ਪੜਚੋਲ ਕਰੋ
Diwali 2021: ਦੀਵਾਲੀ ਮੌਕੇ ਡਾਇਬਟੀਜ਼ ਮਰੀਜ਼ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ....ਨਹੀਂ ਤਾਂ ਵਧ ਸਕਦੀ ਬਲੱਡ ਸ਼ੁਗਰ

Diabetes_in_Diwali_1
1/6

ਡਾਕਟਰਾਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੌਰਾਨ ਸ਼ੂਗਰ ਰੋਗੀਆਂ ਨੂੰ ਸਭ ਤੋਂ ਵੱਧ ਸਾਵਧਾਨ ਰਹਿਣ ਦੀ ਲੋੜ ਹੈ। ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖਣ 'ਚ ਥੋੜ੍ਹੀ ਜਿਹੀ ਲਾਪਰਵਾਹੀ ਵੱਡੀ ਮੁਸੀਬਤ ਦਾ ਕਾਰਨ ਬਣ ਸਕਦੀ ਹੈ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਤਿਉਹਾਰਾਂ ਦੇ ਇਸ ਮੌਸਮ 'ਚ 5 ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।
2/6

1. ਤਿਉਹਾਰਾਂ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਵਾਰ ਖੂਨ ਵਿੱਚ ਗਲੂਕੋਜ਼ ਦੇ ਪੱਧਰ ਦੀ ਜਾਂਚ ਜ਼ਰੂਰ ਕਰ ਲਓ। ਸਰੀਰ ਦੀ ਜਾਂਚ ਕਰਾਉਣ ਨਾਲ, ਤੁਸੀਂ ਸੰਭਾਵੀ ਜੋਖਮਾਂ ਤੋਂ ਜਾਣੂ ਹੋਵੋਗੇ ਤੇ ਸਾਵਧਾਨੀ ਨਾਲ ਤਿਉਹਾਰਾਂ ਦਾ ਅਨੰਦ ਲਓਗੇ।
3/6

2. ਤਿਉਹਾਰਾਂ ਦੇ ਮੌਸਮ ਵਿੱਚ ਸਵਿਟ ਡਿਸ਼ ਜਾਂ ਸਵਿਟ ਡ੍ਰਿੰਕਸ ਦੋਵਾਂ ਤੋਂ ਲੋੜੀਂਦੀ ਦੂਰੀ ਬਣਾਈ ਰੱਖੋ। ਇਸ ਦੌਰਾਨ ਤੁਹਾਨੂੰ ਤਲਿਆ ਹੋਇਆ ਭੋਜਨ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਆਪਣੇ ਖਾਣ-ਪੀਣ ਦੇ ਰੁਟੀਨ ਦਾ ਵੀ ਧਿਆਨ ਰੱਖੋ। ਘਰ ਦਾ ਖਾਣਾ ਖਾਓ। ਜੇਕਰ ਤੁਸੀਂ ਬਾਹਰ ਕਿਤੇ ਡਿਨਰ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਰਿਫਾਇੰਡ ਸ਼ੂਗਰ ਤੇ ਸੈਚੁਰੇਟਿਡ ਫੈਟ ਵਾਲੀਆਂ ਚੀਜ਼ਾਂ ਨਾ ਖਾਓ।
4/6

3. ਇਸ ਦੌਰਾਨ ਘਰ ਦੇ ਮੈਂਬਰਾਂ ਨੂੰ ਵੀ ਸ਼ੂਗਰ ਰੋਗੀਆਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਮਰੀਜ਼ ਜਾਂ ਘਰ ਵਾਲੇ ਨੂੰ ਡਾਕਟਰ ਤੋਂ ਮੂੰਹ ਦੀ ਐਂਟੀ-ਡਾਇਬਟਿਕ ਦਵਾਈਆਂ ਤੇ ਇਨਸੁਲਿਨ ਨਾਲ ਸਬੰਧਤ ਸਮੱਸਿਆਵਾਂ ਬਾਰੇ ਪੁੱਛਣਾ ਚਾਹੀਦਾ ਹੈ ਤਾਂ ਜੋ ਮਰੀਜ਼ ਦੀ ਸਿਹਤ ਨੂੰ ਜ਼ਿਆਦਾ ਨੁਕਸਾਨ ਨਾ ਹੋਵੇ।
5/6

4. ਦੀਵਾਲੀ ਤੇ ਭਾਈ ਦੂਜ ਵਰਗੇ ਤਿਉਹਾਰਾਂ 'ਤੇ ਮਠਿਆਈਆਂ ਤੇ ਮਿੱਠੇ ਪਕਵਾਨਾਂ ਦਾ ਬਹੁਤ ਸਵਾਦ ਹੁੰਦਾ ਹੈ ਪਰ ਚੰਗਾ ਹੋਵੇਗਾ ਜੇਕਰ ਸ਼ੂਗਰ ਦੇ ਮਰੀਜ਼ ਅਜਿਹੀਆਂ ਚੀਜ਼ਾਂ ਤੋਂ ਦੂਰ ਰਹਿਣ। ਮਿੱਠੇ ਪਕਵਾਨਾਂ ਜਾਂ ਮਿਠਾਈਆਂ ਦੀ ਬਜਾਏ, ਤੁਸੀਂ ਗੁੜ, ਖਜੂਰ ਜਾਂ ਅੰਜੀਰ ਵਰਗੇ ਸੁਆਦੀ ਵਿਕਲਪਾਂ ਦੀ ਭਾਲ ਕਰ ਸਕਦੇ ਹੋ।
6/6

5. ਤਿਉਹਾਰਾਂ 'ਤੇ ਮਠਿਆਈਆਂ ਤੋਂ ਇਲਾਵਾ ਕਈ ਹੋਰ ਸਿਹਤਮੰਦ ਚੀਜ਼ਾਂ ਵੀ ਘਰ 'ਚ ਆਉਂਦੀਆਂ ਹਨ। ਤੁਸੀਂ ਡਾਕਟਰ ਦੀ ਸਲਾਹ 'ਤੇ ਸ਼ੂਗਰ ਵਿਚ ਲਾਭਕਾਰੀ ਫਲ ਜਾਂ ਸੁੱਕੇ ਮੇਵੇ ਦਾ ਸੇਵਨ ਕਰ ਸਕਦੇ ਹੋ। ਜੇਕਰ ਤੁਸੀਂ ਨਿਯਮਿਤ ਤੌਰ 'ਤੇ ਕਸਰਤ ਕਰਦੇ ਹੋ ਤਾਂ ਇਸ ਰੁਟੀਨ ਨੂੰ ਟੁੱਟਣ ਨਾ ਦਿਓ।
Published at : 02 Nov 2021 12:34 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਦੇਸ਼
ਪੰਜਾਬ
ਆਟੋ
Advertisement
ਟ੍ਰੈਂਡਿੰਗ ਟੌਪਿਕ
