ ਜਾਣਦੇ ਹਨ। ਸਰਦੀਆਂ ਵਿੱਚ ਵਰਤੀ ਜਾਣ ਵਾਲੀ ਸ਼ਕਰਕੰਦੀ ਊਰਜਾ ਦਾ ਖਜ਼ਾਨਾ ਹੈ। ਸ਼ਕਰਕੰਦੀ ਨੂੰ ਅਸੀ ਭੁੰਨ ਕੇ ਜਾਂ ਫਿਰ ਉਬਾਲ ਕੇ ਵੀ ਖਾ ਸਕਦੇ ਹਾਂ। ਇਸਦੀ ਚਾਟ ਵੀ ਖਾਧੀ ਜਾ ਸਕਦੀ ਹੈ, ਜੋ ਬਾਜ਼ਾਰਾਂ ਵਿਚ ਆਮ ਮਿਲਦੀ ਹੈ। ਸ਼ਕਰਕੰਦੀ ਨੂੰ ਖਾਣ ਨਾਲ ਸ਼ਰੀਰ ਨੂੰ ਬਹੁਤ ਸਾਰੇ ਫਾਈਦੇ ਮਿਲਦੇ ਹਨ
2/8

ਸਿਹਤ ਨੂੰ ਕਈ ਫਾਇਦੇ ਦੇਣ ਵਾਲੀ ਸ਼ਕਰਕੰਦੀ ਤੁਹਾਡੀਆਂ ਅੱਖਾਂ ਲਈ ਬਹੁਤ ਫਾਇਦੇਮੰਦ ਹੈ। ਸ਼ਕਰਕੰਦੀ ਖਾਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। ਜੇਕਰ ਤੁਸੀਂ ਲੰਬੇ ਸਮੇਂ ਤੱਕ ਅੱਖਾਂ ਦੀ ਰੋਸ਼ਨੀ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਸ਼ਕਰਕੰਦੀ ਦਾ ਨਿਯਮਤ ਸੇਵਨ ਤੁਹਾਡੇ ਲਈ ਫਾਇਦੇਮੰਦ ਹੋਵੇਗਾ।
3/8

ਪੋਸ਼ਕ ਤੱਤਾਂ ਅਤੇ ਊਰਜਾ ਨਾਲ ਭਰਪੂਰ ਸ਼ਕਰਕੰਦੀ ਖਾਣ ਨਾਲ ਤੁਸੀਂ ਦਿਲ ਦੀਆਂ ਕਈ ਬਿਮਾਰੀਆਂ ਤੋਂ ਵੀ ਬਚ ਸਕਦੇ ਹੋ। ਇਸ 'ਚ ਮੌਜੂਦ ਫਾਈਬਰ ਤੁਹਾਡੇ ਸਰੀਰ 'ਚ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਪੋਟਾਸ਼ੀਅਮ ਦੀ ਚੰਗੀ ਮਾਤਰਾ ਹੋਣ ਕਾਰਨ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।
4/8

ਸ਼ਕਰਕੰਦੀ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਸਾਡੇ ਸਰੀਰ 'ਚ ਆਇਰਨ ਦੀ ਕਮੀ ਹੋਣ ਕਾਰਨ ਊਰਜਾ ਖਤਮ ਹੋ ਜਾਂਦੀ ਹੈ, ਜਿਸ ਕਾਰਨ ਇਮਿਊਨਿਟੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਅਤੇ ਸਰੀਰ ਦੇ ਅੰਦਰ ਖੂਨ ਦੇ ਸੈੱਲ ਠੀਕ ਤਰ੍ਹਾਂ ਨਹੀਂ ਬਣ ਪਾਉਂਦੇ ਹਨ। ਅਜਿਹੇ 'ਚ ਜੇਕਰ ਤੁਸੀਂ ਰੋਜ਼ਾਨਾ ਸ਼ਕਰਕੰਦੀ ਦਾ ਸੇਵਨ ਕਰਦੇ ਹੋ ਤਾਂ ਇਹ ਆਇਰਨ ਦੀ ਕਮੀ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।
5/8

ਸ਼ਕਰਕੰਦੀ ਵਿੱਚ ਫਾਈਬਰ ਵੀ ਵੱਡੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਅਜਿਹੇ 'ਚ ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਤੁਹਾਡਾ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਅਤੇ ਕਬਜ਼ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ। ਜੇਕਰ ਤੁਸੀਂ ਵੀ ਪਾਚਨ ਜਾਂ ਪੇਟ ਨਾਲ ਜੁੜੀ ਕਿਸੇ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਸ਼ਕਰਕੰਦੀ ਤੁਹਾਡੇ ਲਈ ਫਾਇਦੇਮੰਦ ਸਾਬਤ ਹੋਵੇਗੀ।
6/8

ਜੇਕਰ ਸ਼ਕਰਕੰਦੀ ਨੂੰ ਪੌਸ਼ਟਿਕ ਤੱਤਾਂ ਦਾ ਭੰਡਾਰ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਗਲਤ ਗੱਲ ਨਹੀਂ ਹੋਵੇਗੀ। ਆਇਰਨ ਅਤੇ ਫਾਈਬਰ ਨਾਲ ਭਰਪੂਰ ਸ਼ਕਰਕੰਦੀ ਵੀ ਵਿਟਾਮਿਨ ਡੀ ਦਾ ਵਧੀਆ ਸਰੋਤ ਹੈ। ਅਜਿਹੀ ਸਥਿਤੀ ਵਿੱਚ, ਇਸ ਨੂੰ ਖਾਣ ਨਾਲ ਤੁਹਾਡੇ ਦੰਦਾਂ, ਹੱਡੀਆਂ, ਚਮੜੀ ਅਤੇ ਨਸਾਂ ਦੇ ਵਿਕਾਸ ਵਿੱਚ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਸਰੀਰ ਵਿੱਚ ਵਿਟਾਮਿਨ ਏ ਦੀ ਕਮੀ ਵੀ ਇਸ ਦੇ ਸੇਵਨ ਨਾਲ ਪੂਰੀ ਹੁੰਦੀ ਹੈ।
7/8

ਸ਼ਕਰਕੰਦੀ ਦਾ ਨਿਯਮਤ ਸੇਵਨ ਕਰਨ ਨਾਲ ਇਸ ਵਿਚ ਮੌਜੂਦ ਕੈਰੋਟੀਨੋਇਡਸ ਕਾਰਨ ਕੈਂਸਰ ਦਾ ਖਤਰਾ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ। ਅਜਿਹੇ 'ਚ ਕੈਂਸਰ ਦੇ ਮਰੀਜ਼ਾਂ ਲਈ ਇਹ ਕਾਫੀ ਫਾਇਦੇਮੰਦ ਸਾਬਤ ਹੋਵੇਗਾ। ਜੇਕਰ ਤੁਸੀਂ ਵੀ ਇਸ ਗੰਭੀਰ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ ਤਾਂ ਇਸ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ।
8/8

ਭੁੰਨੀ ਹੋਈ ਸ਼ਕਰਕੰਦੀ ਖਾ ਕੇ ਵੀ ਤੁਸੀਂ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਬਣਾਈ ਰੱਖ ਸਕਦੇ ਹੋ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ ਜੋ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮੱਦਦ ਕਰਦਾ ਹੈ
Published at : 06 Jan 2024 07:27 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਮਨੋਰੰਜਨ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
