ਪੜਚੋਲ ਕਰੋ
ਬਲੈਕ ਕੌਫੀ ਪੀਂਦੇ ਹੋ? ਤਾਂ ਸਾਵਧਾਨ...ਇਹ ਨੁਕਸਾਨਾਂ ਤੋਂ ਸਾਵਧਾਨ ਰਹੋ!
ਬਲੈਕ ਕਾਫੀ ਇੱਕ ਅਜਿਹੀ ਪੀਣ ਵਾਲੀ ਚੀਜ਼ ਹੈ ਜੋ ਤਾਕਤ ਵਧਾਉਣ, ਧਿਆਨ ਕੇਂਦਰਿਤ ਕਰਨ ਅਤੇ ਮੈਟਾਬੋਲਿਜ਼ਮ ਨੂੰ ਤੇਜ਼ ਕਰਨ ਲਈ ਪੀਤੀ ਜਾਂਦੀ ਹੈ। ਪਰ ਗਰਮੀਆਂ ਵਿੱਚ ਇਸ ਦੀ ਜ਼ਿਆਦਾ ਮਾਤਰਾ ਸਿਹਤ ਲਈ ਨੁਕਸਾਨਦਾਇਕ ਹੋ ਸਕਦੀ ਹੈ।
( Image Source : Freepik )
1/5

ਬਲੈਕ ਕਾਫੀ ਵਿੱਚ ਕੈਫੀਨ ਵੱਧ ਮਾਤਰਾ ਵਿੱਚ ਹੁੰਦੀ ਹੈ ਜੋ ਕਿ ਇਕ ਡਾਈਯੂਰੇਟਿਕ ਹੈ। ਇਸ ਕਰਕੇ ਪੇਸ਼ਾਬ ਵਧ ਜਾਂਦੀ ਹੈ। ਗਰਮੀਆਂ ਵਿੱਚ ਸਰੀਰ ਪਹਿਲਾਂ ਹੀ ਪਾਣੀ ਦੀ ਘਾਟ ਦਾ ਸ਼ਿਕਾਰ ਹੁੰਦਾ ਹੈ, ਇਸ ਲਈ ਕਾਫੀ ਪੀਣ ਨਾਲ ਡਿਹਾਈਡ੍ਰੇਸ਼ਨ ਹੋਣ ਦਾ ਖਤਰਾ ਹੋ ਜਾਂਦਾ ਹੈ। ਇਸ ਨਾਲ ਸਰੀਰ ਤੋਂ ਵੱਧ ਪਾਣੀ ਨਿਕਲ ਜਾਂਦਾ ਹੈ ਅਤੇ ਵਾਰ-ਵਾਰ ਪਾਣੀ ਪੀਣ ਦੀ ਲੋੜ ਪੈਂਦੀ ਹੈ।
2/5

ਗਰਮੀਆਂ ਵਿੱਚ ਖਾਲੀ ਪੇਟ ਬਲੈਕ ਕਾਫੀ ਪੀਣ ਨਾਲ ਐਸਿਡਿਟੀ ਹੋ ਸਕਦੀ ਹੈ, ਜੋ ਕਿ ਪੇਟ ਵਿੱਚ ਜਲਣ ਜਾਂ ਦਰਦ ਪੈਦਾ ਕਰ ਸਕਦੀ ਹੈ। ਕਾਫੀ ਵਿੱਚ ਮੌਜੂਦ ਕੈਫੀਨ ਅਤੇ ਐਸਿਡ ਪੇਟ ਦੀ ਅੰਦਰੂਨੀ ਪਰਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਜਿਸ ਨਾਲ ਗੈਸ ਜਾਂ ਹੋਰ ਪੇਟ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ।
Published at : 09 Jun 2025 03:32 PM (IST)
Tags :
Black Coffeeਹੋਰ ਵੇਖੋ





















