ਪੜਚੋਲ ਕਰੋ
Bitter Gourd: ਕਰੇਲਾ ਸਿਹਤ ਲਈ ਵਰਦਾਨ, ਪੇਟ ਦੀਆਂ ਸਮੱਸਿਆਵਾਂ ਤੋਂ ਲੈ ਕੇ ਕਬਜ਼, ਭਾਰ ਘਟਾਉਣਾ ਤੱਕ ਫਾਇਦੇ ਹੀ ਫਾਇਦੇ
Health News:ਕਰੇਲਾ ਵਿਟਾਮਿਨ, ਮਿਨਰਲਸ ਤੇ ਫਾਈਬਰ ਦਾ ਚੰਗਾ ਸਰੋਤ ਹੈ। ਡਾਇਬਟੀਜ਼ ਮਰੀਜ਼ਾਂ ਲਈ ਦਵਾਈ ਤੋਂ ਘੱਟ ਨਹੀਂ ਹੈ। ਇਸ ਨੂੰ ਖਾਣ ਨਾਲ ਪਾਚਣ ਕਿਰਿਆ ਸਹੀ ਹੋ ਜਾਂਦੀ। ਸ਼ੂਗਰ ਹੀ ਨਹੀਂ ਕਬਜ਼, ਦਿਲ ਦੀ ਸਿਹਤ, ਭਾਰ ਘਟਾਉਣਾ ਤੇ ਕੋਲੈਸਟ੍ਰਾਲ
( Image Source : Freepik )
1/6

ਕਰੇਲਾ ਖਾਣ ਨਾਲ ਖੂਨ ਵੀ ਸਾਫ ਹੁੰਦਾ ਹੈ। ਬਲੱਡ ਨਾਲ ਜੁੜੀਆਂ ਕਈ ਗੰਭੀਰ ਬਿਮਾਰੀਆਂ ਦਾ ਜੋਖਿਮ ਘੱਟ ਹੋ ਸਕਦਾ ਹੈ। ਕਰੇਲੇ ਵਿਚ ਅਲਫਾ-ਲਿਪੋਇਕ ਐਸਿਡ ਪਾਇਆ ਜਾਂਦਾ ਹੈ, ਜੋ ਖੂਨ ਵਿਚ ਮੌਜੂਦ ਚਰਬੀ ਨੂੰ ਘੱਟ ਕਰਕੇ ਧਮਨੀਆਂ ਨੂੰ ਸਿਹਤਮੰਦ ਬਣਾਏ ਰੱਖ ਸਕਦਾ ਹੈ।
2/6

ਸ਼ੂਗਰ ਦੇ ਮਰੀਜ਼ਾਂ ਲਈ ਕਰੇਲਾ ਫਾਇਦੇਮੰਦ ਹੈ। ਨੈਸ਼ਨਲ ਇੰਸਟੀਚਿਊਟ ਆਫ ਹੈਲਥ ਮੁਤਾਬਕ ਡਾਇਬਟੀਜ਼ ਦੇ ਮਰੀਜ਼ਾਂ ਨੂੰ ਇਸ ਨੂੰ ਖਾਣੇ ਵਿਚ ਸ਼ਾਮਲ ਕਰਨਾ ਚਾਹੀਦਾ ਹੈ। ਇਸ ਵਿਚ ਪਾਏ ਜਾਣ ਵਾਲੇ ਗੁਣ ਇੰਸੁਲਿਨ ਕੰਟਰੋਲ ਕਰਨ ‘ਚ ਮਦਦ ਕਰ ਸਕਦੇ ਹਨ ਜਿਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਵਿਚ ਰਹਿੰਦਾ ਹੈ।
Published at : 05 May 2024 05:07 PM (IST)
ਹੋਰ ਵੇਖੋ





















