ਪੜਚੋਲ ਕਰੋ
ਮਰਦਾਂ ਲਈ ਵਰਦਾਨ ਹੈ ਦਾਲਚੀਨੀ
ਦਾਲਚੀਨੀ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੈ। ਆਮ ਤੌਰ ਉੱਤੇ ਦਾਲਚੀਨੀ ਦੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਹੈ। ਇਸ ਦੇ ਸਰੀਰ ਨੂੰ ਬਹੁਤ ਲਾਭ ਹਨ। ਖਾਸ ਤੌਰ ‘ਤੇ ਮਰਦਾਂ ਨੂੰ ਆਪਣੇ ਭੋਜਨ ‘ਚ ਦਾਲਚੀਨੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
Cinnamon
1/7

ਇਸ ਵਿੱਚ ਮੈਗਨੀਸ਼ੀਅਮ, ਆਇਰਨ, ਫਾਸਫੋਰਸ, ਕਾਰਬੋਹਾਈਡਰੇਟ, ਪ੍ਰੋਟੀਨ, ਕੈਲਸ਼ੀਅਮ, ਮੈਂਗਨੀਜ਼, ਕਾਪਰ, ਜ਼ਿੰਕ, ਵਿਟਾਮਿਨ, ਨਿਆਸੀਨ, ਥਿਆਮਿਨ, ਲਾਇਕੋਪੀਨ, ਐਂਟੀਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਫੰਗਲ ਆਦਿ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਆਓ ਜਾਣਦੇ ਹਾਂ ਮਰਦਾਂ ਨੂੰ ਦਾਲਚੀਨੀ ਦੇ ਲਾਭ
2/7

ਜੇਕਰ ਤੁਸੀਂ ਸਰੀਰਕ ਤੌਰ ‘ਤੇ ਕਮਜ਼ੋਰੀ ਮਹਿਸੂਸ ਕਰਦੇ ਹੋ, ਤਾਕਤ ਅਤੇ ਊਰਜਾ ਦੀ ਕਮੀਂ ਮਹਿਸੂਸ ਕਰਦੇ ਹੋ ਤਾਂ ਦਾਲਚੀਨੀ ਦਾ ਨਿਯਮਤ ਸੇਵਨ ਕਰੋ।
3/7

ਜੇਕਰ ਤੁਹਾਨੂੰ ਪਿਤਾ ਬਣਨ ਦੀ ਖੁਸ਼ੀ ਨਹੀਂ ਮਿਲ ਰਹੀ ਹੈ ਤਾਂ ਇਸ ਦਾ ਕਾਰਨ ਬਾਂਝਪਨ ਹੋ ਸਕਦਾ ਹੈ। ਮਰਦਾਂ ਵਿੱਚ ਇਹ ਸਮੱਸਿਆ ਆਮ ਹੁੰਦੀ ਜਾ ਰਹੀ ਹੈ। ਤੁਸੀਂ ਦਾਲਚੀਨੀ ਪਾਊਡਰ ਨੂੰ ਦੁੱਧ ਜਾਂ ਕੋਸੇ ਪਾਣੀ ਵਿੱਚ ਮਿਲਾ ਕੇ ਸੇਵਨ ਕਰ ਸਕਦੇ ਹੋ। ਇਸ ਨੂੰ ਸਲਾਦ, ਸਮੂਦੀ, ਡੀਕੋਸ਼ਨ, ਦਹੀਂ, ਸਬਜ਼ੀ, ਸੂਪ ਆਦਿ ਵਿੱਚ ਮਿਲਾ ਕੇ ਵੀ ਸੇਵਨ ਕੀਤਾ ਜਾ ਸਕਦਾ ਹੈ।
4/7

ਡਾਇਬਟੀਜ਼ ਹੈ ਤਾਂ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਲਈ ਦਾਲਚੀਨੀ ਵਾਲਾ ਦੁੱਧ, ਚਾਹ ਪੀਣ ਨਾਲ ਸ਼ੂਗਰ ਲੈਵਲ ਨਾਰਮਲ ਰਹਿੰਦਾ ਹੈ। ਦਾਲਚੀਨੀ ਹੱਡੀਆਂ, ਜੋੜਾਂ ਦੇ ਦਰਦ, ਸੋਜ ਦੀ ਸਮੱਸਿਆ ਨੂੰ ਵੀ ਘੱਟ ਕਰ ਸਕਦੀ ਹੈ।
5/7

ਜੇ ਇਰੈਕਟਾਈਲ ਡਿਸਫੰਕਸ਼ਨ ਦੀ ਸਮੱਸਿਆ ਹੈ ਤਾਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਦਾਲਚੀਨੀ ਨੂੰ ਦੁੱਧ ਜਾਂ ਪਾਣੀ ਦੇ ਨਾਲ ਮਿਲਾ ਕੇ ਖਾ ਸਕਦੇ ਹੋ।
6/7

ਫੰਗਲ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਦਾਲਚੀਨੀ ‘ਚ ਮੌਜੂਦ ਐਂਟੀ-ਫੰਗਲ ਗੁਣ ਇਸ ਸਮੱਸਿਆ ਨੂੰ ਦੂਰ ਕਰਦੇ ਹਨ। ਇਸ ਸਮੱਸਿਆ ਲਈ ਤੁਸੀਂ ਦਾਲਚੀਨੀ ਦੇ ਤੇਲ ਦੀ ਵੀ ਵਰਤੋਂ ਕਰ ਸਕਦੇ ਹੋ।
7/7

ਭਾਰ ਘੱਟ ਕਰਨ ਲਈ ਦਾਲਚੀਨੀ ਦੀ ਚਾਹ, ਕਾੜ੍ਹਾ, ਇਸ ਦੇ ਪਾਊਡਰ ਨੂੰ ਦੁੱਧ ਜਾਂ ਪਾਣੀ ਵਿਚ ਮਿਲਾ ਕੇ ਪੀਓ। ਇਸ ‘ਚ ਮੌਜੂਦ ਐਂਟੀ-ਓਬੇਸਿਟੀ ਤੱਤ ਮੋਟਾਪੇ ਨੂੰ ਰੋਕਦਾ ਹੈ।
Published at : 20 Dec 2023 06:57 AM (IST)
ਹੋਰ ਵੇਖੋ
Advertisement
Advertisement





















