ਪੜਚੋਲ ਕਰੋ
Black Pepper : ਕਾਲੀ ਮਿਰਚ ਸਿਹਤ ਨੂੰ ਕਈ ਤਰੀਕਿਆਂ ਨਾਲ ਦਿੰਦੀ ਹੈ ਫਾਇਦਾ
Black Pepper : ਭਾਰਤੀ ਮਸਾਲਿਆਂ ਵਿੱਚੋਂ ਇੱਕ ਹੈ 'ਕਾਲੀ ਮਿਰਚ' । ਇਸ ਨੂੰ ਦੁਨੀਆ ਭਰ ਵਿੱਚ ਮਸਾਲਿਆਂ ਦਾ ਰਾਜਾ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ।
Black Pepper
1/5

ਅੱਜ ਅਸੀਂ ਜਾਣਾਂਗੇ ਕਿ ਮਾਨਸੂਨ 'ਚ ਇਹ ਸਾਡੀ ਡਾਈਟ ਲਈ ਕਿੰਨਾ ਜ਼ਰੂਰੀ ਹੈ। ਇਸ ਵਿੱਚ ਐਂਟੀ-ਇੰਫਲੇਮੇਟਰੀ, ਐਂਟੀ-ਬੈਕਟੀਰੀਅਲ, ਐਂਟੀ-ਫਲੇਟੁਲੈਂਸ ਅਤੇ ਐਂਟੀ-ਮਾਈਕ੍ਰੋਬਾਇਲ ਗੁਣ ਪਾਏ ਜਾਂਦੇ ਹਨ। ਇਨ੍ਹਾਂ ਗੁਣਾਂ ਦੇ ਕਾਰਨ ਸਰੀਰ ਦਾ ਪਾਚਨ ਤੰਤਰ ਅਤੇ ਇਮਿਊਨਿਟੀ ਮਜ਼ਬੂਤ ਬਣੀ ਰਹਿੰਦੀ ਹੈ ਤੁਸੀਂ ਆਪਣੀ ਡਾਈਟ 'ਚ ਕਾਲੀ ਮਿਰਚ ਨੂੰ ਕਈ ਤਰੀਕਿਆਂ ਨਾਲ ਸ਼ਾਮਲ ਕਰ ਸਕਦੇ ਹੋ। ਤੁਸੀਂ ਚਾਹ, ਕਾੜ੍ਹਾ, ਭਾਰ ਘਟਾਉਣ ਵਾਲਾ ਡਰਿੰਕ ਬਣਾ ਕੇ ਪੀ ਸਕਦੇ ਹੋ।
2/5

ਇਸ ਮਸਾਲੇ ਦੇ ਸਿਰਫ਼ ਇੱਕ ਨਹੀਂ ਬਲਕਿ ਬਹੁਤ ਸਾਰੇ ਫਾਇਦੇ ਹਨ ਅਤੇ ਇਸੇ ਕਰਕੇ ਸਾਡੇ ਪੁਰਖੇ ਇਸਨੂੰ ਮਸਾਲਿਆਂ ਦਾ ਰਾਜਾ ਕਹਿੰਦੇ ਸਨ । ਕਾਲੀ ਮਿਰਚ ਖਾਣ ਨਾਲ ਕਈ ਸਿਹਤ ਲਾਭ ਮਿਲਦੇ ਹਨ ਅਤੇ ਇਹ ਤੁਹਾਨੂੰ ਕਈ ਬੀਮਾਰੀਆਂ ਤੋਂ ਵੀ ਬਚਾਉਂਦੀ ਹੈ। ਕਾਲੀ ਮਿਰਚ ਦੀ ਵਰਤੋਂ ਲਗਭਗ ਸਾਰੀਆਂ ਸਬਜ਼ੀਆਂ ਵਿੱਚ ਕੀਤੀ ਜਾਂਦੀ ਹੈ। ਭੋਜਨ ਦੀ ਮਹਿਕ ਵਧਾਉਣ ਦੇ ਨਾਲ-ਨਾਲ ਇਸ ਦਾ ਸੁਆਦ ਵੀ ਵਧਾਉਂਦਾ ਹੈ। ਇਸ ਤੋਂ ਇਲਾਵਾ ਇਸ 'ਚ ਮੌਜੂਦ ਪੋਸ਼ਕ ਤੱਤ ਪੂਰੇ ਦਿਨ ਦੀ ਭੁੱਖ ਨੂੰ ਹੋਰ ਵਧਾਉਂਦੇ ਹਨ। ਇਸ ਲਈ ਜੋ ਲੋਕ ਭਾਰ ਵਧਾਉਣਾ ਚਾਹੁੰਦੇ ਹਨ ਉਨ੍ਹਾਂ ਲਈ ਕਾਲੀ ਮਿਰਚ ਹੋਰ ਵੀ ਫਾਇਦੇਮੰਦ ਹੋ ਜਾਂਦੀ ਹੈ।
Published at : 11 Jul 2024 05:31 PM (IST)
ਹੋਰ ਵੇਖੋ





















