ਪੜਚੋਲ ਕਰੋ
Amla Benefits: ਚਿੱਟੇ ਵਾਲਾਂ ਨੂੰ ਕਰਨਾ ਚਾਹੁੰਦੇ ਕੁਦਰਤੀ ਕਾਲਾ, ਤਾਂ ਖਾਓ ਇਹ ਚੀਜ਼, ਥੋੜੇ ਦਿਨਾਂ 'ਚ ਹੀ ਨਜ਼ਰ ਆਵੇਗਾ ਅਸਰ
ਆਂਵਲਾ, ਜਿਸ ਨੂੰ ਕਈ ਥਾਵਾਂ 'ਤੇ ਇੰਡੀਅਨ ਗੁਸਬੇਰੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਇਹ ਵਾਲਾਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਪੁਰਾਣੇ ਸਮੇਂ ਤੋਂ ਹੀ ਲੋਕ ਆਂਵਲੇ ਦੇ ਫਾਇਦਿਆਂ ਬਾਰੇ ਦੱਸਦੇ ਆ ਰਹੇ ਹਨ।
ਆਂਵਲੇ ਖਾਣ ਦੇ ਫਾਇਦੇ
1/6

ਆਂਵਲੇ 'ਚ ਵਿਟਾਮਿਨ-ਸੀ, ਜ਼ਿੰਕ ਅਤੇ ਅਜਿਹੇ ਕਈ ਐਂਟੀਆਕਸੀਡੈਂਟ ਹੁੰਦੇ ਹਨ ਜੋ ਵਾਲਾਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਅੱਜ ਕੱਲ੍ਹ ਜ਼ਿਆਦਾਤਰ ਲੋਕਾਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਗਲਤ ਖੁਰਾਕ, ਪ੍ਰਦੂਸ਼ਣ, ਦਵਾਈਆਂ ਦਾ ਜ਼ਿਆਦਾ ਸੇਵਨ ਅਤੇ ਵਾਲਾਂ ਦੀ ਸਹੀ ਦੇਖਭਾਲ ਨਾ ਕਰਨ ਕਰਕੇ ਵਾਲਾਂ ਦੇ ਚਿੱਟੇ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
2/6

ਆਂਵਲੇ ਵਿੱਚ ਮੌਜੂਦ ਵਿਟਾਮਿਨ ਸੀ ਵਾਲਾਂ ਨੂੰ ਸਮੇਂ ਤੋਂ ਪਹਿਲਾਂ ਚਿੱਟੇ ਹੋਣ ਤੋਂ ਰੋਕਣ ਵਿੱਚ ਮਦਦ ਕਰਦਾ ਹੈ। ਆਂਵਲਾ ਵਾਤਾਵਰਨ ਵਿਚ ਮੌਜੂਦ ਹਾਨੀਕਾਰਕ ਤੱਤਾਂ ਨੂੰ ਵਾਲਾਂ 'ਤੇ ਪ੍ਰਭਾਵਤ ਨਹੀਂ ਹੋਣ ਦਿੰਦਾ। ਇਸ ਦੇ ਨਾਲ ਹੀ ਆਂਵਲੇ 'ਚ ਐਂਟੀਬੈਕਟੀਰੀਅਲ, ਐਂਟੀਇੰਫਲੇਮੇਟਰੀ ਅਤੇ ਐਂਟੀਫੰਗਲ ਗੁਣ ਵੀ ਹੁੰਦੇ ਹਨ ਜੋ ਖੋਪੜੀ ਦੇ ਇਨਫੈਕਸ਼ਨ ਨੂੰ ਰੋਕਦੇ ਹਨ ਅਤੇ ਡੈਂਡਰਫ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾਉਂਦੇ ਹਨ।
Published at : 14 Aug 2023 04:54 PM (IST)
ਹੋਰ ਵੇਖੋ





















